ਹਿਲੇਰੀ ‘ਤੇ ਮੁੜ ਜਾਂਚ ਦਾ ਅੰਤ ਅਪਰਾਧਕ ਮੁਕਦੱਮੇ ਨਾਲ ਹੋਵੇਗਾ : ਟਰੰਪ


ਓਰਲੈਂਡੋ, 3 ਨਵੰਬਰ (ਏਜੰਸੀ) : ਰਾਸ਼ਟਰਪਤੀ ਅਹੁਦੇ ਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਡੈਮੋਕਰੇਟਿਕ ਪਾਰਟੀ ਦੀ ਉਨ੍ਹਾਂ ਦੀ ਵਿਰੋਧੀ ਹਿਲੇਰੀ ਕਲਿੰਟਨ ਦੇ ਕਥਿਤ ਈਮੇਲ ਮਾਮਲੇ ਦੀ ਐਫਬੀਆਈ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਸਾਲਾਂ ਦਾ ਸਮਾਂ ਲੱਗੇਗਾ ਅਤੇ ਇਸ ਦੀ ਸਮਾਪਤੀ ਉਨ੍ਹਾਂ ‘ਤੇ ਅਪਰਾਧਕ ਮੁਕੱਦਮੇ ਨਾਲ ਹੋਵੇਗੀ। ਟਰੰਪ ਨੇ ਕਿਹਾ ਕਿ ਐਫਬੀਆਈ ਨੂੰ ਉਸ ਲੈਪਟਾਪ ਵਿਚ ਪਾਏ ਗਏ 650,000 ਈਮੇਲ ਵਿਚੋਂ ਕੁਝ ਮਿਲ ਸਕਦਾ ਹੈ ਜੋ ਲੈਪਟਾਪ ਹਿਲੇਰੀ ਦੀ ਇਕ ਕਰੀਬੀ ਸਲਾਹਕਾਰ ਅਤੇ ਉਨ੍ਹਾਂ ਦੇ ਪਤੀ ਨੇ ਸਾਂਝਾ ਕੀਤਾ ਹੈ। ਚੋਣਾਂ ਤੋਂ ਛੇ ਦਿਨ ਪਹਿਲਾਂ ਜਿੱਤ ਨੂੰ ਭਾਂਪਦੇ ਹੋਏ ਟਰੰਪ ਨੇ ਅਪਣੇ ਸਮਰਥਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਕਰਨ ਦੀ ਬਜਾਏ ਬਾਹਰ ਆ ਕੇ ਮਤਦਾਨ ਕਰਨ।

ਹਿਲੇਰੀ ਦੇ ਖ਼ਿਲਾਫ਼ ਕਥਿਤ ਈਮੇਲ ਘੁਟਾਲੇ ਦੀ ਐਫਬੀਆਈ ਵਲੋਂ ਮੁੜ ਜਾਂਚ ਕਰਨ ਨਾਲ ਟਰੰਪ ਦੀ ਚੋਣ ਮੁਹਿੰਮ ਨੂੰ ਨਵੀਂ ਰਫਤਾਰ ਮਿਲੀ ਹੈ। ਟਰੰਪ ਨੇ ਓਰਲੈਂਡੋ ਵਿਚ ਕੱਲ੍ਹ ਇਕ ਚੋਣ ਰੈਲੀ ਵਿਚ ਕਿਹਾ ਕਿ ਐਫਬੀਆਈ ਨੂੰ ਕੁੱਝ ਮਿਲੇਗਾ ਜਿਸ ਦੇ ਬਾਰੇ ਵਿਚ ਮੈਂ ਕਲਪਨਾ ਕਰ ਸਕਦਾ ਹਾਂ ਕਿ ਉਹ ਬੇਭਰੋਸਗੀ ਹੋਵੇਗਾ। ਹਿਲੇਰੀ ਦੇ ਖ਼ਿਲਾਫ਼ ਸਾਲਾਂ ਜਾਂਚ ਚੱਲੇਗੀ। ਸੰਭਵ ਹੈ ਕਿ ਜਾਂਚ ਅਪਰਾਧਕ ਮੁਕਦਮੇ ਦੇ ਨਾਲ ਖਤਮ ਹੋਵੇ। ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਅਪਣੀ ਰੈਲੀ ਵਿਚ ਜ਼ਿਆਦਾਤਰ ਸਮਾਂ ਇਸ ਕਥਿਤ ਮਾਮਲੇ ਦੇ ਬਾਰੇ ਵਿਚ ਹੀ ਬੋਲਦੇ ਰਹੇ।

ਉਨ੍ਹਾਂ ਦੋਸ਼ ਲਾਇਆ ਕਿ ਐਫਬੀਆਈ ਨੇ ਧੁਰਤ ਹਿਲੇਰੀ ਦੇ ਖ਼ਿਲਾਫ਼ ਅਪਣੀ ਜਾਂਚ ਮੁੜ ਤੋਂ ਸ਼ੁਰੂ ਕੀਤੀ ਹੈ। ਹਿਲੇਰੀ ਕਾਨੂੰਨੀ ਮਾਮਲਿਆਂ ਦੇ ਲਈ ਹਰ ਕਿਸੇ ‘ਤੇ ਦੋਸ਼ ਮੜਨਾ ਚਾਹੁੰਦੀ ਹੈ। ਮੈਨੂੰ ਨਹੀਂ ਪਤਾ ਕਿ ਤੁਸੀਂ ਪਿਛਲੇ ਕੁਝ ਦਿਨਾਂ ਦੇ ਉਨ੍ਹਾਂ ਦੇ ਭਾਸ਼ਣ ਦੇਖੇ ਹਨ ਜਾਂ ਨਹੀਂ। ਉਹ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਦੀਵਾਲੀਆ ਅਤੇ ਬੇਭਰੋਸਗੀ ਹੋ ਗਈ ਹੈ। ਟਰੰਪ ਨੇ ਦੋਸ਼ ਲਾਇਆ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਦੇਸ਼ ਨੂੰ ਵਿਦੇਸ਼ੀ ਯੁੱਧਾਂ ਵਿਚ ਲੈ ਗਈ ਜਿਸ ਨੇ ਅਮਰੀਕਾ ਦੀ ਸੁਰੱਖਿਆ ਨੂੰ ਕਮਜ਼ੋਰ ਕੀਤਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹਿਲੇਰੀ ‘ਤੇ ਮੁੜ ਜਾਂਚ ਦਾ ਅੰਤ ਅਪਰਾਧਕ ਮੁਕਦੱਮੇ ਨਾਲ ਹੋਵੇਗਾ : ਟਰੰਪ