ਲੱਖਾਂ ਗ਼ੈਰਕਾਨੂੰਨੀ ਵੋਟਰਾਂ ਨੇ ਹਿਲੇਰੀ ਨੂੰ ਵੋਟਾਂ ਪਾਈਆਂ : ਟਰੰਪ

ਵਾਸ਼ਿੰਗਟਨ, 29 ਨਵੰਬਰ (ਏਜੰਸੀ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਦਾਅਵਾ ਕੀਤਾ ਹੈ ਕਿ ਹਿਲੇਰੀ ਕਲਿੰਟਨ ਨੂੰ ਲੱਖਾਂ ਗ਼ੈਰਕਾਨੂੰਨੀ ਵੋਟਰਾਂ ਨੇ ਵੋਟ ਪਾਏ ਜਿਸ ਕਾਰਨ ਉਹ ਵੱਧ ਵੋਟਾਂ ਹਾਸਲ ਨਹੀਂ ਕਰ ਸਕੇ। ਆਪਣੇ ਦਾਅਵਿਆਂ ਲਈ ਟਰੰਪ ਨੇ ਭਾਵੇਂ ਕੋਈ ਸਬੂਤ ਨਹੀਂ ਪੇਸ਼ ਕੀਤੇ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਵੋਟਾਂ ਨੂੰ ਕੱਢ ਦਿੱਤਾ ਜਾਵੇ ਤਾਂ ਉਹ ਪਾਪੂਲਰ ਵੋਟਾਂ ’ਚ ਵੀ ਜਿੱਤ ਹਾਸਲ ਕਰ ਲੈਣਗੇ। ਉਨ੍ਹਾਂ ਦੋਸ਼ ਲਾਇਆ ਕਿ ਵਰਜੀਨੀਆ, ਨਿਊ ਹੈਂਪਸ਼ਾਇਰ ਅਤੇ ਕੈਲੀਫੋਰਨੀਆ ’ਚ ਗੰਭੀਰ ਜਾਅਲਸਾਜ਼ੀ ਹੋਈ ਹੈ।

ਇਨ੍ਹਾਂ ਸੂਬਿਆਂ ’ਚ ਟਰੰਪ ਨੂੰ ਮਾਤ ਮਿਲੀ ਸੀ। ਜ਼ਿਕਰਯੋਗ ਹੈ ਕਿ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਜਾਅਲੀ ਵੋਟਾਂ ਭੁਗਤਾਉਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਟਰੰਪ ਦੀਆਂ ਪਾਪੂਲਰ ਵੋਟਾਂ ਦੀ ਗਿਣਤੀ 2.0 ਮਿਲੀਅਨ ਤੋਂ ਵੱਧ ਹੋ ਗਈ ਹੈ ਅਤੇ ਕੈਲੀਫੋਰਨੀਆ ਸਮੇਤ ਹੋਰ ਸੂਬਿਆਂ ’ਚ ਅਜੇ ਗਿਣਤੀ ਚੱਲ ਰਹੀ ਹੈ। ਉਧਰ ਟਰੰਪ ਲਾਲ ਰੰਗ ਦੀ ਵਿਸ਼ੇਸ਼ ਟੋਪੀ (ਹੈਟ) ’ਚ ਨਜ਼ਰ ਆਏ ਜਿਸ ’ਤੇ 45 ਉਕਰਿਆ ਹੋਇਆ ਹੈ। ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ ਅਤੇ ਹੈਟ ਦੇ ਮੂਹਰੇ ‘ਯੂਐਸਏ’ ਲਿਖਿਆ ਹੋਇਆ ਹੈ।

Leave a Reply

Your email address will not be published.