ਪਾਕਿਸਤਾਨ ਵਿਚ ਸਾਰੇ ਭਾਰਤੀ ਟੀ ਵੀ ਚੈਨਲਾਂ ‘ਤੇ ਪਾਬੰਦੀ


ਨਵੀਂ ਦਿੱਲੀ, 1 ਅਕਤੂਬਰ (ਏਜੰਸੀ) : ਭਾਰਤੀ ਫਿਲਮਾਂ ਵਿਚ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਉੱਤੇ ਫਿਲਮ ਉਦਯੋਗ ਵੱਲੋਂ ਪਾਬੰਦੀ ਲਾਏ ਜਾਣ ਦੇ ਦੋ ਦਿਨ ਬਾਅਦ ਪਾਕਿਸਤਾਨ ਨੇ ਸਾਰੇ ਭਾਰਤੀ ਟੀ ਵੀ ਚੈਨਲਾਂ ਦੇ ਪ੍ਰਸਾਰਨ ਉੱਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਬਿਜਲਈ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਕਿਹਾ ਕਿ ਜੇਕਰ ਟੀ ਵੀ ਚੈਨਲਾਂ ਅਤੇ ਡਿਸਟਰੀਬਿਊਸ਼ਨ ਨੈੱਟਵਰਕ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤਾਂ 15 ਅਕਤੂਬਰ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ। ਪਾਕਿਸਤਾਨ ਵਿਚ ਸਿਨੇਮਾਘਰਾਂ ਨੇ ਪਹਿਲਾਂ ਹੀ ਭਾਰਤੀ ਫਿਲਮਾਂ ਦੇ ਪ੍ਰਦਰਸ਼ਨ ਉੱਤੇ ਰੋਕ ਲਾਈ ਹੋਈ ਹੈ।

ਪਾਕਿਸਤਾਨ ਵਿਚ ਅੱਠ ਸਿਨੇਮਾਘਰ ਚਲਾ ਰਹੇ ਮੰਦਵੀਵਾਲਾ ਇੰਟਰਟੇਂਮੈਂਟ ਦੇ ਮਾਲਕ ਨਦੀਮ ਮੰਦਵੀਵਾਲਾ ਨੇ ਕਿਹਾ ਸੀ ਕਿ ਇਹ ਕਦਮ ਇੰਡੀਅਨ ਮੋਸ਼ਨ ਪਿਕਚਰਸ ਪ੍ਰੋਡਕਸ਼ਨ ਐਸੋਸੀਏਸ਼ਨ ਦੇ ਫੈਸਲੇ ਦੇ ਵਿਰੋਧ ਵਿਚ ਉਠਾਇਆ ਗਿਆ ਹੈ। ਉੜੀ ਹਮਲੇ ਦੇ ਵਿਰੋਧ ਵਿਚ ਆਈ ਐਮ ਪੀ ਪੀ ਏ ਨੇ ਵੀਰਵਾਰ ਨੂੰ ਇਕ ਪ੍ਰਸਤਾਵ ਪਾਸ ਕਰਕੇ ਭਾਰਤੀ ਫਿਲਮਾਂ ਵਿਚ ਪਾਕਿਸਤਾਨੀ ਕਲਾਕਾਰਾਂ ਅਤੇ ਟੈਕਨੀਸ਼ਨਸ ਦੇ ਕੰਮ ਕਰਨ ਉੱਤੇ ਰੋਕ ਲਾ ਦਿੱਤੀ ਸੀ। ਇਸੇ ਦੌਰਾਨ ਸ਼ਨਿੱਚਰਵਾਰ ਦੁਪਹਿਰ ਕਰਾਚੀ ਦੇ ਇਕ ਨਿਊਜ਼ ਪੇਪਰ ਨੇ ਪੋਲ ਜ਼ਰੀਏ ਪਾਠਕਾਂ ਦੀ ਰਾਏ ਮੰਗੀ ਕਿ ਕੀ ਪਾਕਿਸਤਾਨ ਵਿਚ ਭਾਰਤੀ ਕਲਾਕਾਰਾਂ ਦੇ ਪ੍ਰਦਰਸ਼ਨ ਕਰਨ ਉੱਤੇ ਰੋਕ ਲਾਉਣੀ ਚਾਹੀਦੀ ਹੈ। ਇਸ ਉੱਤੇ ਰੀਡਰਸ ਵੰਡੇ ਹੋਏ ਨਜ਼ਰ ਆਏ। 3,185 ਲੋਕਾਂ ਨੇ ਇਸ ਦੇ ਪੱਖ ਵਿਚ ਰਾਏ ਰੱਖੀ ਤਾਂ 3157 ਲੋਕ ਇਸ ਨਾਲ ਅਸਹਿਮਤ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿਸਤਾਨ ਵਿਚ ਸਾਰੇ ਭਾਰਤੀ ਟੀ ਵੀ ਚੈਨਲਾਂ ‘ਤੇ ਪਾਬੰਦੀ