ਹਿਜਾਬ ਕਾਰਨ ਇਰਾਨ ‘ਚ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲਵੇਗੀ ਭਾਰਤੀ ਸ਼ੂਟਰ


ਬੰਗਲੁਰੂ, 29 ਅਕਤੂਬਰ (ਏਜੰਸੀ) : ਭਾਰਤੀ ਸ਼ੂਟਰ ਹੀਨਾ ਸਿੱਧੂ ਇਰਾਨ ਵਿੱਚ ਹੋਣ ਵਾਲੀ ਏਸ਼ੀਅਨ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਨਹੀਂ ਲਵੇਗੀ। ਉਸ ਨੇ ਇਰਾਨ ਵਿੱਚ ਔਰਤਾਂ ਲਈ ਹਿਜਾਬ ਪਾਉਣ ਦੇ ਜ਼ਰੂਰੀ ਨਿਯਮ ਕਾਰਨ ਇਹ ਫ਼ੈਸਲਾ ਲਿਆ ਹੈ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਦਸੰਬਰ ਵਿੱਚ ਏਸ਼ੀਅਨ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਹੋਣੀ ਹੈ। ਹੀਨਾ ਨੇ ਕਿਹਾ ਹੈ, ”ਟੂਰਿਸਟ ਥਾਂ ਵਿਦੇਸ਼ੀ ਮਹਿਮਾਨਾਂ ਨੂੰ ਹਿਜਾਬ ਪਾਉਣ ਲਈ ਮਜਬੂਰ ਕਰਨਾ ਖੇਡ ਭਾਵਨਾਵਾਂ ਵਿਰੁੱਧ ਹੈ। ਮੈਨੂੰ ਇਹ ਮਨਜ਼ੂਰ ਨਹੀਂ ਹੈ। ਇਸ ਲਈ ਮੈਂ ਚੈਂਪੀਅਨਸ਼ਿਪ ‘ਚੋਂ ਆਪਣਾ ਨਾਂ ਵਾਪਸ ਲੈ ਲਿਆ।” ਹੀਨਾ ਨੇ ਇਸ ਨੂੰ ਪੂਰੀ ਤਰ੍ਹਾਂ ਨਿੱਜੀ ਪਸੰਦ ਦਾ ਮਾਮਲਾ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ ‘ਚੋਂ ਹੋਰ ਸ਼ੂਟਰ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੇ ਹਨ। ਪਿਸਟਲ ਸ਼ੂਟਰ ਹੀਨਾ ਨੇ ਕਿਹਾ, ”ਤੁਸੀਂ ਆਪਣੇ ਧਰਮ ਦਾ ਪਾਲਣ ਕਰੋ, ਮੈਨੂੰ ਮੇਰਾ ਧਰਮ ਮੰਨਣ ਦਿਓ। ਜੇਕਰ ਤੁਸੀਂ ਆਪਣੀਆਂ ਧਾਰਮਿਕ ਮਾਨਤਾਵਾਂ ਮੰਨਣ ਲਈ ਮੈਨੂੰ ਮਜਬੂਰ ਕਰੋਗੇ ਤਾਂ ਮੈਂ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲਵਾਂਗੀ।” 3 ਤੋਂ 9 ਦਸੰਬਰ ਦੇ ਵਿਚਕਾਰ ਹੋਣ ਵਾਲੇ ਇਸ ਮੁਕਾਬਲੇ ਦੇ ਆਯੋਜਕਾਂਨੇ ਆਪਣੀ ਅਧਿਕਾਰਕ ਵੈਬਸਾਈਟ ‘ਤੇ ਸਾਫ਼ ਤੌਰ ‘ਤੇ ਲਿਖਿਆ ਹੈ, ”ਸ਼ੂਟਿੰਗ ਰੇਂਜ ਅਤੇ ਜਨਤਕ ਸਥਾਨਾਂ ‘ਤੇ ਔਰਤਾਂ ਦੇ ਕੱਪੜੇ ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਨਿਯਮ-ਕਾਇਦਿਆਂ ਦੇ ਤਹਿਤ ਹੋਣੀ ਚਾਹੀਦੀ ਹੈ।” ਇਸ ਤੋਂ ਪਹਿਲਾਂ ਵੀ ਹੀਨਾ ਇਰਾਨ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚੋਂ ਆਪਣਾ ਨਾਂ ਵਾਪਸ ਲੈ ਚੁੱਕੀ ਹੈ। ਕਈ ਇਸਲਾਮਿਕ ਮੁਲਕਾਂ ਦੀ ਯਾਤਰਾ ਕਰ ਚੁੱਕੀ ਹੀਨਾ ਨੇ ਕਿਹਾ, ”ਜੀ ਹਾਂ, ਮੈਂ ਪਹਿਲਾਂ ਵੀ ਅਜਿਹਾ ਇੱਕ ਵਾਰ ਕਰ ਚੁੱਕੀ ਹਾਂ। ਲਗਭਗ ਦੋ ਸਾਲ ਪਹਿਲਾਂ ਵੀ ਮੈਂ ਇਸੇ ਕਾਰਨ ਇਰਾਨ ਨਾ ਜਾਣ ਦਾ ਫ਼ੈਸਲਾ ਕੀਤਾ ਸੀ। ਸਿਰਫ਼ ਇਰਾਨ ਅਜਿਹਾ ਕਰਦਾ ਹੈ। ਹੋਰ ਕਿਸੇ ਮੁਲਕ ਵਿੱਚ ਅਜਿਹਾ ਨਹੀਂ ਹੁੰਦਾ।”

ਜ਼ਿਕਰਯੋਗ ਹੈ ਕਿ ਹੀਨਾ ਇਸ ਸਮੇਂ ਚੈਂਪੀਅਨ ਹੈ। ਪਿਛਲੇ ਵਾਰ ਇਹ ਮੁਕਾਬਲੇ ਭਾਰਤ (ਨਵੀਂ ਦਿੱਲੀ) ਵਿੱਚ ਹੋਏ ਸਨ। ਉਨ੍ਹਾਂ ਮੁਕਾਬਲਿਆਂ ਵਿੱਚ ਹੀਨਾ ਨੇ ਸੋਨ ਤਮਗਾ ਜਿੱਤਿਆ ਸੀ। ਹੀਨਾ ਨੇ ਕਿਹਾ ਕਿ ਉਸ ਨੇ ਲਗਭਗ ਤਿੰਨ ਹਫ਼ਤੇ ਪਹਿਲਾਂ ਹੀ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ ਇੰਡੀਆ ਨੂੰ ਆਪਣੇ ਇਸ ਫ਼ੈਸਲੇ ਸਬੰਧੀ ਦੱਸ ਦਿੱਤਾ ਸੀ। ਹੁਣ ਹੀਨਾ ਦੀ ਥਾਂ ਦਸ ਮੀਟਰ ਏਅਰ ਪਿਸਟਲ ਇਵੈਂਟ ਵਿੱਚ ਹਰਵੀਨ ਸਰਾਓ ਨੂੰ ਭੇਜਿਆ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਏਅਰ ਪਿਸਟਲ ਟੀਮ ਵਿੱਚ ਰੁਚਿਕਾ ਵਿਨਰੇਕਰ ਅਤੇ ਸਰਵੇਸ਼ ਤੋਮਰ ਨੂੰ ਵੀ ਭੇਜਿਆ ਜਾਵੇਗਾ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹਿਜਾਬ ਕਾਰਨ ਇਰਾਨ ‘ਚ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲਵੇਗੀ ਭਾਰਤੀ ਸ਼ੂਟਰ