ਅਲਬਰਟਾ ਦੀ ਜ਼ਿਮਨੀ ਚੋਣ ਕੰਜ਼ਰਵੇਟਿਵ ਨੇ ਜਿੱਤੀ


ਅਲਬਰਟਾ, 25 ਅਕਤੂਬਰ (ਏਜੰਸੀ) : ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਤਕੜਾ ਝਟਕਾ ਲੱਗਾ ਹੈ। ਅਲਬਰਟਾ ਦੀ ਮੈਡੀਸਨ ਹੈਟ ਕਾਰਡਸਟਨ ਵਾਰਨਰ ਹਲਕੇ ‘ਚ ਜ਼ਿਮਨੀ ਚੋਣ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਗਲੈਨ ਮੋਟਜ਼ ਨੇ ਜਿੱਤ ਲਈ ਹੈ। ਗਲੈਨ ਮੋਟਜ਼ ਕੰਜ਼ਰਵੇਟਿਵ ਪਾਰਟੀ ਨੇਤਾ ਹੋਣ ਦੇ ਨਾਲ ਨਾਲ ਮੈਡੀਸਨ ਹੈਟ ਦੇ ਸੇਵਾ ਮੁਕਤ ਪੁਲਿਸ ਅਧਿਕਾਰੀ ਵੀ ਹਨ। ਮੋਟਜ਼ ਨੂੰ 69.9 ਫੀ ਸਦੀ (23, 932) ਵੋਟਾਂ ਹਾਸਲ ਹੋਈਆਂ। ਮੋਟਜ਼ ਹੱਥੋਂ ਹਾਰਨ ਵਾਲੇ ਲਿਬਰਲ ਉਮੀਦਵਾਰ ਸਟੈਨ ਸੈਕਾਮੋਟੋ ਨੂੰ 25.6 ਫੀਸਦੀ ਵੋਟਾਂ (8,778) ਪਈਆਂ। ਸਟੈਨ ਨੇ ਆਪਣੀ ਹਾਰ ਨੂੰ ਕਬੂਲ ਕਰਦਿਆਂ ਆਪਣੇ ਵਿਰੋਧੀ ਨੂੰ ਨਿਜੀ ਤੌਰ ਉੱਤੇ ਵਧਾਈ ਦਿੱਤੀ। ਇਹ ਜ਼ਿਮਨੀ ਚੋਣ ਐਮਪੀ ਜਿੰਮ ਹਿਲੇਅਰ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਉੱਤੇ ਕਰਵਾਈ ਗਈ। ਦੱਸ ਦੇਈਏ ਕਿ ਹਿਲੇਅਰ ਦੀ ਮੌਤ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਪਾਰਲੀਆਮੈਂਟ ਹਿੱਲ ਸਥਿਤ ਆਫਿਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਪਹਿਲਾਂ ਹਿਲੇਅਰ ਨੂੰ ਲਿਊਕੇਮੀਆ ਸੀ ਤੇ 2003 ਵਿੱਚ ਉਨ੍ਹਾਂ ਬੋਨ ਮੈਰੋ ਟਰਾਂਸਪਲਾਂਟ ਵੀ ਕਰਵਾਇਆ ਸੀ। 2011 ਦੀਆਂ ਚੋਣਾਂ ਵਿੱਚ ਪਹਿਲੀ ਵਾਰੀ ਹਿਲੇਅਰ ਸੀਟ ਜਿੱਤ ਕੇ ਹਾਊਸ ਆਫ ਕਾਮਨਜ਼ ਪਹੁੰਚੇ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਲਬਰਟਾ ਦੀ ਜ਼ਿਮਨੀ ਚੋਣ ਕੰਜ਼ਰਵੇਟਿਵ ਨੇ ਜਿੱਤੀ