ਕਮਾਈ ਪੱਖੋਂ ‘ਸ਼ਿਵਾਯ’ ਤੋਂ ਅੱਗੇ ‘ਐ ਦਿਲ ਹੈ ਮੁਸ਼ਕਿਲ’

ae-dil-hai-mushkil-beats-shivaay

ਮੁੰਬਈ, 29 ਅਕਤੂਬਰ (ਏਜੰਸੀ) : ਕਰਨ ਜੌਹਰ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਨੇ ਬਾਕਸ ਆਫਿਸ ਉਤੇ ਅਜੈ ਦੇਵਗਨ ਦੀ ‘ਸ਼ਿਵਾਯ’ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਦੋਵੇਂ ਫਿਲਮਾਂ ਕੱਲ੍ਹ ਰਿਲੀਜ਼ ਹੋਈਆਂ। ਫਿਲਮ ਸਮੀਖਿਅਕਾਂ ਮੁਤਾਬਕ ਦੋਵੇਂ ਫਿਲਮਾਂ ਬਾਕਸ ਆਫਿਸ ਉਤੇ ਚੰਗੀ ਕਮਾਈ ਕਰ ਰਹੀਆਂ ਹਨ ਪਰ ਕਰਨ ਦੀ ਫਿਲਮ ਮਲਟੀਪਲੈਕਸਾਂ ਵਿੱਚ ਚੰਗੀ ਚੱਲ ਰਹੀ ਹੈ, ਜਦੋਂ ਕਿ ਅਜੈ ਦੇਵਗਨ ਦੀ ਫਿਲਮ ਦੀ ਇਕ ਸਕਰੀਨ ਵਾਲੇ ਥੀਏਟਰਾਂ ਵਿੱਚ ਸਰਦਾਰੀ ਹੈ। ‘ਐ ਦਿਲ ਹੈ ਮੁਸ਼ਕਿਲ’ ਨੇ ਪਹਿਲੇ ਦਿਨ ਭਾਰਤ ਵਿੱਚ 13.30 ਕਰੋੜ ਰੁਪਏ ਦੀ ਕਮਾਈ ਕੀਤੀ। ਧਰਮਾ ਪ੍ਰੋਡਕਸ਼ਨਜ਼ ਦੀ ਸੀਈਓ ਅਪੂਰਵਾ ਮਹਿਤਾ ਨੇ ਇਕ ਬਿਆਨ ਵਿੱਚ ਕਿਹਾ ਕਿ ਲੋਕਾਂ ਵੱਲੋਂ ਮਿਲੇ ਹੁੰਗਾਰੇ ਕਾਰਨ ਉਹ ਬਾਗ਼ੋ ਬਾਗ਼ ਹਨ। ਕਰਨ ਜੌਹਰ ਦੀ ਕਿਸੇ ਫਿਲਮ ਨੂੰ ਮਿਲਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹੁੰਗਾਰਾ ਹੈ। ਦੂਜੇ ਪਾਸੇ ‘ਸ਼ਿਵਾਯ’ ਨੇ ਪਹਿਲੇ ਦਿਨ 10.24 ਕਰੋੜ ਰੁਪਏ ਕਮਾਏ।

Facebook Comments

POST A COMMENT.

Enable Google Transliteration.(To type in English, press Ctrl+g)