ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਭਾਰਤ-ਪਾਕਿ ਮੁੱਦੇ ਸੁਲਝਾਉਣ ਲਈ ਵਿਚੋਲਗੀ ਦਾ ਪ੍ਰਸਤਾਵ ਰੱÎਖਿਆ

ਸੰਯੁਕਤ ਰਾਸ਼ਟਰ, 1 ਅਕਤੂਬਰ (ਏਜੰਸੀ) : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਚਾਹੇ ਤਾਂ ਉਹ ਇਨ੍ਹਾਂ ਦੋਵੇਂ ਪਰਮਾਣੂ ਸੰਪੰਨ ਦੇਸ਼ਾਂ ਦੇ ਵਿਚ ਵਿਵਾਦਮਈ ਮੁੱਦੇ ਸੁਲਝਾਉਣ ਲਈ ਵਿਚੋਲਗੀ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਦੋਵੇਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਹਾਲੀਆ ਤਣਾਅ ਨੂੰ ਗੱਲਬਾਤ ਦੇ ਜ਼ਰੀਏ ਘੱਟ ਕਰਨ ਦੀ ਕੋਸ਼ਿਸ਼ ਕਰਨ। ਬਾਨ ਕੀ ਮੂਨ ਦੇ ਬੁਲਾਰੇ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚ ਹਾਲੀਆ ਵਧਦੇ ਹੋਏ ਤਣਾਅ ਨੂੰ ਲੈ ਕੇ ਚਿੰਤਾ ਜਤਾਈ ਹੈ। ਵਿਸ਼ੇਸ਼ ਕਰਕੇ 18 ਸਤੰਬਰ ਨੂੰ ਉੜੀ ਵਿਚ ਸੈਨਾ ਹੈਡਕੁਆਰਟਰ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੰਟਰੋਲ ਰੇਖਾ ‘ਤੇ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਨੂੰ ਲੈ ਕੇ।

ਅਪਣੇ ਇਸ ਬਿਆਨ ਵਿਚ ਬਾਨ ਕੀ ਮੂਨ ਨੇ ਦੋਵੇਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕਰਦੇ ਹੋਏ ਸਥਿਤੀ ਵਿਚ ਤੁਰੰਤ ਸੁਧਾਰ ਲਿਆਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਇਹ ਸਵੀਕਾਰ ਕਰਦੇ ਹਨ ਤਾਂ ਉਨ੍ਹਾਂ ਦੇ (ਯੂਐਨ) ਵਧੀਆ ਅਧਿਕਾਰੀ ਗੱਲਬਾਤ ਦੇ ਲਈ ਉਪਲਬਧ ਹਨ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਤੋਂ ਡਿਪਲੋਮੇਸੀ ਅਤੇ ਗੱਲਬਾਤ ਦੇ ਜ਼ਰੀਏ ਆਪਸੀ ਮਤਭੇਦ ਦੂਰ ਕਰਨ ਦੀ ਅਪੀਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਸੈਨਾ ਹੈਡਕੁਆਰਟਰ ‘ਤੇ ਹੋਏ ਅੱਤਵਾਦੀ ਹਮਲੇ ਵਿਚ ਭਾਰਤ ਦੇ 18 ਜਵਾਨ ਸ਼ਹੀਦ ਹੋ ਗਏ ਸੀ ਜਿਸ ਤੋਂ ਬਾਅਦ ਭਾਰਤ ਨੇ 28 ਸਤੰਬਰ ਦੀ ਰਾਤ ਕੰਟਰੋਲ ਰੇਖਾ ਦੇ ਪਾਰ ਜਾ ਕੇ ਪੀਓਕੇ ਸਥਿਤ ਅੱਤਵਾਦੀ ਕੈਂਪਾਂ ‘ਤੇ ਸਰਜੀਕਲ ਸਟਰਾਈਕ ਕੀਤੀ ਸੀ। ਜਿਸ ਵਿਚ ਅੱਤਵਾਦੀਆਂ ਦੇ 7 ਲਾਂਚਿੰਗ ਪੈਡ ਤਬਾਹ ਹੋ ਗਏ ਸੀ ਜਦ ਕਿ 50 ਅੱਤਵਾਦੀ ਮਾਰੇ ਗਏ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)