ਭਾਰਤ ’ਚ ਹੋਣ ਵਾਲੀ ਅਹਿਮ ਖੇਤਰੀ ਕਾਨਫਰੰਸ ’ਚ ਹਿੱਸਾ ਲੈ ਸਕਦੈ ਪਾਕਿ

Pakistan-tells-Indian-journalists-to-leave-within-a-week

ਇਸਲਾਮਾਬਾਦ, 24 ਅਕਤੂਬਰ (ਏਜੰਸੀ) : ਅਫ਼ਗ਼ਾਨਿਸਤਾਨ ਬਾਰੇ ਭਾਰਤ ਵਿੱਚ ਹੋਣ ਵਾਲੀ ਅਹਿਮ ਖੇਤਰੀ ਕਾਨਫਰੰਸ ਵਿੱਚ ਪਾਕਿਸਤਾਨ ਹਿੱਸਾ ਲੈ ਸਕਦਾ ਹੈ। ਉੜੀ ਅਤਿਵਾਦੀ ਹਮਲੇ ਬਾਅਦ ਭਾਰਤ ਵੱਲੋਂ ਗੁਆਂਢੀ ਮੁਲਕ ਨੂੰ ਅਲੱਗ ਥਲੱਗ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਟਾਕਰੇ ਲਈ ਪਾਕਿ ਵੱਲੋਂ ਇਹ ਕਦਮ ਚੁੱਕਿਆ ਜਾ ਸਕਦਾ ਹੈ। ਇਹ ਖ਼ੁਲਾਸਾ ਅੱਜ ਇਕ ਮੀਡੀਆ ਰਿਪੋਰਟ ’ਚ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਦਸੰਬਰ ਦੇ ਪਹਿਲੇ ਹਫ਼ਤੇ ਹਾਰਟ ਆਫ ਏਸ਼ੀਆ-ਇਸਤੰਬੁਲ ਮਨਿਸਟਰੀਅਲ ਮੀਟਿੰਗ ਹੋਣੀ ਹੈ। ਨਵੰਬਰ ’ਚ ਪਾਕਿ ਵਿੱਚ ਹੋਣ ਵਾਲੇ ਸਾਰਕ ਸਿਖਰ ਸੰਮੇਲਨ ਦਾ ਭਾਰਤ ਵੱਲੋਂ ਬਾਈਕਾਟ ਕੀਤੇ ਜਾਣ ਅਤੇ ਦੋਵੇਂ ਮੁਲਕਾਂ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਪਾਕਿਸਤਾਨ ਦੇ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਬਾਰੇ ਸ਼ੱਕ ਸੀ।

‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਹਾਰਟ ਆਫ ਏਸ਼ੀਆ-ਇਸਤੰਬੁਲ ਕਾਨਫਰੰਸ ਵਿੱਚੋਂ ਲਾਂਭੇ ਰਹਿ ਕੇ ਪਾਕਿਸਤਾਨ ਦਾ ਭਾਰਤ ਦੇ ਪਦਚਿੰਨ੍ਹਾਂ ਉਤੇ ਚੱਲਣ ਦਾ ਕੋਈ ਇਰਾਦਾ ਨਹੀਂ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਕਾਨਫਰੰਸ ਦੇ ਅਫ਼ਗ਼ਾਨਿਸਤਾਨ ਬਾਰੇ ਹੋਣ ਕਾਰਨ ਇਸ ਦੇ ਬਾਈਕਾਟ ਦੀ ਕੋਈ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ, ‘ਜਿਵੇਂ ਕਿ ਅਸੀਂ ਵਾਰ ਵਾਰ ਕਹਿ ਚੁੱਕੇ ਹਾਂ ਕਿ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਤੇ ਸਥਿਰਤਾ ’ਚ ਯੋਗਦਾਨ ਪਾਉਣ ਵਾਲੇ ਹਰੇਕ ਯਤਨ ਦਾ ਪਾਕਿਸਤਾਨ ਸਮਰਥਨ ਕਰੇਗਾ।’ ਪਰ ਹਾਲੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਕਾਨਫਰੰਸ ਵਿੱਚ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਜਾਂ ਹੋਰ ਕੋਈ ਛੋਟੇ ਪੱਧਰ ਦੇ ਅਧਿਕਾਰੀ ਨੂੰ ਭੇਜਿਆ ਜਾਵੇਗਾ।

Facebook Comments

POST A COMMENT.

Enable Google Transliteration.(To type in English, press Ctrl+g)