ਪਾਕਿ ਨੇ ਸ੍ਰੀਲੰਕਾ ਦੇ ਬਾਈਕਾਟ ਤੋਂ ਬਾਅਦ ਸਾਰਕ ਸੰਮੇਲਨ ਨੂੰ ਕੀਤਾ ਮੁਲਤਵੀ


ਇਸਲਾਮਾਬਾਦ/ਕੋਲੰਬੋ, 30 ਸਤੰਬਰ (ਏਜੰਸੀ) : ਪਾਕਿਸਤਾਨ ਦੇ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਸੰਮੇਲਨ ਨੂੰ ਰਸਮੀ ਤੌਰ ਉੱਤੇ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸੰਮੇਲਨ ਦੇ ਰੱਦ ਹੋਣ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਸੰਮੇਲਨ ਲਈ ਨਵੀ ਤਰੀਕ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਨਵੰਬਰ ਵਿਚ ਪਾਕਿਸਤਾਨ ਦੇ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਸੰਮੇਲਨ ਦਾ ਬਾਈਕਾਟ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਆਪਣਾ ਨਾਂ ਜੋੜ ਲਿਆ।

ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਸਬੰਧੀ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਖੇਤਰ ਵਿਚ ਮੌਜੂਦਾ ਹਲਾਤ ਸਮਾਰੋਹ ਕਰਨ ਲਾਇਕ ਨਹੀਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੱਖਣੀ ਏਸ਼ੀਆ ਦੇ ਲੋਕਾਂ ਦੇ ਫਾਇਦੇ ਲਈ ਖੇਤਰੀ ਸਹਿਯੋਗ ਦੀ ਸਫਲਤਾ ਵਿਚ ਸ਼ਾਂਤੀ ਅਤੇ ਸੁਰੱਖਿਆ ਮਹੱਤਵਪੂਰਨ ਹਨ। ਸਾਰਕ ਦੇ ਇਕ ਮੈਂਬਰ ਦੇ ਤੌਰ ਉੱਤੇ ਅਸੀਂ ਖੇਤਰੀ ਸਹਿਯੋਗ ਲਈ ਵਚਨਬੱਧ ਹਾਂ। ਸ੍ਰੀਲੰਕਾ ਨੂੰ ਉਮੀਦ ਹੈ ਕਿ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਕਦਮ ਉਠਾਏ ਜਾਣਗੇ, ਜਿਸ ਨਾਲ ਅਜਿਹਾ ਮਾਹੌਲ ਬਣ ਸਕੇ ਜੋ ਖੇਤਰੀ ਸਹਿਯੋਗ ਦੇ ਲਈ ਅਨੁਕੂਲ ਹੋਵੇ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਸ੍ਰੀਲੰਕਾ ਅੱਤਵਾਦ ਦੇ ਕਿਸੇ ਵੀ ਰੂਪ ਵਿਚ ਨਿੰਦਾ ਕਰਦਾ ਹੈ ਅਤੇ ਅੱਤਵਾਦ ਨਾਲ ਖੇਤਰ ਵਿਚ ਫੈਸਲਾਕੁਨ ਢੰਗ ਨਾਲ ਨਜਿੱਠਣ ਦੀ ਲੋੜ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਕਿ ਨੇ ਸ੍ਰੀਲੰਕਾ ਦੇ ਬਾਈਕਾਟ ਤੋਂ ਬਾਅਦ ਸਾਰਕ ਸੰਮੇਲਨ ਨੂੰ ਕੀਤਾ ਮੁਲਤਵੀ