ਐਡਮਿੰਟਨ ਯੁਨੀਵਰਿਸਟੀ ਵਿੱਚ ਲੱਗੇ ਸਿੱਖਾਂ ਵਿਰੋਧੀ ਪੋਸਟਰਾਂ ਦਾ ਰਾਜਨੀਤਕ ਲੀਡਰਾਂ ਨੇ ਪੱਗਾਂ ਬੰਨਕੇ ਵਿਰੋਧ ਕੀਤਾ

calgary

ਕੈਲਗਰੀ (ਹਰਬੰਸ ਬੁੱਟਰ) ਬੀਤੇ ਦਿਨੀ ਯੁਨੀਵਰਿਸਟੀ ਆਫ ਅਲਬਰਟਾ ਵਿਖੇ ਨਸਲੀ ਵਿਤਕਰੇ ਵਾਲੇ ਪੋਸਟਰ ਚਿਪਕਾਏ ਜਾਣ ਉਪਰੰਤ ਸਿੱਖ ਭਾਈਚਾਰੇ ਅੰਦਰ ਰੋਹ ਭਰੀ ਗੁੱਸੇ ਦੀ ਲਹਿਰ ਫੈਲ ਗਈ ਸੀ। ਪੰਜਾਬੀਆਂ ਨੇ ਹਰ ਪਲੇਟਫਾਰਮ ਉੱਪਰ ਇਸ ਨਸਲੀ ਵਿਤਕਰੇ ਵਾਲੇ ਸਰਾਰਤੀ ਕਾਰੇ ਦਾ ਵਿਰੋਧ ਕੀਤਾ। ਕੈਲਗਰੀ ਦੇ ਹਲਕਾ ਗਰੀਨਵੇਅ ਤੋਂ ਐਮ ਐਲ ਏ ਪ੍ਰਭ ਗਿੱਲ ਨੇ ਵੀ ਆਪਣੇ ਰਾਜਨੀਤਕ ਪਲੇਟ ਫਾਰਮ ਨੂੰ ਇਸ ਨਸਲੀ ਵਿਤਕਰੇ ਦਾ ਜਵਾਬ ਦੇਣ ਲਈ ਵਰਤਿਆ। ਬੀਤੇ ਦਿਨੀ ਯੁਨੀਵਰਿਸਟੀ ਆਫ ਐਡਮਿੰਟਨ ਵਿਖੇ ਪ੍ਰਭ ਗਿੱਲ ਐਮ ਐਲ ਏ , ਪੀ ਸੀ ਪਾਰਟੀ ਅਲਬਰਟਾ ਦੇ ਮੁਖੀ ਰਿੱਕ ਮਕਾਈਵਰ, ਸਾਬਕਾ ਐਮ ਪੀ ਅਤੇ ਫੈਡਰਲ ਮੰਤਰੀ ਰਹੇ ਟਿੱਮ ਉੱਪਲ ਨੇ ਹੋਰ ਗੋਰੇ ਵਿਧਾਇਕਾਂ ਨੂੰ ਨਾਲ ਲੈਕੇ ਪੱਗੜੀ ਦਿਵਸ ਮਨਾਇਆ।

ਇਸ ਮੌਕੇ ਤਕਰੀਬਨ 400 ਯੁਨੀਵਰਿਸਟੀ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਪੱਗਾਂ ਮੁਫਤ ਬੰਨੀਆਂ ਗਈਆਂ ਅਤੇ ਨਾਲ ਹੀ ਪੱਗੜੀ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ। ਪੀਸੀ ਪਾਰਟੀ ਦੇ ਮੁਖੀ ਰਿੱਕ ਮਕਾਈਵਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖ ਕਨੇਡੀਅਨ ਸਮਾਜ ਦਾ ਖਾਸ ਹਿੱਸਾ ਹਨ। ਜੇ ਇਸ ਨਸਲੀ ਵਿਤਕਰੇ ਵਾਲੇ ਪ੍ਰਚਾਰ ਰਾਹੀ ਕਿਸੇ ਨੇ ਇਹਨਾਂ ਉੱਪਰ ਇਹ ਹਮਲਾ ਕਰਨ ਦੀ ਕੋਸਿਸ ਕੀਤੀ ਹੈ ਤਾਂ ਪੱਗਾਂ ਬੰਨਕੇ ਆਪਣੇ ਬਾਰੇ ਜਾਣਕਾਰੀ ਦੇਣ ਵਾਲਾ ਇਹ ਅੱਜ ਦਾ ਕੈਂਪ ਉਸਦਾ ਮੂਹ ਤੋੜਵਾਂ ਅਤੇ ਢੁਕਵਾਂ ਜਵਾਬ ਹੈ। ਇਸ ਮੌਕੇ ਐਡਮਿੰਟਨ ਦੇ ਉੱਘੇ ਬਿਜਨਿਸਮੈਨ ਸ:ਕਰਨਪਾਲ ਸਿੰਘ ਪਰਮਾਰ, ਗੁਰੂਘਰ ਦੇ ਸੇਵਾਦਾਰ ਸ: ਸਕੱਤਰ ਸਿੰਘ ਸੰਧੂ,ਗੁਲਜਾਰ ਨਿਰਮਾਣ ਅਤੇ ਹੋਰ ਬਹੁਤ ਸਾਰੇ ਲੋਕਾਂ ਇਸ ਈਵੈਂਟ ਦਾ ਹਿਸਾ ਬਣੇ।

Facebook Comments

POST A COMMENT.

Enable Google Transliteration.(To type in English, press Ctrl+g)