ਉੜੀ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿਵਾਏ ਕੇਂਦਰ : ਮੇਨਕਾ ਗਾਂਧੀ

Maneka-Gandhi-expresses-concern-over-falling-sex-ratio

ਨਵੀਂ ਦਿੱਲੀ, 8 ਅਕਤੂਬਰ (ਏਜੰਸੀ) : ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਕਿਹਾ ਹੈ ਕਿ ਉੜੀ ਹਮਲੇ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ‘ਤੇ ਵਿਚਾਰ ਕੀਤੀ ਜਾਵੇ। ਮੇਨਕਾ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਰਾਜ ਸਰਕਾਰਾਂ ਨੂੰ ਵੀ ਚਿੱਠੀ ਲਿਖੇਗੀ। ਉਨ੍ਹਾਂ ਨੇ ਟਵੀਟ ਕੀਤਾ, ”ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਚਿੱਠੀ ਲਿਖ ਕੇ ਉੜੀ ਦੇ ਸ਼ਹੀਦਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦੀ ਮੰਗ ‘ਤੇ ਵਿਚਕਾਰ ਕਰਨ ਲਈ ਕਿਹਾ ਹੈ।”

ਇਹ ਬਿਆਨ ਤਦ ਆਇਆ ਜਦੋਂ ਉਨ੍ਹਾਂ ਨੂੰ ‘ਚੇਂਜ : ਓਆਰਜੀ’ ਉੱਤੇ ਉੜੀ ਸ਼ਹੀਦਾਂ ਦੇ ਬੱਚਿਆਂ ਵੱਲੋਂ 50 ਹਜ਼ਾਰ ਤੋਂ ਵੱਧ ਨਾਗਰਿਕਾਂ ਦੀ ਦਸਤਖ਼ਤਾਂ ਹੇਠ ਇੱਕ ਅਰਜ਼ੀ ਮਿਲੀ। ਉਨ੍ਹਾਂ ਨੇ ਟਵੀਟ ਵਿੱਚ ਕਿਹਾ, ”ਮੈਨੂੰ ਚੇਂਜ : ਓਆਰਜੀ ਉੱਤੇ ਉੜੀ ਸ਼ਹੀਦਾਂ ਦੇ ਬੱਚਿਆਂ ਵੱਲੋਂ 50 ਹਜ਼ਾਰ ਤੋਂ ਵੱਧ ਨਾਗਰਿਕਾਂ ਦੇ ਦਸਤਖ਼ਤਾਂ ਵਾਲੀ ਇੱਕ ਅਰਜ਼ੀ ਮਿਲੀ।” ਉਨ੍ਹਾਂ ਨੇ ਟਵੀਟ ਕੀਤਾ, ”ਸਾਡੇ ਫੌਜੀ ਜਵਾਨਾਂ ਨੇ ਸਰਵਉਚ ਬਲੀਦਾਨ ਦਿੱਤਾ ਹੈ। ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਚੁੱਕਣਾ ਉਨ੍ਹਾਂ ਦੇ ਪ੍ਰਤੀ ਸਾਡੇ ਧੰਨਵਾਦ ਦਾ ਇੱਕ ਹਿੱਸਾ ਹੋਵੇਗਾ।” ਮੈਨੇਜਮੈਂਟ ਦੀ ਇੱਕ ਵਿਦਿਆਰਥੀ ਨੇ ‘ਫਰੀ ਐਜੂਕੇਸ਼ਨ ਫਾਰ ਚਿਲਡਰਨ ਆਫ ਇੰਡੀਆਜ਼ ਮਰਟਾਇਅਰਸ’ ਸਿਰਲੇਖ ਵਾਲੀ ਅਰਜ਼ੀ ਚੇਂਜ : ਓਆਰਜੀ ‘ਤੇ ਸ਼ੁਰੂ ਕੀਤੀ ਸੀ। ਇਸ ਦਾ 70 ਹਜ਼ਾਰ ਲੋਕਾਂ ਨੇ ਆਨਲਾਈਨ ਸਮਰਥਨ ਕੀਤਾ।

Facebook Comments

POST A COMMENT.

Enable Google Transliteration.(To type in English, press Ctrl+g)