ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜਿਮ ਪ੍ਰੈਂਟਿਸ ਦੀ ਜਹਾਜ ਡਿੱਗਣ ਕਾਰਣ ਹੋਈ ਮੌਤ


ਪੰਜਾਬੀ ਭਾਈਚਾਰੇ ਅੰਦਰ ਵੀ ਸੋਗ ਦੀ ਲਹਿਰ
ਕੈਲਗਰੀ ਦੇ ਗੁਰੂਘਰ ਦੀ ਉਸਾਰੀ ਵਿੱਚ ਵਿਸੇਸ ਯੋਗਦਾਨ ਸੀ ਜਿਮ ਪ੍ਰੈਂਟਿਸ ਦਾ

ਕੈਲਗਰੀ(ਹਰਬੰਸ ਬੁੱਟਰ) ਕਨੇਡਾ ਦੇ ਅਲਬਰਟਾ ਸੂਬੇ ਸਾਬਕਾ ਪ੍ਰੀਮੀਅਰ ਜਿਮ ਪ੍ਰਂੈਟਿਸ ਦੀ ਬੀਤੀ ਰਾਤ ਇੱਕ ਜਹਾਜ ਦੁਰਘਟਨਾ ਵਿੱਚ ਤਿੰਨ ਹੋਰ ਸਾਥੀਆਂ ਸਮੇਤ ਮੌਤ ਹੋ ਜਾਣ ਕਾਰਣ ਕਨੇਡੀਅਨ ਰਾਜਨੀਤੀ ਅਤੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਅਨਸਾਰ ਬ੍ਰਿਟਿਸ ਕੌਲੰਬੀਆ ਦੇ ਸਹਿਰ ਕਲੋਨਾ ਤੋਂ ਛੋਟੇ ਜਹਾਜ ਰਾਹੀ ਹਾਲੇ ਉਡਾਣ ਭਰੀ ਹੀ ਸੀ ਕਿ ਸਿਰਫ 11 ਕੁ ਕਿਲੋਮੀਟਰ ਦੀ ਦੂਰੀ ਉੱਪਰ ਹੀ ਉਸਦਾ ਕੰਟਰੋਲ ਰੂਮ ਨਾਲੋਂ ਸੰਪਰਕ ਟੁੱਟ ਗਿਆ। ਇਸ ਹਾਦਸੇ ਵਿੱਚ ਮਰਨ ਵਾਲੇ ਤਿੰਨ ਹੋਰ ਵਿਆਕਤੀਆਂ ਵਿੱਚ ਜਹਾਜ ਦੇ ਪਾਇਲਟ ਜਿਮ ਕਰੁੱਕ ਤੋਂ ਇਲਾਵਾ ਜਿਮ ਪ੍ਰਂੈਟਿਸ ਦਾ ਕੁੜਮ ਵੀ ਸਾਮਿਲ ਹੈ। ਹਾਦਸੇ ਦਾ ਕਾਰਣਾਂ ਦਾ ਹਾਲੇ ਤੱਕ ਵੀ ਕੋਈ ਪਤਾ ਨਹੀਂ ਲੱਗਾ।

ਟਰਾਂਸਪੋਰੇਟ ਸੇਫਟੀ ਬੋਰਡ ਆਫ ਕਨੇਡਾ ਦੇ ਅੱਜ ਰਿਲੀਜ਼ ਪ੍ਰੈਸ ਨੋਟ ਅਨੁਸਾਰ ਇਸ ਦੀ ਜਾਂਚ ਨੂੰ ਤਕਰੀਬਨ ਇੱਕ ਸਾਲ ਲੱਗ ਸਕਦਾ ਹੈ । ਵਰਨਣਯੋਗ ਹੈ ਕਿ ਪੰਜਾਬੀ ਭਾਈਚਾਰੇ ਅੰਦਰ ਜਿੰਮ ਪ੍ਰੈਂਟਿਸ ਦਾ ਸਤਿਕਾਰਯੋਗ ਸਥਾਨ ਸੀ ਕਿਊਂਕਿ ਜਿਸ ਵੇਲੇ ਕੈਲਗਰੀ ਵਿਖੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਬਣ ਰਿਹਾ ਸੀ ਤਾਂ ਉਸ ਵੇਲੇ ਅੜਚਣਾ ਦੂਰ ਕਰਨ ਲਈ ਉਹਨਾਂ ਨੇ ਇੱਕ ਵਕੀਲ ਦੇ ਤੌਰ ‘ਤੇ ਵਾਲੰਟੀਅਰ ਸੇਵਾਵਾਂ ਨਿਭਾਈਆਂ ਸਨ , ਜਿਸ ਕਾਰਣ 2014 ਵਿੱਚ ਸਵ: ਮਨਮੀਤ ਭੁੱਲਰ ਦੇ ਯਤਨਾ ਸਦਕਾ ਪੰਜਾਬੀ ਭਾਈਚਾਰੇ ਨੇ ਪਾਰਟੀ ਲੀਡਰ ਰੇਸ ਦੌਰਾਨ ਉਹਨਾਂ ਦਾ ਡੱਟਕੇ ਸਾਥ ਦਿੱਤਾ ਸੀ । ਉਸ ਸਮੇ ਉਹ 77 ਪ੍ਰਤੀਸਤ ਵੋਟਾਂ ਲੈਕੇ ਜੇਤੂ ਰਹੇ ਸਨ। ਉਹਨਾਂ ਨੇ 16 ਸਤੰਬਰ 2014 ਨੂੰ ਅਲਬਰਟਾ ਦੇ 16ਵੇਂ ਪ੍ਰੀਮੀਅਰ ਵੱਜੋਂ ਸੌਂਹੁ ਚੁੱਕੀ ਸੀ। ਮ੍ਰਿਤਕ ਜਿੰਮ ਆਪਣੇ ਪਿੱਛੇ ਵਿਧਵਾ ਪਤਨੀ ਵਾਈਟ ਕੇਰਨ,ਅਤੇ ਤਿੰਨ ਬੇਟੀਆਂ ਛੱਡ ਗਏ ਹਨ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਨੁਸਾਰ ਕਨੇਡਾ ਕੋਲੋਂ ਗਰੇਟ ਕਨੇਡੀਅਨ ਖੁੱਸ ਗਿਆ ਹੈ। ਕੈਲਗਰੀ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਅਫਸੋਸ ਜਾਹਿਰ ਕਰਦਿਆਂ ਕਿਹਾ ਅਸੀਂ ਅੱਜ ਇੱਕ ਰੋਲ ਮਾਡਲ ਸਿਆਸਤਦਾਨ ਗੁਆ ਲਿਆ ਹੈ।

ਪਾਰਲੀਮਾਨੀ ਪੱਧਰ ਅਤੇ ਅਲਬਰਟਾ ਦੇ ਪ੍ਰੀਮੀਅਰ ਵੱਜੋਂ ਉਹਨਾਂ ਦੇ ਨਿਭਾਏ ਰੋਲ ਨੂੰ ਕਨੇਡੀਅਨ ਕਦੇ ਨਹੀਂ ਭੁਲਾਉਣਗੇ। ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਪਰਮਾਰ, ਨਮਜੀਤ ਸਿੰਘ ਰੰਧਾਵਾ,ਹਰਮੀਤ ਸਿੰਘ ਖੁੱਡੀਆਂ ,ਅਮਰਪ੍ਰੀਤ ਸਿੰਘ ਬੈਂਸ, ਅਵਤਾਰ ਸਿੰਘ ਕਲੇਰ, ਦਰਸਨ ਸਿੱਧੂ,ਰਿੱਕੀ ਕਲੇਰ, ਰੋਮੀ ਸਿੱਧੂ, ਜੱਗਾ ਰਾਊਕੇ,ਬੀਰ ਸਿੰਘ ਚੌਹਾਨ,ਵਾਈਲਡਰੋਜ਼ ਪਾਰਟੀ ਦੇ ਹੈਪੀ ਮਾਨ, ਪ੍ਰਭ ਗਿੱਲ ਐਮ ਐਲ ਏ ਅਤੇ ਸਵ: ਮਨਮੀਤ ਸਿੰਘ ਭੁੱਲਰ ਦੇ ਪਿਤਾ ਸ: ਬਲਜਿੰਦਰ ਸਿੰਘ ਭੁੱਲਰ ਨੇ ਇਸ ਮੌਕੇ ਸਵ: ਜਿੰਮ ਪ੍ਰੈਂਟਿਸ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਬਜੁਰਗਾਂ ਦੀ ਸੰਸਥਾ ਇੰਕਾ ਸੀਨੀਅਰਜ਼ ਸੋਸਾਇਟੀ ਕੈਲਗਰੀ ਵੱਲੋਂ ਵੀ ਅੱਜ ਇੱਕ ਸਮਾਗਮ ਦੌਰਾਨ ਸਾਬਕਾ ਐਮ ਪੀ ਦਵਿੰਦਰ ਸ਼ੋਰੀ ਦੀ ਮੌਜੂਦਗੀ ਵਿੱਚ ਇੱਕ ਮਿੰਟ ਦਾ ਮੋਨ ਧਾਰਕੇ ਜਿੰਮ ਪਰੈਂਟਿਸ ਨੂੰ ਸਰਧਾਂਜਲੀ ਭੇਟ ਕੀਤੀ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜਿਮ ਪ੍ਰੈਂਟਿਸ ਦੀ ਜਹਾਜ ਡਿੱਗਣ ਕਾਰਣ ਹੋਈ ਮੌਤ