ਕੁੱਖ ‘ਚ ਪੱਲ ਰਹੇ ਬੱਚੇ ਦੀ ਜਾਂਚ ਹੋਵੇ ਜ਼ਰੂਰੀ : ਮੇਨਕਾ ਗਾਂਧੀ

Maneka-Gandhi-expresses-concern-over-falling-sex-ratio

ਨਵੀਂ ਦਿੱਲੀ, 6 ਸਤੰਬਰ (ਏਜੰਸੀ) : ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਕੁੱਖ ‘ਚ ਪੱਲ ਰਹੇ ਬੱਚੇ ਦੇ ਲਿੰਗ ਦੀ ਜਾਂਚ ਕਰਾਉਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਿੰਗ ਦੀ ਜਾਂਚ ਨਾਲ ਕੁੱਖ ‘ਚ ਪੱਲ ਰਹੇ ਬੱਚੇ ਦੀ ਸਹੀ ਢੰਗ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ”ਮੇਰੇ ਵਿਚਾਰ ਨਾਲ ਔਰਤਾਂ ਨੂੰ ਇਹ ਯਕੀਨੀ ਤੌਰ ‘ਤੇ ਦੱਸਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕੁੱਖ ‘ਚ ਬੇਟਾ ਹੈ ਜਾਂ ਬੇਟੀ। ਇਸ ਨਾਲ ਇਸ ਗੱਲ ਦਾ ਵੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ ਬੱਚੇ ਨੂੰ ਜਨਮ ਦੇਣਾ ਹੈ ਜਾਂ ਨਹੀਂ।”

ਇਕ ਪ੍ਰੈਸ ਕਾਨਫਰੰਸ ‘ਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਇਹ ਸਿਰਫ ਇਕ ਵਿਚਾਰ ਹੈ। ਇਸ ‘ਤੇ ਚਰਚਾ ਜਾਰੀ ਹੈ, ਪਰ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੁੱਖ ‘ਚ ਬੇਟਿਆਂ ਨੂੰ ਮਾਰ ਦਿੱਤੇ ਜਾਣ ਦੀ ਸਮੱਸਿਆ ਤੋਂ ਵੀ ਛੁੱਟਕਾਰਾ ਮਿਲ ਸਕਦਾ ਹੈ, ਕਿਉਂਕਿ ਗੈਰ-ਕਾਨੂੰਨੀ ਢੰਗ ਨਾਲ ਲਿੰਗ ਆਧਾਰਿਤ ਟੈਸਟ ਕਰਾਉਣ ਵਾਲੇ ਲੋਕਾਂ ਨੂੰ ਫੜਨਾ ਆਸਾਨ ਨਹੀਂ ਹੈ। ਮੋਦੀ ਸਰਕਾਰ ‘ਬੇਟੀ ਬਚਾਓ, ਬੇਟੀ ਪੜਾਓ’ ਦੀ ਯੋਜਨਾ ਚੱਲਾ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਯੋਜਨਾ ‘ਤੇ ਸਕਾਰਾਤਮਕ ਨਤੀਜਾ ਮਿਲ ਰਿਹਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)