ਉੜੀਸਾ ‘ਚ ਪੁਲ ਦੇ ਹੇਠ ਡਿੱਗੀ ਬੱਸ, 21 ਮੌਤਾਂ


ਉੜੀਸਾ, 9 ਸਤੰਬਰ (ਏਜੰਸੀ) : ਉੜੀਸਾ ਦੇ ਅੰਗੁਲ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪੁਲ ਦੇ ਹੇਠ ਡਿੱਗ ਗਈ, ਜਿਸ ਵਿੱਚ 21 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਅੰਗੁਲ ਜ਼ਿਲ੍ਹੇ ਦੇ ਪਰੁਨਾ ਮਨਿਤਰੀ ਵਿੱਚ ਉਸ ਸਮੇਂ ਹੋਇਆ ਜਦੋਂ ਬੱਸ ਡਰਾਈਵਰ ਨੇ ਬੱਸ ‘ਤੇ ਸੰਤੁਲਨ ਖੋਹ ਦਿੱਤਾ ਅਤੇ ਬੱਸ 50 ਫੁੱਟ ਉੱਚੇ ਪੁਲ ਤੋਂ ਹੇਠ ਡਿੱਗ ਗਈ। ਇਸ ਘਟਨਾ ਦੇ ਇੱਕ ਪ੍ਰਤੱਖਦਰਸ਼ੀ ਦਾ ਕਹਿਣਾ ਹੈ ਕਿ ਡਰਾਈਵਰ ਫੋਨ ‘ਤੇ ਗੱਲ ਕਰ ਰਿਹਾ ਸੀ। ਤਦ ਅਚਾਨਕ ਇੱਕ ਸਾਈਕਲ ‘ਤੇ ਸਵਾਰ ਬੱਚਾ ਅੱਗੇ ਆ ਗਿਆ।

ਇਸ ਨਾਲ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਪੁਲ ਦੀ ਰੇਲਿੰਗ ਤੋੜ ਕੇ ਹੇਠ ਡਿੱਗ ਗਈ। ਜ਼ਿਲ੍ਹਾ ਕਲੈਕਟਰ ਅਨਿਲ ਸਾਮਲ ਨੇ ਕਿਹਾ ਕਿ ਬੌਧ ਤੋਂ ਅਥਮਲਿਕ ਜਾ ਰਹੀ ਇਸ ਬੱਸ ਵਿੱਚ 50 ਯਾਤਰੀ ਸਵਾਰ ਸਨ। ਸੀਨੀਅਰ ਪੁਲਿਸ ਅਧਿਕਾਰੀ ਕੇ.ਬੀ. ਸਿੰਘ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਉੜੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੇ ਜ਼ਖਮੀਆਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਉੜੀਸਾ ‘ਚ ਪੁਲ ਦੇ ਹੇਠ ਡਿੱਗੀ ਬੱਸ, 21 ਮੌਤਾਂ