ਕੇਜਰੀਵਾਲ ਤੋਂ ਸਾਰੀਆਂ ਉਮੀਦਾਂ ਖ਼ਤਮ : ਅੰਨਾ ਹਜ਼ਾਰੇ


ਰਾਲੇਗਾਵ ਸਿੰਧੀ, 6 ਸਤੰਬਰ (ਏਜੰਸੀ) : ਸਮਾਜਸੇਵੀ ਅੰਨਾ ਹਜ਼ਾਰੇ ਲੋਕਪਾਲ ਬਿੱਲ ਅੰਦੋਲਨ ਵਿਚ ਸਹਿਯੋਗੀ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਕ ਤੋਂ ਬਾਅਦ ਇਕ ਤਿੰਨ ਮੰਤਰੀਆਂ ਦੇ ਵੱਖ-ਵੱਖ ਵਿਵਾਦਾਂ ਵਿਚ ਫਸਣ ਤੋਂ ਦੁੱਖੀ ਹਨ। ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਤੋਂ ਉਨ੍ਹਾਂ ਦੀਆਂ ਜਿੰਨੀਆਂ ਉਮੀਦਾਂ ਸਨ, ਹੁਣ ਉਹ ਖਤਮ ਹੋ ਚੁੱਕੀਆਂ ਹਨ। ਸੈਕਸ ਸੀ ਡੀ ਕਾਂਡ ਵਿਚ ਫਸੇ ਕੇਜਰੀਵਾਲ ਸਰਕਾਰ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਉੱਤੇ ਅੰਨਾ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਕੇਜਰੀਵਾਲ ਸਰਕਾਰ ਦੇ 6 ਮੰਤਰੀਆਂ ਵਿਚੋਂ ਤਿੰਨ ਮੰਤਰੀਆਂ ਦੇ ਘਰ ਜਾਣ ਦੀ ਨੌਬਤ ਆ ਗਈ ਹੈ। ਕੇਜਰੀਵਾਲ ਤੋਂ ਜਦੋਂ ਅੰਨਾ ਦੇ ਇਸ ਬਿਆਨ ਸਬੰਧੀ ਪੁੱਛਿਆ ਗਿਆ ਤਾਂ ਉਹ ਮੀਡੀਆ ਕਰਮਚਾਰੀਆਂ ਨੇ ਸਵਾਲਾਂ ਤੋਂ ਬਚ ਕੇ ਰਫੂਚੱਕਰ ਹੋ ਗਏ।

ਅੰਨਾ ਨੇ ਕਿਹਾ ਕਿ ਮੈਂ ਇਹ ਦੇਖ ਕੇ ਬੇਹੱਦ ਦੁਖੀ ਹਾਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੁਝ ਸਹਿਯੋਗੀ ਜੇਲ੍ਹ ਵਿਚ ਜਾ ਰਹੇ ਹਨ, ਜਦੋਂ ਕੁਝ ਹੋਰ ਧੋਖਾਧੜੀ ਵਿਚ ਸ਼ਾਮਲ ਹਨ। ਮੈਨੂੰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਢਾਹ ਲੱਗੀ ਹੈ। ਜਦੋਂ ਉਹ ਮੇਰੇ ਨਾਲ ਸਨ, ਉਸ ਨੇ ਗ੍ਰਾਮ ਸਵਰਾਜ ਉੱਤੇ ਇਕ ਕਿਤਾਬ ਲਿਖੀ ਸੀ। ਕੀ ਹੁਣ ਅਸੀਂ ਇਸ ਨੂੰ ਗ੍ਰਾਮ ਸਵਰਾਜ ਕਹਾਂਗੇ? ਇਸੇ ਵਜ੍ਹਾ ਨਾਲ ਮੈਂ ਬਹੁਤ ਦੁਖੀ ਹਾਂ। ਮੈਂ ਜਿਸ ਉਮੀਦ ਨਾਲ ਕੇਜਰੀਵਾਲ ਨੂੰ ਦੇਖਦਾ ਸੀ, ਉਹ ਹੁਣ ਖਤਮ ਹੋ ਗਈ ਹੈ। ਕੇਜਰੀਵਾਲ ਸਰਕਾਰ ਵਿਚ ਮੰਤਰੀ ਰਹੇ ਸੰਦੀਪ ਕੁਮਾਰ ਦੀ ਮਹਿਲਾ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਵਿਚ ਹੋਈ ਗ੍ਰਿਫਤਾਰੀ ਤੋਂ ਬਾਅਦ ਅੰਨਾ ਹਜ਼ਾਰੇ ਦਾ ਇਹ ਬਿਆਨ ਆਇਆ ਹੈ। ਅੰਨਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕੇਜਰੀਵਾਲ ਨੂੰ ਦੱਸਿਆ ਸੀ ਕਿ ਆਪਣੀ ਪਾਰਟੀ ਨੂੰ ਲਾਂਚ ਕਰਨ ਤੋਂ ਬਾਅਦ ਤੁਸੀਂ ਪੂਰੀ ਦੁਨੀਆ ਵਿਚ ਘੁੰਮੋਗੇ। ਪੂਰੇ ਦੇਸ਼ ਵਿਚ ਰੈਲੀਆਂ ਕਰੋਗੇ ਪਰ ਤੁਸੀਂ ਇਹ ਕਿੰਜ ਯਕੀਨੀ ਬਣਾ ਪਾਓਂਗੇ ਕਿ ਜੋ ਲੋਕ ਪਾਰਟੀ ਵਿਚ ਆਉਣਗੇ, ਉਨ੍ਹਾਂ ਦਾ ਚਰਿੱਤਰ ਚੰਗਾ ਹੋਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੇਜਰੀਵਾਲ ਤੋਂ ਸਾਰੀਆਂ ਉਮੀਦਾਂ ਖ਼ਤਮ : ਅੰਨਾ ਹਜ਼ਾਰੇ