4 ਸਤੰਬਰ ਨੂੰ ਹੋਣ ਵਾਲ਼ੇ ਸੱਭਿਆਚਾਰਕ ਨਾਟਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਨਾਲ


ਨਾਟਕ, ਕੋਰੀਓਗਰਾਫੀ ਤੇ ਪ੍ਰਬੰਧਕੀ ਟੀਮਾਂ ਨੁੱਕੜ ਮੀਟਿੰਗਾਂ ‘ਚ ਰੁੱਝੀਆਂ

ਕੈਲਗਰੀ( ਹਰਬੰਸ ਬੁੱਟਰ) ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਮਾਨ ਹੇਠ 4 ਸਤੰਬਰ ਨੂੰ ਹੋਣ ਵਾਲ਼ੇ ਸੱਤਵੇਂ ਸਾਲਾਨਾ ਸੱਭਿਆਚਾਰਕ ਨਾਟਕ ਸਮਾਗਮ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਵਾਰ ਸਮਾਗਮ ਕੈਲਗਰੀ ਯੂਨੀਵਰਸਿਟੀ ਦੇ ਥੀਏਟਰ(ਜੀ-205,ਯੂਨੀਵਰਸਿਟੀ ਥਿਏਟਰ, 2500 ਯੂਨੀਵਰਸਿਟੀ ਡਰਾਈਵ, ਨਾਰਥ ਵੈਸਟ, ਕੈਲਗਰੀ) ਵਿੱਚ ਬਾਅਦ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਹੋਵੇਗਾ।ਇਸ ਸਮਾਗਮ ਵਿੱਚ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦੇ ਲਿਖੇ ਨਾਟਕ ‘ਨਿਉਂ ਜੜ੍ਹ’ ਅਤੇ ਦੋ ਕੋਰੀਓਗਰਾਫੀਆਂ ਦੀ ਪੇਸ਼ਕਾਰੀ ਤੋਂ ਇਲਾਵਾ ਉਸਾਰੂ ਸੋਚ ਵਾਲ਼ੀਆਂ ਹੋਰ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਸਕੱਤਰ ਮਾਸਟਰ ਭਜਨ ਨੇ ਨਾਟਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋਕ ਕਲਾ ਮੰਚ ਮੁੱਲਾਂਪੁਰ ਤੋਂ ਹਰਕੇਸ਼ ਚੌਧਰੀ ਨਾਟਕ ਦੀ ਨਿਰਦੇਸ਼ਨਾ ਲਈ ਵਿਸ਼ੇਸ਼ ਤੌਰ ਤੇ ਕੈਲਗਰੀ ਪੁੱਜਣਗੇ। ਇਸ ਨਾਟਕ ਵਿੱਚ ਭਾਗ ਲੈਣ ਵਾਲ਼ੇ ਸਾਰੇ ਕਲਾਕਾਰ ਕੈਲਗਰੀ ਤੋਂ ਹਨ। ਗਾਇਕ ਕਰਮਜੀਤ ਅਨਮੋੋਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਮੇਰਾ ਪਿੰਡ ਵਿਕਾਊ ਹੈ’ ਦੇ ਆਧਾਰਿਤ ਇੱਕ ਕੋਰਿਓਗਰਾਫੀ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਕੈਨੇਡਾ ਦੇ ਜੰਮਪਲ਼ 25 ਦੇ ਕਰੀਬ ਬੱਚੇ ਭਾਗ ਲੈਣਗੇ। ਦੂਜੀ ਕੋਰੀਓਗਰਾਫੀ ਸ਼ਹੀਦ ਭਗਤ ਸਿੰਘ ਦੇ ਆਧਾਰਿਤ ਇੱਕ ਗੀਤ ਉਪਰ ਹੋਵੇਗੀ। ।ਇਸ ਮੌਕੇ ਉਸਾਰੂ ਕਵਿਤਾਵਾਂ ਦਾ ਦੌਰ ਵੀ ਚੱਲੇਗਾ। ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਕਮਾਨ ਹੇਠ ਕਿਤਾਬਾਂ ਦੀ ਇੱਕ ਨੁਮਾਇਸ਼ ਵੀ ਲਗਾਈ ਜਾਵੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

4 ਸਤੰਬਰ ਨੂੰ ਹੋਣ ਵਾਲ਼ੇ ਸੱਭਿਆਚਾਰਕ ਨਾਟਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਨਾਲ