30 ਮਹੀਨੇ ਬਾਅਦ ਮਲੇਸ਼ੀਆਈ ਜਹਾਜ਼ ਦਾ ਮਲਬਾ ਤਨਜਾਨੀਆ ‘ਚ ਮਿਲਿਆ


ਕੁਆਲਾਲੰਪੁਰ, 16 ਸਤੰਬਰ (ਏਜੰਸੀ) : ਮਲੇਸ਼ੀਆ ਸਰਕਾਰ ਨੇ ਕਿਹਾ ਹੈ ਕਿ ਅਫ਼ਰੀਕੀ ਦੇਸ਼ ਤਨਜਾਨੀਆ ਵਿਚ ਮਿਲਿਆ ਮਲਬਾ 30 ਮਹੀਨੇ ਪਹਿਲਾਂ ਲਾਪਤਾ ਹੋਏ ਉਨ੍ਹਾਂ ਦੇ ਜਹਾਜ਼ ਐਮਐਚ370 ਦਾ ਹੈ। ਇਹ ਏਅਰਕਰਾਫਟ 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ। ਹਾਦਸੇ ਵਿਚ ਅਮਲਾ ਮੈਂਬਰਾਂ ਸਮੇਤ 239 ਯਾਤਰੀਆਂ ਦੀ ਮੌਤ ਹੋ ਗਈ ਸੀ। ਜੂਨ ਵਿਚ ਤਨਜਾਨੀਆ ਦੇ ਪੇਂਬਾ ਇਲਾਕੇ ਵਿਚ ਇਕ ਏਅਰਕਰਾਫਟ ਦਾ ਮਲਬਾ ਮਿਲਿਆ ਸੀ।

ਤਿੰਨ ਮਹੀਨੇ ਦੀ ਜਾਂਚ ਤੋਂ ਬਾਅਦ ਸਰਚ ਅਪਰੇਸ਼ਨ ਵਿਚ ਲੱਗੇ ਅਫ਼ਸਰਾਂ ਨੇ ਹੁਣ ਇਹ ਕਨਫਰਮ ਕੀਤਾ ਹੈ ਕਿ ਇਹ ਮਲਬਾ ਐਮਐਚ370 ਦਾ ਹੀ ਹੈ। ਸਰਚ ਅਪਰੇਸ਼ਨ ‘ਤੇ ਕਰੀਬ 912 ਕਰੋੜ ਰੁਪਏ ਖ਼ਰਚ ਹੋਏ ਹਨ। ਮਲੇਸ਼ੀਅਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਾਂਚ ਦੇ ਲਈ ਏਅਰਕਰਾਫਟ ਦੇ ਟੁਕੜੇ ਆਸਟ੍ਰੇਲੀਆ ਭੇਜੇ ਗਏ ਹਨ। ਟੁਕੜਿਆਂ ‘ਤੇ ਲਿਖੇ ਨੰਬਰ, ਡੇਟ ਅਤੇ ਸਟਾਂਪ ਸਮੇਤ ਕਈ ਚੀਜ਼ਾਂ ਦੀ ਜਾਂਚ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਇਹ ਐਮਐਚ370 ਦਾ ਹੀ ਮਲਬਾ ਹੈ। ਜਾਂਚ ਕਰਨ ਵਾਲੀ ਟੀਮ ਨੂੰ ਉਮੀਦ ਹੈ ਕਿ ਕੁਝ ਅਜਿਹੇ ਵੀ ਸਬੂਤ ਮਿਲਣਗੇ ਜੋ ਹਾਦਸੇ ਦੀ ਵਜ੍ਹਾ ਕਾਰਨ ਸਾਫ ਕਰ ਸਕਦੇ ਹਨ।

ਸਭ ਤੋਂ ਪਹਿਲਾਂ ਜਹਾਜ਼ ਦੇ ਹਿੰਦ ਮਹਾਸਾਗਰ ਵਿਚ ਕਰੈਸ਼ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਲੇਕਿਨ ਇਸ ਦੇ ਸਬੂਤ ਨਹੀਂ ਮਿਲੇ। ਮਲੇਸ਼ੀਆ ਨੇ ਦੋ ਮਹੀਨੇ ਪਹਿਲਾਂ ਚੀਨ ਅਤੇ ਆਸਟ੍ਰੇਲੀਆ ਦੇ ਨਾਲ ਇਕ ਸਟੇਟਮੈਂਟ ਜਾਰੀ ਕਰਕੇ ਕਿਹਾ ਸੀ ਕਿ ਜਹਾਜ਼ ਦਾ ਸਰਚ ਅਪਰੇਸ਼ਨ ਬੰਦ ਕੀਤਾ ਜਾ ਰਿਹਾ ਹੈ। ਮਲੇਸ਼ੀਆ, ਆਸਟ੍ਰੇਲੀਆ ਅਤੇ ਚੀਨ ਨੇ 120,000 ਸਕਵੇਅਰ ਕਿਲੋਮੀਟਰ ਵਿਚ ਤਲਾਸ਼ ਪੂਰੀ ਕਰਨ ਤੋਂ ਬਾਅਦ ਕੰਮ ਰੋਕਣ ਦਾ ਫ਼ੈਸਲਾ ਲਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਰਚ ਅਪਰੇਸ਼ਨ ‘ਤੇ ਕਰੀਬ 137 ਮਿਲੀਅਨ ਡਾਲਰ ਯਾਨੀ ਕਿ 912 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

30 ਮਹੀਨੇ ਬਾਅਦ ਮਲੇਸ਼ੀਆਈ ਜਹਾਜ਼ ਦਾ ਮਲਬਾ ਤਨਜਾਨੀਆ ‘ਚ ਮਿਲਿਆ