ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਬਣੀ ਪ੍ਰਿਯੰਕਾ ਚੋਪੜਾ

priyanka-chopra

ਨਿਊਯਾਰਕ, 16 ਸਤੰਬਰ (ਏਜੰਸੀ) : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਾਂ ਇਕ ਹੋਰ ਵੱਡੀ ਉਪਲਬਧੀ ਜੁੜ ਗਈ ਹੈ। ਅਮਰੀਕੀ ਲੜੀਵਾਰ ‘ਕਵਾਂਟਿਕੋ’ ਵਿਚ ਐਕਟਿੰਗ ਤੋਂ ਬਾਅਦ ਉਹ ਫੋਰਬਸ ਦੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਟੀਵੀ ਅਦਾਕਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਈ ਹੈ। ਇਹ ਰੁਤਬਾ ਪਾਉਣ ਵਾਲੀ ਉਹ ਪਹਿਲੀ ਭਾਰਤੀ ਅਦਾਕਾਰ ਬਣ ਗਈ ਹੈ। ਪ੍ਰਿਯੰਕਾ ਇਸ ਮਿਆਰੀ ਸੂਚੀ ਵਿਚ ਅੱਠਵੇਂ ਨੰਬਰ ‘ਤੇ ਹੈ। ਅਮਰੀਕੀ ਅਦਾਕਾਰਾ ਸੋਫੀਆ ਲਗਾਤਾਰ ਪੰਜਵੇਂ ਸਾਲ ਪ੍ਰਮੁੱਖ ਸਥਾਨ ‘ਤੇ ਕਬਜ਼ਾ ਬਣ ਕੇ ਰੱਖਣ ਵਿਚ ਸਫਲ ਰਹੀ।

ਹਿੱਟ ਟੀਵੀ ਸ਼ੋਅ ‘ਮਾਡਰਨ ਫੈਮਿਲੀ’ ਦੀ ਇਸ 44 ਸਾਲਾ ਅਦਾਕਾਰਾ ਨੇ 4.3 ਕਰੋੜ ਡਾਲਰ ਦੀ ਕਮਾਈ ਕੀਤੀ। ਜਦ ਕਿ ਪ੍ਰਿਯੰਕਾ ਚੋਪੜਾ ਨੇ ਇਕ ਸਾਲ ਵਿਚ 1.1 ਕਰੋੜ ਡਾਲਰ ਦੀ ਕਮਾਈ ਕੀਤੀ। ਉਨ੍ਹਾਂ ਨੇ ਪਿਛਲੇ ਸਾਲ ਏਬੀਸੀ ਦੇ ਟੀਵੀ ਸ਼ੋਅ ‘ਕਵਾਂਟਿਕੋ’ ਤੋਂ ਕੌਮਾਂਤਰੀ ਪੱਧਰ ‘ਤੇ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਿਆ ਸੀ। ਹੁਣ ਉਹ ਇਸ ਦੇ ਦੂਜੇ ਸੀਜ਼ਨ ਦੀ ਤਿਆਰੀ ਕਰ ਹੀ ਹੈ। ‘ਬੇਵਾਚ’ ਤੋਂ ਹਾਲੀਵੁੱਡ ਵਿਚ ਵੀ ਕਦਮ ਰੱਖਣ ਜਾ ਰਹੀ ਹੈ। ਇਸ ਵਿਚ ਉਹ ਦੁਨੀਆ ਵਿਚ ਸਭ ਤੋਂ ਜਿਆਦਾ ਭੁਗਤਾਨ ਹਾਸਲ ਕਰਨ ਵਾਲੇ ਅਦਾਕਾਰ ਡਵੈਨ ਜੌਨਸਨ ਵਰਗੇ ਹਾਲੀਵੁਡ ਕਲਾਕਾਰਾਂ ਨਾਲ ਨਜ਼ਰ ਆਵੇਗੀ।

ਉਸ ਦੀਆਂ ਪਿਛਲੇ ਸਾਲ ਦੋ ਫ਼ਿਲਮਾਂ ‘ਬਾਜੀਰਾਓ ਮਸਤਾਨੀ’ ਅਤੇ ‘ਜੈ ਗੰਗਾਜਲ’ ਬੜੀਆਂ ਹਿਟ ਰਹੀਆਂ ਹਨ। ਫੋਰਬਸ ਮੈਗਜ਼ੀਨ ਮੁਤਾਬਕ ‘ਦ ਬਿੱਲ ਥਿਊਰੀ’ ਦੀ ਅਦਾਕਾਰ ਕੈਲੀ ਕੂਕੋ 2.45 ਕਰੋੜ ਡਾਲਰ ਦੀ ਕਮਾਈ ਦੇ ਨਾਲ ਦੂਜੇ ਨੰਬਰ ‘ਤੇ ਹੈ। ਮਿੰਡੀ ਕਲਿੰਗ 1.5 ਕਰੋੜ ਡਾਲਰ ਦੀ ਕਮਾਈ ਨਾਲ ਤੀਜੇ ਨੰਬਰ ‘ਤੇ ਹੈ।

Facebook Comments

POST A COMMENT.

Enable Google Transliteration.(To type in English, press Ctrl+g)