ਮੋਦੀ ਸਾਨੂੰ ਨੇਪਾਲ ਜਾਂ ਭੂਟਾਨ ਨਾ ਸਮਝੇ : ਮੁਸ਼ੱਰਫ਼

pervez-musharraf

ਨਵੀਂ ਦਿੱਲੀ, 28 ਸਤੰਬਰ (ਏਜੰਸੀ) : ਉੜੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਰਿਸ਼ਤੇ ਫੇਰ ਵਿਗੜ ਗਏ ਹਨ। ਯੂਐਨ ਵਿਚ ਬਿਆਨਬਾਜ਼ੀ ਦੇ ਵਿਚ ਭਾਰਤ ਨੇ ਤੇਵਰ ਕੜੇ ਕਰ ਲਏ ਹਨ। ਨਰਿੰਦਰ ਮੋਦੀ ਨੇ ਸਾਰਕ ਸੰਮੇਲਨ ਵਿਚ ਪਾਕਿਸਤਾਨ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਜਿਸ ਕਾਰਨ ਪਾਕਿਸਤਾਨ ਹੋਰ ਬੌਖਲਾ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ੱਰਫ਼ ਨੇ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾ ਕਿਹਾ ਕਿ ਮੋਦੀ ਹਮੇਸ਼ਾ ਅੱਗ ਉਗਲਦੇ ਰਹਿੰਦੇ ਹਨ, ਉਹ ਜੰਗ ਚਾਹੁੰਦੇ ਹਨ। ਪਰ ਸਾਨੂੰ ਭੂਟਾਨ ਜਾਂ ਨੇਪਾਲ ਨਾ ਸਮਝਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਸ਼ਮੀਰ ਸਮੱਸਿਆ ਹਲ ਹੋ ਜਾਵੇਗੀ ਤਾਂ ਸਭ ਅੱਤਵਾਦੀ ਠੰਡੇ ਪੈ ਜਾਣਗੇ। ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਮੁਸ਼ੱਰਫ਼ ਨੇ ਕਿਹਾ ਕਿ ਵਾਜਪਈ ਸਾਹਿਬ ਅਤੇ ਮਨਮੋਹਨ ਸਿੰਘ ਸਾਹਿਬ ਵਿਚ ਸਿੰਸਿਅਰਿਟੀ ਸੀ। ਉਹ ਪੀਸਫੁਲੀ ਅੱਗੇ ਵਧਣਾ ਚਾਹੁੰਦੇ ਸੀ। ਹੁਣ ਮੋਦੀ ਸਾਹਿਬ ਆ ਗਏ। ਉਹ ਤਾਂ ਅੱਗ ਉਗਲਦੇ ਰਹਿੰਦੇ ਹਨ।

ਇਨ੍ਹਾਂ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੈ ਜੋ ਵਾਜਪਈ ਦੇ ਜ਼ਮਾਨੇ ਵਿਚ ਇਨਫਰਮੇਸ਼ਨ ਮਨਿਸਟਰ ਸੀ, ਜਦ ਮੈਂ ਉਥੇ ਗਿਆ ਸੀ। ਉਹ ਅੱਗ ਉਗਲਦੀ ਸੀ ਮੇਰੇ ਖ਼ਿਲਾਫ਼ ਹਰ ਤੀਜੇ ਦਿਨ। ਹੁਣ ਜਾ ਕੇ ਯੂਐਨ ਵਿਚ ਅਜਿਹਾ ਕਰਦੀ ਹੈ। ਮੈਂ ਮੋਦੀ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਹਾਂ। ਕਾਫੀ ਸਹੀ ਵਿਦੇਸ਼ ਮੰਤਰੀ ਦੀ ਚੋਣ ਕੀਤੀ ਹੈ ਜੋ ਪਾਕਿਸਤਾਨ ਨੂੰ ਹਮੇਸ਼ਾ ਗਾਲ੍ਹਾਂ ਦਿੰਦੀ ਰਹੇ। ਉਹ ਸੰਯੁਕਤ ਰਾਸ਼ਟਰ ਵਿਚ ਜਾ ਕੇ ਕਹਿ ਰਹੀ ਹੈ ਕਿ ਸਾਰਾ ਕਸ਼ਮੀਰ ਸਾਡਾ ਹੈ।

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਪਹਿਲਾਂ ਤੋਂ ਚਲ ਰਿਹਾ ਹੈ। ਇਸ ਦੌਰਾਨ ਪਠਾਨਕੋਟ, ਉੜੀ ਹੋ ਰਿਹਾ ਹੈ। ਅਸੀਂ ਇਸ ‘ਤੇ ਗੱਲ ਕਰਨੀ ਚਾਹੁੰਦੇ ਹਾਂ, ਲੇਕਿਨ ਮੇਨ ਮੁੱਦੇ ‘ਤੇ ਗੱਲ ਨਹੀਂ ਕਰ ਰਹੇ ਹਨ। ਕਾਰਣ ਕਸ਼ਮੀਰ ਹੈ, ਲੇਕਿਨ ਇਸ ‘ਤੇ ਗੱਲਬਾਤ ਕਰਨ ਤੋਂ ਭਾਰਤ ਬਚ ਰਿਹਾ ਹੈ। ਇਸ ਦਾ ਹੱਲ ਕੱਢਣ ਦੇ ਲਈ ਅਸੀਂ ਵਾਜਪਈ-ਮਨਮੋਹਨ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ। ਅਸੀਂ 4 ਪੁਆਇੰਟ ਦਾ ਇਕ ਏਜੰਡਾ ਵੀ ਬਣਾਇਆ। (ਐਂਕਰ ਨੇ ਟੋਕਿਆ-ਉਸੇ ਦਿਨ ਕਾਰਗਿਲ ਹੋਇਆ)। ਤਦ ਮੁਸ਼ੱਰਫ਼ ਨੇ ਕਿਹਾ ਕਿ ਨਹੀਂ, ਇਹ ਉਸ ਦੌਰਾਨ ਨਹੀਂ, ਉਸ ਤੋਂ ਪਹਿਲਾਂ ਹੋਇਆ। ਅਸੀਂ ਕਸ਼ਮੀਰ ਦਾ ਮੁੱਦਾ ਹਲ ਕਰਨ ਲਈ ਅੱਗੇ ਵਧ ਰਹੇ ਸੀ। ਮੁਸ਼ੱਰਫ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਮੋਦੀ ਸਾਹਿਬ ਸਹੀ ਮਾਇਨੇ ਵਿਚ ਚਾਹੁਣ ਤਾਂ ਹੱਲ ਕੱਢ ਸਕਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)