ਚੀਨ ਦੇ ਹਵਾਈ ਅੱਡੇ ‘ਤੇ ਅਮਰੀਕੀ ਵਫਦ ਨਾਲ ਬੁਰਾ ਵਰਤਾਅ

Obama-s-China-trip-off-to-a-rocky-start

ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਜਿਵੇਂ ਹੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਜਹਾਜ਼ ਚੀਨ ਦੇ ਹੋਂਗਝੋਊ ਹਵਾਈ ਅੱਡੇ ‘ਤੇ ਉਤਰਿਆ, ਚੀਨ ਦੇ ਅਧਿਕਾਰੀਆਂ ਦਾ ਵਰਤਾਅ ਦੇਖ ਕੇ ਅਮਰੀਕੀ ਵਫਦ ਹੈਰਾਨ ਰਹਿ ਗਿਆ। ਹਵਾਈ ਅੱਡੇ ‘ਤੇ ਸਖਤ ਸੁਰੱਖਿਆ ਵਿਚਾਲੇ ਚੀਨੀ ਅਧਿਕਾਰੀਆਂ ਦਾ ਵਿਵਹਾਰ ਕਾਫੀ ਗੈਰ-ਕੂਟਨੀਤਕ ਰਿਹਾ। ਚੀਨੀ ਅਧਿਕਾਰੀਆਂ ਨੇ ਅਮਰੀਕੀ ਵਫਦ ਨਾਲ ਮਾੜਾ ਸਲੂਕ ਕੀਤਾ। ਜਿਵੇਂ ਹੀ ਉਨ੍ਹਾਂ ਦਾ ਜਹਾਜ਼ ਉਤਰਿਆ ਤਾਂ ਇਕ ਚੀਨੀ ਅਫਸਰ ਨੇ ਉਨ੍ਹਾਂ ਦੇ ਵਫਦ ਵਿਚ ਸ਼ਾਮਲ ਲੋਕਾਂ ‘ਤੇ ਚੜ•ਾਈ ਕਰ ਦਿੱਤੀ। ਉਸ ਨੇ ਕਿਹਾ ਕਿ ਇਹ ਉਸ ਦਾ ਦੇਸ਼ ਅਤੇ ਹਵਾਈ ਅੱਡਾ ਹੈ। ਇੰਨਾ ਹੀ ਨਹੀਂ, ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਸੇਨ ਰਾਈਸ ਅਤੇ ਵ•ਾਈਟ ਹਾਊਸ ਦੇ ਪੱਤਰਕਾਰਾਂ ਨੂੰ ਵੀ ਜਾਂਚ ਤੋਂ ਛੋਟ ਨਹੀਂ ਦਿੱਤੀ ਗਈ।

ਆਮ ਤੌਰ ‘ਤੇ ਓਬਾਮਾ ਨਾਲ ਯਾਤਰਾ ‘ਤੇ ਜਾਣ ਵਾਲੇ ਪੱਤਰਕਾਰ ਜਹਾਜ਼ ਉਤਰਨ ਮਗਰੋਂ ਬੋਇੰਗ 747 ਦੇ ਵਿੰਗ ਦੇ ਹੇਠਾਂ ਖੜ•ੇ ਹੋ ਜਾਂਦੇ ਹਨ ਤਾਂ ਜੋ ਉਹ ਜਹਾਜ਼ ਤੋਂ ਬਾਹਰ ਨਿਕਲਦੇ ਸਮੇਂ ਰਾਸ਼ਟਰਪਤੀ ਦੀਆਂ ਤਸਵੀਰਾਂ ਲੈ ਸਕਣ ਪਰ ਹਾਂਗਝੋਊ ਵਿਚ ਓਬਾਮਾ ਜਦ ਜਹਾਜ਼ ਤੋਂ ਬਾਹਰ ਆਏ ਤਾਂ ਚੀਨੀ ਸੁਰੱਖਿਆ ਅਧਿਕਾਰੀਆਂ ਨੇ ਇਕ ਨੀਲੀ ਰੱਸੀ ਲਾ ਦਿੱਤੀ ਅਤੇ ਪੱਤਰਕਾਰਾਂ ਨੂੰ ਉਸ ਤੋਂ ਪਿੱਛੇ ਧੱਕ ਦਿੱਤਾ। ਚੀਨੀ ਅਧਿਕਾਰੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਵਿਚੋਂ ਇਕ ਵ•ਾਈਟ ਹਾਊਸ ਦੇ ਅਧਿਕਾਰੀਆਂ ਨੂੰ ਦਬਕੇ ਮਾਰਨ ਲੱਗਾ। ਉਸ ਨੇ ਪੱਤਰਕਾਰਾਂ ਨੂੰ ਉੱਥੇ ਜਾਣ ਲਈ ਕਿਹਾ। ਤਦ ਵ•ਾਈਟ ਹਾਊਸ ਦੀ ਇਕ ਮਹਿਲਾ ਅਧਿਕਾਰੀ ਨੇ ਉਸ ਨੂੰ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਦਾ ਜਹਾਜ਼ ਹੈ। ਇਸ ਦੇ ਜਵਾਬ ਵਿਚ ਚੀਨੀ ਅਫਸਰ ਨੇ ਅੰਗਰੇਜ਼ੀ ਵਿਚ ਕਿਹਾ, ‘ਇਹ ਸਾਡਾ ਦੇਸ਼ ਹੈ। ਇਹ ਸਾਡਾ ਹਵਾਈ ਅੱਡਾ ਹੈ।’

ਇਸ ਦੇ ਇਲਾਵਾ ਰਾਈਸ ਤੇ ਵ•ਾਈਟ ਹਾਊਸ ਦੇ ਸੀਨੀਅਰ ਅਫਸਰ ਬੇਨ ਰੋਡਜ਼ ਨੇ ਜਦ ਨੀਲੀ ਰੱਸੀ ਚੁੱਕ ਕੇ ਓਬਾਮਾ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਚੀਨੀ ਅਫਸਰ ਫਿਰ ਨਾਰਾਜ਼ ਹੋ ਗਿਆ। ਉਸ ਨੇ ਰਾਈਸ ਦਾ ਰਸਤਾ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਉਸ ਦੀ ਖੁਫੀਆ ਏਜੰਸੀ ਦੇ ਏਜੰਟਾਂ ਨਾਲ ਵੀ ਬਹਿਸ ਹੋ ਗਈ। ਇਸ ਘਟਨਾ ਮਗਰੋਂ ਓਬਾਮਾ ਦਾ ਕਾਫਲਾ ਹਵਾਈ ਅੱਡੇ ਤੋਂ ਰਵਾਨਾ ਹੋ ਗਿਆ। ਇਸ ਸਬੰਧ ਵਿਚ ਰਾਈਸ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਅਣ-ਕਿਆਸਾ ਸੀ। ਦੱਸਣਯੋਗ ਹੈ ਕਿ ਦੱਖਣੀ ਚੀਨ ਸਾਗਰ ‘ਤੇ ਬੀਤੇ ਮਹੀਨੇ ਦੇ ਸ਼ੁਰੂ ਵਿਚ ਕੌਮਾਂਤਰੀ ਟ੍ਰਿਬਿਊਨਲ ਦਾ ਫੈਸਲਾ ਆਉਣ ਮਗਰੋਂ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਕਾਫੀ ਵਧਿਆ ਹੋਇਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)