ਕਨੇਡੀਅਨਾਂ ਦਾ ਵਿਚਾਰ ਅਨੁਸਾਰ ਰੀਜਾਇਨਾ ਸੈਸਕਾਟੂਨ ਨਾਲੋਂ ਜ਼ਿਆਦਾ ਸੁਰੱਖਿਅਤ ਹੈ


ਰੀਜਾਇਨਾ (ਹਰਬੰਸ ਬੁੱਟਰ)- ਰੀਜਾਇਨਾ ਅਤੇ ਸੈਸਕਾਟੂਨ ਵਿੱਚ ਅਪਰਾਧਾਂ ਦੀ ਦਰ ਕਾਫੀ ਜ਼ਿਆਦਾ ਮੰਨੀ ਜਾਂਦੀ ਹੈ ਪਰ ਨਵੇਂ ਸਰਵੇਖਣ ਮੁਤਾਬਕ ਦੋਵੇਂ ਸ਼ਹਿਰਾਂ ਵਿੱਚ ਸੁਰੱਖਿਆ ਪੱਖੋਂ ਕਾਫੀ ਵੱਡਾ ਫਰਕ ਹੈ। ਨਵੇਂ ਸਰਵੇਖਣ ਮੁਤਾਬਕ ਸੈਸਕੈਚਵਾਨ ਦੇ ਇਹ ਦੋਵੇਂ ਸ਼ਹਿਰਾਂ ਵਿੱਚੋਂ ਰੀਜਾਇਨਾ ਜ਼ਿਆਦਾ ਸੁਰੱਖਿਅਤ ਹੈ। ਮੇਨਸਟਰੀਟ ਪੋਲ ਮੀਡੀਆ ਦੇ ਸਰਵੇਖਣ ਮੁਤਾਬਕ ਜ਼ਿਆਦਾਤਰ ਕਨੇਡੀਅਨ ਰੀਜਾਇਨਾ ਨੂੰ ਬਿਹਤਰੀਨ ਮੰਨਦੇ ਹਨ, ਜਦਕਿ ਸੈਸਕਾਟੂਨ ਘੱਟ ਸੁਰੱਖਿਅਤ ਹੈ। ਲੋਕਾਂ ਦਾ ਵਿਚਾਰ ਹੈ ਕਿ ਸੈਸਕੇਚਵਾਨ ਦੇ ਇਹਨਾਂ ਦੋਵੇਂ ਸ਼ਹਿਰਾਂ ਦੇ ਮੁਕਾਬਲੇ ਟਰਾਂਟੋ ਕਿਤੇ ਘੱਟ ਸੁਰੱਖਿਅਤ ਹੈ। ਟਰਾਂਟੋ ਵਿੱਚ ਪਿਛਲੇ ਸਾਲ ਗੰਨ ਨਾਲ ਸਬੰਧਤ ਅਪਰਾਧ ਬਹੁਤ ਜ਼ਿਆਦਾ ਹੋਏ ਸਨ ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਸੈਸਕਾਟੂਨ ਵਿੱਚ ਅਪਰਾਧ ਸਨ, ਜਿੱਥੇ ਪ੍ਰਤੀ ਇੱਕ ਲੱਖ ਦੀ ਆਬਾਦੀ ਪਿੱਛੇ 8427 ਅਪਰਾਧ ਦਰਜ ਕੀਤੇ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਨੇਡੀਅਨਾਂ ਦਾ ਵਿਚਾਰ ਅਨੁਸਾਰ ਰੀਜਾਇਨਾ ਸੈਸਕਾਟੂਨ ਨਾਲੋਂ ਜ਼ਿਆਦਾ ਸੁਰੱਖਿਅਤ ਹੈ