ਇਸਰੋ ਨੇ ਇਕੱਠੇ 8 ਉਪ ਗ੍ਰਹਿ ਸਫਲਤਾਪੂਰਵਕ ਕੀਤੇ ਲਾਂਚ


ਨਵੀਂ ਦਿੱਲੀ, 26 ਸਤੰਬਰ (ਏਜੰਸੀ) : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਆਪਣੀ ਸਭ ਤੋਂ ਵੱਡੀ ਪੁਲਾੜ ਮੁਹਿੰਮ ਨੂੰ ਲਾਂਚ ਕੀਤਾ ਹੈ। ਇਸ ਮੁਹਿੰਮ ਤਹਿਤ ਇਸਰੋ ਨੇ ਇਕੱਠੇ 8 ਉਪ ਗ੍ਰਹਿ ਲਾਂਚ ਕੀਤੇ ਹਨ। ਇਸਰੋ ਨੇ ਆਪਣੇ ਸ੍ਰੀ ਹਰੀਕੋਟਾ ਕੇਂਦਰ ਤੋਂ ਅੱਜ ਪੀ ਐਸ ਐਲ ਵੀ ਸੀ-35 ਜ਼ਰੀਏ ਅੱਠ ਉਪ ਗ੍ਰਹਾਂ ਨੂੰ ਸਫਲਤਾਪੂਰਵਕ ਲਾਂਚ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਪੰਧ ਵਿਚ ਸਥਾਪਿਤ ਕਰ ਦਿੱਤਾ ਹੈ। ਇਹ ਉਪ ਗ੍ਰਹਿ ਪੁਲਾੜ ਦੇ ਪੰਧ ਤੋਂ ਮੌਸਮ ਦੀ ਭਵਿੱਖਬਾਣੀ ਵਿਚ ਮਦਦ ਕਰਨਗੇ। ਪੀ ਐਸ ਐਲ ਵੀ ਜਿਨ੍ਹਾਂ ਉਪ ਗ੍ਰਹਾਂ ਨੂੰ ਆਪਣੇ ਨਾਲ ਲੈ ਕੇ ਗਿਆ ਹੈ, ਉਨ੍ਹਾਂ ਵਿਚ ਅਮਰੀਕਾ, ਕੈਨੇਡਾ ਅਤੇ ਅਲਜੀਰੀਆ ਦੇ ਉਪ ਗ੍ਰਹਿ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸਰੋ ਅਤੇ ਉਸ ਦੇ ਵਿਗਿਆਨੀਆਂ ਨੂੰ ਪੀ ਐੱਸ ਐੱਲ ਵੀ-35 ਅਤੇ ਉੱਨਤ ਮੌਸਮ ਸੈਟੇਲਾਈਟ ਸਕੈਟਸੈਟ-1 ਅਤੇ ਹੋਰ ਸੈਟੇਲਾਈਟਾਂ ਦੀ ਸਫਲ ਲਾਂਚਿਗ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲਈ ਇਹ ਬੇਹੱਦ ਖੁਸ਼ੀ ਅਤੇ ਮਾਣ ਦੇ ਪਲ ਹਨ। ਇਸਰੋ ਨੂੰ ਪੀ ਐੱਸ ਐੱਲ ਵੀ-ਸੀ35/ਸਕੈਟਸੈਟ-1 ਅਤੇ 7 ਹੋਰ ਸੈਟੇਲਾਈਟਾਂ ਦੀ ਸਫਲ ਲਾਂਚਿਗ ਲਈ ਵਧਾਈਆਂ ਹਨ। ਸਾਡੇ ਪੁਲਾੜ ਵਿਗਿਆਨੀ ਇਤਿਹਾਸ ਲਿਖ ਰਹੇ ਹਨ। ਉਨ੍ਹਾਂ ਦੇ ਨਵੀਨਤਾ ਦੇ ਜੋਸ਼ ਨੇ 125 ਕਰੋੜ ਭਾਰਤੀਆਂ ਦੇ ਦਿਲਾਂ ਨੂੰ ਛੂਹਿਆ ਹੈ ਅਤੇ ਵਿਸ਼ਵ ਵਿੱਚ ਭਾਰਤ ਦਾ ਮਾਣ ਵਧਾਇਆ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਸਰੋ ਨੇ ਇਕੱਠੇ 8 ਉਪ ਗ੍ਰਹਿ ਸਫਲਤਾਪੂਰਵਕ ਕੀਤੇ ਲਾਂਚ