ਭਾਰੀ ਮੀਂਹ ਐਡਮਿੰਟਨ ਵਾਸੀਆਂ ਲਈ ਬਣਿਆ ਮੁਸੀਬਤ, ਕਈ ਇਲਾਕਿਆਂ ‘ਚ ਆਇਆ ਹੜ੍ਹ

Westlock--Alberta-Floods-After-Heavy-Rains

ਵੈਸਟਲਾਕ, 23 ਅਗਸਤ (ਏਜੰਸੀ) : ਸੋਮਵਾਰ ਨੂੰ ਐਡਮਿੰਟਨ ‘ਚ ਭਾਰੀ ਮੀਂਹ ਪਿਆ, ਜਿਹੜਾ ਕਿ ਲੋਕਾਂ ਲਈ ਇੱਕ ਆਫ਼ਤ ਬਣ ਗਿਆ। ਮੀਂਹ ਕਾਰਨ ਉੱਤਰੀ ਅਤੇ ਪੱਛਮੀ ਐਡਮਿੰਟਨ ਦੇ ਕਈ ਇਲਾਕਿਆਂ ‘ਚ ਹੜ੍ਹ ਆ ਗਿਆ। ਇਸ ਕਾਰਨ ਜਿਹੜਾ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ, ਉਹ ਸੀ ਵੈਸਟਲਾਕ। ਮੀਂਹ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ ਅਤੇ ਇਸੇ ਦੇ ਮੱਦੇਨਜ਼ਰ ਸੋਮਵਾਰ ਨੂੰ ਅਲਬਰਟਾ ਸਰਕਾਰ ਨੇ ਇੱਥੇ ਸੰਕਟਕਾਲ ਅਲਰਟ ਜਾਰੀ ਕੀਤਾ ਕਰ ਦਿੱਤਾ। ਇਸ ਬਾਰੇ ਸ਼ਹਿਰ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਡੀਨ ਕਰਾਊਸ ਦਾ ਕਹਿਣਾ ਹੈ ਕਿ ਮੀਂਹ ਕਾਰਨ ਹੇਠਲੇ ਇਲਾਕਿਆਂ ਦੇ ਨਾਲ-ਨਾਲ ਘਰਾਂ ਦੇ ਬੇਸਮੈਂਟਾਂ ‘ਚ ਪਾਣੀ ਭਰ ਗਿਆ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ‘ਚ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ 40 ਸਾਲਾਂ ‘ਚ ਇਸ ਤਰ੍ਹਾਂ ਦਾ ਹੜ੍ਹ ਆਪਣੇ ਇਲਾਕੇ ‘ਚ ਕਦੇ ਨਹੀਂ ਦੇਖਿਆ। ਡੀਨ ਮੁਤਾਬਕ ਹੜ੍ਹ ਦੇ ਪਾਣੀ ਕਾਰਨ ਪ੍ਰਸ਼ਾਸਨ ਨੇ ਸ਼ਹਿਰ ਦੇ ਕਈ ਮੁੱਖ ਮਾਰਗਾਂ ਨੂੰ ਬੰਦ ਕਰਵਾ ਦਿੱਤਾ, ਜਿਨ੍ਹਾਂ ‘ਚ ਹਾਈਵੇਅ 44 ਅਤੇ 18 ਪ੍ਰਮੁੱਖ ਹਨ। ਉਨ੍ਹਾਂ ਦੱਸਿਆ ਕਿ ਅਲਬਰਟਾ ਸਰਕਾਰ ਸ਼ਹਿਰ ਵਾਸੀਆਂ ਨਾਲ ਸੰਪਰਕ ‘ਚ ਹੈ ਅਤੇ ਉਸ ਨੇ ਲੋਕਾਂ ਨੂੰ ਅਜਿਹੇ ਮੌਸਮ ‘ਚ ਪੂਰੀ ਤਰ੍ਹਾਂ ਸਾਵਧਾਨ ਰਹਿਣ ਲਈ ਕਿਹਾ ਹੈ।

Facebook Comments

POST A COMMENT.

Enable Google Transliteration.(To type in English, press Ctrl+g)