‘ਮਨੋਰੋਗੀ ਲੱਛਣਾਂ’ ਵਿੱਚ ਟਰੰਪ ਨੇ ਹਿਟਲਰ ਨੂੰ ਪਛਾੜਿਆ


ਲੰਡਨ, 23 ਅਗਸਤ (ਏਜੰਸੀ) : ਆਕਸਫਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਅਧਿਐਨ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਵਿੱਚ ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ ਤੋਂ ਵੱਧ ‘ਮਨੋਰੋਗੀ ਲੱਛਣ’ ਹਨ। ਇਸ ਅਧਿਐਨ ਲਈ ਮਨੋਵਿਗਿਆਨੀ ਕੇਵਿਨ ਡੱਟੋਨ ਨੇ ਸਾਈਕੋਪੈਥਿਕ ਪਰਸਨੈਲਿਟੀ ਇਨਵੈਂਟਰੀ ਰਿਵਾਈਜ਼ਡ (ਪੀਪੀਆਈ) ਨਾਮੀਂ ਟੂਲ ਦੀ ਵਰਤੋਂ ਕੀਤੀ ਹੈ। ਟਰੰਪ ਨੇ ਡਰ ਨਾ ਕਬੂਲਣ ਅਤੇ ਸਮਾਜਿਕ ਪ੍ਰਭਾਵ ਸਬੰਧੀ ਹਿਟਲਰ ਨੂੰ ਪਿੱਛੇ ਛੱਡਿਆ ਹੈ, ਜਦਕਿ ਨਾਜ਼ੀ ਤਾਨਾਸ਼ਾਹ ਨੂੰ ਬੇਰਹਿਮੀ ਤੇ ਸੁਆਰਥੀਪੁਣੇ ਸਬੰਧੀ ਵੱਧ ਅੰਕ ਦਿੱਤੇ ਗਏ ਹਨ। ਇਸ ਅਧਿਐਨ ਵਿੱਚ ਟਰੰਪ ਦੀ ਵਿਰੋਧੀ ਉਮੀਦਵਾਰ ਹਿਲੇਰੀ ਕਲਿੰਟਨ ਦਾ ਨਾਮ ਟਰੰਪ ਨਾਲੋਂ ਪਿੱਛੇ ਹੈ।

ਮਾਹਿਰਾਂ ਨੂੰ ਪੀਪੀਆਈ-ਆਰ ਟੈੱਸਟ ਤਹਿਤ 56 ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ। ਇਸ ਟੈੱਸਟ ਡਰ ਨਾ ਕਬੂਲਣ, ਬੇਰਹਿਮੀ, ਸੁਆਰਥੀਪੁਣੇ, ਸਵੈ ਭਰੋਸੇ, ਬੇਇਮਾਨੀ ਆਦਿ ਦੇ ਆਧਾਰ ’ਤੇ ਕੀਤਾ ਗਿਆ ਹੈ। ਦਿ ਟੈਲੀਗ੍ਰਾਫ਼ ਦੀ ਰਿਪੋਰਟ ਮੁਤਾਬਕ ਇਸ ਟੈੱਸਟ ਵਿੱਚ ਹਿਟਲਰ ਨੂੰ 169 ਅੰਕ ਤੇ ਟਰੰਪ ਨੂੰ 171 ਅੰਕ ਮਿਲੇ ਹਨ। ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੈਟ ਥਰੈਚਰ ਨੂੰ 136 ਅੰਕ ਮਿਲੇ ਹਨ। ਸ੍ਰੀ ਡੱਟੋਨ ਨੇ ਕਿਹਾ ਕਿ ਇਹ ਟੈੱਸਟ ਇਹ ਨਹੀਂ ਦੱਸਦਾ ਕਿ ਕੋਈ ਮਨੋਰੋਗੀ ਹੈ ਜਾਂ ਨਹੀਂ। ਇਸ ਤਹਿਤ ਮਨੋਰੋਗੀ ਲੱਛਣਾਂ ਦੇ ਆਧਾਰ ’ਤੇ ਅੰਕ ਦਿੱਤੇ ਜਾਂਦੇ ਹਨ। ਟਰੰਪ ਨੇ ਨਿਡਰ ਤੇ ਦਬਦਬੇ ਵਰਗੇ ਲੱਛਣਾਂ ਵਿੱਚ ਵੱਧ ਅੰਕ ਹਾਸਲ ਕੀਤੇ ਹਨ ਤੇ ਇਹ ਕਾਮਯਾਬ ਰਾਸ਼ਟਰਪਤੀਆਂ ਨਾਲ ਸਬੰਧਿਤ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

‘ਮਨੋਰੋਗੀ ਲੱਛਣਾਂ’ ਵਿੱਚ ਟਰੰਪ ਨੇ ਹਿਟਲਰ ਨੂੰ ਪਛਾੜਿਆ