ਪਾਸਪੋਰਟ ‘ਤੇ ਪਿਓ ਦਾ ਨਾਂਅ ਲਿਖਣਾ ਜ਼ਰੂਰੀ ਨਹੀਂ


ਨਵੀਂ ਦਿੱਲੀ, 23 ਅਗਸਤ (ਏਜੰਸੀ) : ਪਾਸਪੋਰਟ ਬਣਵਾਉਣ ਦੇ ਲਈ ਪਿਤਾ ਦਾ ਨਾਂਅ ਦਰਜ ਕਰਵਾਉਣਾ ਜ਼ਰੂਰੀ ਨਹੀਂ ਹੈ। ਪਾਸਪੋਰਟ ਅਧਿਕਾਰੀ ਕਿਸੇ ਨੂੰ ਅਪਣੇ ਆਵੇਦਨ ਵਿਚ ਪਿਤਾ ਦਾ ਨਾਂਅ ਦਰਜ ਕਰਨ ਦੇ ਲਈ ਦਬਾਅ ਨਹੀਂ ਬਣਾ ਸਕਦੇ ਹਨ। ਹਾਈ ਕੋਰਟ ਨੇ ਇਹ ਟਿੱਪਣੀ ਕਰਦੇ ਹੋਏ ਖੇਤਰੀ ਪਾਸਪੋਰਟ ਦਫ਼ਤਰ ਨੂੰ ਪਿਤਾ ਦੇ ਨਾਂਅ ਦੇ ਬਗੈਰ ਹੀ ਪਟੀਸ਼ਨਕਰਤਾ ਨੂੰ ਤਿੰਨ ਦਿਨ ਦੇ ਅੰਦਰ ਪਾਸਪੋਰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਸੰਜੀਵ ਸਚਦੇਵਾ ਨੇ ਹਾਈ ਕੋਰਟ ਵਲੋਂ ਅਜਿਹੇ ਮਾਮਲਿਆਂ ਵਿਚ ਪਹਿਲਾਂ ਦਿੱਤੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਨੂੰਨੀ ਤੌਰ ‘ਤੇ ਪਾਸਪੋਰਟ ਦੇ ਲਈ ਪਿਤਾ ਦੇ ਨਾਂਅ ਦੀ ਕੋਈ ਜ਼ਰੂਰਤ ਨਹੀਂ ਹੈ। ਸੁਣਵਾਈ ਦੌਰਾਨ ਪਾਸਪੋਰਟ ਦਫ਼ਤਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਿਤਾ ਦੇ ਨਾਂਅ ਦੇ ਬਗੈਰ ਕੰਪਿਊਟਰ ਆਵੇਦਨ ਨੂੰ ਸਵੀਕਾਰ ਨਹੀਂ ਕਰੇਗਾ।

ਇਸ ‘ਤੇ ਹਾਈ ਕੋਰਟ ਨੇ ਪਾਸਪੋਰਟ ਦਫ਼ਤਰ ਨੂੰ ਅਪਣੇ ਸਾਫ਼ਟਵੇਅਰ ਵਿਚ ਬਦਲਾਅ ਕਰਨ ਦਾ ਹੁਕਮ ਦਿੱਤਾ ਹੈ। ਪੇਸ਼ ਮਾਮਲੇ ਵਿਚ ਮੈਲਬੌਰਨ ਵਿਚ ਪੜ੍ਹਾਈ ਕਰ ਰਹੇ ਇਕ ਨੌਜਵਾਨ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨਕਰਤਾ ਦੇ ਅਨੁਸਾਰ ਉਸ ਨੂੰ 2007 ਵਿਚ ਪਾਸਪੋਰਟ ਜਾਰੀ ਕੀਤਾ ਗਿਆ ਸੀ। ਜਿਸ ਦੇ ਨਵੀਨੀਕਰਣ ਦੇ ਲਈ ਉਸ ਨੇ ਆਵੇਦਨ ਕੀਤਾ ਸੀ। ਨੌਜਵਾਨ ਦੀ ਮੰਨੀਏ ਤਾਂ ਉਸ ਨੇ ਅਪਣੇ ਪਿਤਾ ਦਾ ਨਾਂਅ ਆਵੇਦਨ ਵਿਚ ਇਸ ਨਹੀਂ ਲਿਖਿਆ ਕਿਉਂÎਕ ਉਸ ਦੇ ਮਾਪਿਆਂ ਦਾ ਤਲਾਕ ਹੋ ਗਿਆ ਹੈ। ਨਾਂਅ ਨਾ ਲਿਖਣ ‘ਤੇ ਖੇਤਰੀ ਪਾਸਪੋਰਟ ਦਫ਼ਤਰ ਨੇ ਨਵੀਨੀਕਰਣ ਕਰਨ ਤੋਂ ਇਨਕਾਰ ਕਰ ਦਿੱਤਾ। ਪਹਿਲਾਂ ਜਾਰੀ ਪਾਸਪੋਰਟ ਵੀ ਜਮ੍ਹਾ ਕਰਾਉਣ ਲਈ ਨਿਰਦੇਸ਼ ਦਿੱਤਾ। ਪਟੀਸ਼ਨਕਰਤਾ ਦੇ ਅਨੁਸਾਰ ਜੇਕਰ ਉਸ ਨੂੰ ਪਾਸਪੋਰਟ ਜਾਰੀ ਨਹੀਂ ਕੀਤਾ ਗਿਆ ਤਾਂ ਆਸਟ੍ਰੇਲੀਆ ਵਿਚ ਉਸ ਦੀ ਪੜ੍ਹਾਈ ਪੂਰੀ ਨਹੀਂ ਹੋ ਸਕੇਗੀ। ਅਦਾਲਤ ਪਾਸਪੋਰਟ ਦਫ਼ਤਰ ਨੂੰ ਉਸ ਦਾ ਪਾਸਪੋਰਟ ਜਾਰੀ ਕਰਨ ਦਾ ਨਿਰਦੇਸ਼ ਦੇਵੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਾਸਪੋਰਟ ‘ਤੇ ਪਿਓ ਦਾ ਨਾਂਅ ਲਿਖਣਾ ਜ਼ਰੂਰੀ ਨਹੀਂ