ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਗੁਰਦੁਆਰੇ ਦੀ ਭੰਨਤੋੜ


ਸ਼੍ਰੀਨਗਰ, 23 ਅਗਸਤ (ਏਜੰਸੀ) : ਕਸ਼ਮੀਰ ‘ਚ ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਗੁਰਦੁਆਰਾ ਸਾਹਿਬ ਦੀ ਭੰਨਤੋੜ ਕਰਨ ਦੀ ਖਬਰ ਹੈ। ਲੋਕਾਂ ਵੱਲੋਂ ਕੀਤੀਆਂ ਗਈਆਂ ਆਜ਼ਾਦੀ ਪੱਖੀ ਰੈਲੀਆਂ ਦੌਰਾਨ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇਸ ਵਿਰੁਧ ਸਿੱਖਾਂ ਤੇ ਮੁਸਲਮਾਨਾਂ ਨੇ ਸਾਂਝੇ ਤੌਰ ‘ਤੇ ਰੋਸ ਪ੍ਰਦਰਸ਼ਨ ਕੀਤਾ ਹੈ। 22 ਅਗਸਤ ਨੂੰ ਕਸ਼ਮੀਰ ਦੇ ਆਇਸ਼ਕੁਮ ਇਲਾਕੇ ਦੇ ਪਿੰਡ ਸਾਲੀਆ ਨੇੜੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਭੰਨਤੋੜ ਕੀਤੀ ਗਈ। ਇਸ ਕਾਰਵਾਈ ਨੂੰ ਉਸ ਵੇਲੇ ਅੰਜ਼ਾਮ ਦਿੱਤਾ ਗਿਆ ਜਦੋਂ ਆਜ਼ਾਦੀ ਪਸੰਦ ਲੋਕਾਂ ਵੱਲੋਂ ਆਜ਼ਾਦੀ ਪੱਖੀ ਰੈਲੀਆਂ ਕਰਨ ਦਾ ਸੱਦਾ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਦੱਸਣ ਮੁਤਾਬਕ ਪੁਲਿਸ ਤੇ ਪੈਰਾ ਮਿਲਟਰੀ ਫੋਰਸਿਜ਼ ਨੇ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਤੋੜ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਗੁਰਦੁਆਰੇ ਦੀ ਭੰਨਤੋੜ