‘ਸੰਨਸ ਆਫ ਸਰਦਾਰ’ ਫ਼ਿਲਮ ਗੁੱਸੇ, ਪ੍ਰੇਮ ਤੇ ਬਹਾਦਰੀ ਦੀ ਕਾਹਣੀ : ਅਜੇ ਦੇਵਗਨ

ਮੁੰਬਈ, 31 ਜੁਲਾਈ (ਏਜੰਸੀ) : ਹਿੰਦੂ ਫਿਲਮ ਅਦਾਕਾਰ ਅਜੇ ਦੇਵਗਨ ਨੇ ਸੰਨਸ ਆਫ ਸਰਕਾਰ ਫਿਲਮ ਦਾ ਪੋਸਟਰ ਜਾਰੀ ਕਰ ਦਿੱਤਾ ਹੈ। 47 ਸਾਲਾ ਅਦਾਕਾਰ ਨੇ ਦੱਸਿਆ ਕਿ ਇਹ ਫਿਲਮ ਸਾਰਾਗੜ੍ਹੀ ਲੜਾਈ ਦੇ ਸਿੱਖ ਯੋਧਿਆਂ ਨੂੰ ਇਕ ਸ਼ਰਧਾਂਜਲੀ ਹੋਵੇਗੀ। ਇਹ ਕਹਾਣੀ ਗੁੱਸੇ, ਪਰੇਮ ਅਤੇ ਬਹਾਦਰੀ ਦੀ ਹੈ। ਇੱਥੇ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਅਜੇ ਦੇਵਗਨ ਸਾਲ 2012 ਵਿਚ ਵੀ ‘ਸਨ ਆਫ ਸਰਦਾਰ’ ਫਿਲਮ ਬਣਾ ਚੁੱਕੇ ਹਨ। ਅਭਿਨੇਤਾ ਅਜੇ ਦੇਵਗਨ ਦਾ ਕਹਿਣਾ ਹੈ ਕਿ ਉਨਾਂ ਦੀ ਆਉਣ ਵਾਲੀ ਫਿਲਮ ਸਨਸ ਆਫ ਸਰਦਾਰ ਸਾਰਾਗੜ•ੀ ਦੀ ਲੜਾਈ ਉੱਤੇ ਆਧਾਰਿਤ ਹੈ ਅਤੇ ਹਾਲੀਵੁੱਡ ਦੀ ਮਸ਼ਹੂਰ ਫਿਲਮ ‘300’ ਵਰਗੀ ਸ਼ਾਨਦਾਰ ਹੋਵੇਗੀ। ਸ੍ਰੀ ਦੇਵਗਨ ਨੇ ਟਵੀਟ ਕੀਤਾ ਹੈ ਕਿ ਸੰਨਸ ਆਫ ਸਰਦਾਰ ਲਈ ਤੁਹਾਡੀਆਂ ਸ਼ੁੱਭਕਾਮਨਾਵਾਂ ਚਾਹੀਦੀਆਂ ਹਨ। ਸਾਰਾਗੜੀ ਦੀ ਲੜਾਈ ਉੱਤੇ ਆਧਾਰਿਤ ਇਹ ਫਿਲਮ ਹਾਲੀਵੁੱਡ ਫਿਲਮ ‘300’ ਦੇ ਪੱਧਰ ਦੀ ਹੋਵੇਗੀ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਅਜੇ ਦੇਵਗਨ ਵੱਡੇ ਪਰਦੇ ਉੱਤੇ ਕੋਈ ਇਤਿਹਾਸਕ ਚਰਿੱਤਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਫਿਲਮ ‘ਦਿ ਲੇਜੇਂਡ ਆਫ ਭਗਤ ਸਿੰਘ’ ਵਿਚ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਅਦਾ ਕਰ ਚੁੱਕੇ ਹਨ। ਇਸ ਫਿਲਮ ਲਈ ਉਨਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਸਨਸ ਆਫ ਸਰਦਾਰ 2017 ਦੀ ਦੀਵਾਲੀ ਮੌਕੇ ਵੱਡੇ ਪਰਦੇ ਉੱਤੇ ਨਜ਼ਰ ਆਏਗੀ। ਅਜੇ ਦੇਵਗਨ ਦੀ ਇਹ ਫਿਲਮ ‘ਬੈਟਲ ਆਫ ਸਾਰਾਗੜ•ੀ’ ‘ਤੇ ਬਣ ਰਹੀ ਹੈ, ਜਿਹੜੀ 12 ਸਤੰਬਰ 1897 ‘ਚ ਸਿੱਖ ਰੈਜੀਮੈਂਟ ਦੇ 21 ਸਿੱਖਾਂ ਨੇ ਲੜੀ ਸੀ। ਇਸ ਪੂਰੀ ਬਟਾਲੀਅਨ ਨੇ 10000 ਅਫਗਾਨੀਆਂ ਨਾਲ ਲੜਦਿਆਂ ਆਪਣੀ ਜਾਨ ਦੀ ਬਾਜ਼ੀ ਲਗਾਈ ਸੀ। ਫਿਲਮ ‘ਸਨ ਆਫ ਸਰਦਾਰ’ ਦਾ ਸੀਕੁਅਲ ਹਾਲੀਵੁੱਡ ਫਿਲਮ ‘300’ ਨਾਲ ਮਿਲਦਾ-ਜੁਲਦਾ ਹੋਵੇਗਾ। ਇਸ ‘ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਅਜੇ ਨੇ ਟਵੀਟ ਕਰਕੇ ਇਹ ਵੀ ਦੱਸਿਆ ਕਿ ਫਿਲਮ ਦਾ ਸੀਕੁਅਲ ਸਾਰਾਗੜ•ੀ ਦੀ ਵੀਰਗਾਥਾ ‘ਤੇ ਆਧਾਰਿਤ ਹੈ।

Leave a Reply

Your email address will not be published.