ਲੁਧਿਆਣਵੀ ਕੁੜੀ ਨੂੰ ਸ੍ਰੀਨਗਰ ਦੇ ਲਾਲ ਚੌਂਕ ‘ਤੇ ਝੰਡਾ ਲਹਿਰਾਉਣ ਤੋਂ ਰੋਕਿਆ

Jhanvi-Behal

ਸ੍ਰੀਨਗਰ, 14 ਅਗਸਤ (ਏਜੰਸੀ) : ਸ੍ਰੀਨਗਰ ਦੇ ਲਾਲ ਚੌਂਕ ਉੱਤੇ ਝੰਡਾ ਲਹਿਰਾਉਣ ਦਾ ਐਲਾਨ ਕਰਨ ਵਾਲੀ ਲੁਧਿਆਣਵੀ ਕੁੜੀ ਨੂੰ ਐਤਵਾਰ ਨੂੰ ਉਸ ਸਮੇਂ ਨਿਰਾਸ਼ਾ ਹੱਥ ਲੱਗੀ, ਜਦੋਂ ਉਸ ਨੂੰ ਸ੍ਰੀਨਗਰ ਜਾਣ ਤੋਂ ਰੋਕ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ 15 ਸਾਲ ਲੁਧਿਆਣਵੀ ਕੁੜੀ ਜਾਨਵੀ ਬਹਿਲ ਨੂੰ ਦੱਸਿਆ ਕਿ ਉਹ ਸ੍ਰੀਨਗਰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾ ਸਕਦੀ, ਕਿਉਂਕਿ ਸ਼ਹਿਰ ਵਿਚ ਧਾਰਾ 144 ਲੱਗੀ ਹੋਈ ਹੈ। ਜਾਨਵੀ ਜਿਸ ਨੇ ਤਿਰੰਗੇ ਝੰਡੇ ਦੇ ਕੱਪੜੇ ਪਾਏ ਹੋਏ ਸਨ, ਨੂੰ ਉਸੇ ਹਵਾਈ ਉਡਾਨ ਰਾਹੀਂ ਸ੍ਰੀਨਗਰ ਤੋਂ ਵਾਪਸ ਚੰਡੀਗੜ ਭੇਜ ਦਿੱਤਾ ਗਿਆ। ਇੱਥੇ ਵਰਣਨਯੋਗ ਹੈ ਕਿ ਲੁਧਿਆਣਾ ਦੀ 15 ਸਾਲਾ ਜਾਨਵੀ ਬਹਿਲ 15 ਅਗਸਤ ਨੂੰ ਸ੍ਰੀਨਗਰ ਦੇ ਲਾਲ ਚੌਕ ਇਲਾਕੇ ਵਿਚ ਤਿਰੰਗਾ ਝੰਡਾ ਲਹਿਰਾਉਣਾ ਚਾਹੁੰਦੀ ਸੀ। ਜਾਨਵੀ ਉਸ ਸਮੇਂ ਚਰਚਾ ਵਿਚ ਆਈ ਸੀ, ਜਦੋਂ ਉਸ ਨੇ ਇਸ ਸਾਲ ਜੇ ਐਨ ਯੂ ਵਿਦਿਆਰਥੀ ਸੰਗਠਨ ਦੇ ਨੇਤਾ ਕਨ•ੈਈਆ ਕੁਮਾਰ ਨੂੰ ਖੁੱਲ•ੀ ਬਹਿਸ ਦੀ ਚੁਣੌਤੀ ਦਿੱਤੀ ਸੀ। ਜਾਨਵੀ ਨੇ ਐਲਾਨ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੇ ਉੱਥੇ ਕੌਮੀ ਝੰਡੇ ਦਾ ਅਪਮਾਨ ਕੀਤਾ ਹੈ, ਉਸ ਦੇ ਵਿਰੋਧ ਵਿਚ ਉਹ ਆਜ਼ਾਦੀ ਦਿਵਸ ਦੇ ਦਿਨ ਸ੍ਰੀਨਗਰ ਦੇ ਲਾਲ ਚੌਕ ਉੱਤੇ ਝੰਡਾ ਲਹਿਰਾਏਗੀ। 15 ਸਾਲਾ ਜਾਨਵੀ ਨੇ ਕਿਹਾ ਕਿ ਲਾਲ ਚੌਕ ਉੱਤੇ ਲੋਕਾਂ ਨੇ ਨਾ ਕੇਵਲ ਭਾਰਤ ਦੇ ਝੰਡੇ ਦਾ ਅਪਮਾਨ ਕੀਤਾ ਹੈ, ਸਗੋਂ ਉੱਥੇ ਪਾਕਿਸਤਾਨੀ ਝੰਡਾ ਵੀ ਲਾਇਆ ਹੈ। ਅਜਿਹੇ ਲੋਕਾਂ ਦੇ ਵਿਰੋਧੀ ਲਈ ਮੈਂ ਫੈਸਲਾ ਕੀਤਾ ਸੀ ਕਿ ਉੱਥੇ ਭਾਰਤ ਦਾ ਝੰਡਾ 15 ਅਗਸਤ ਦੇ ਦਿਨ ਲਹਿਰਾਵਾਂਗੀ। ਜਾਨਵੀ ਨੇ ਲਸ਼ਕਰੇ ਤੋਇਬਾ ਨੇਤਾ ਹਾਫਿਜ਼ ਸਈਦ ਨੂੰ ਚੁਣੌਤੀ ਦਿੰਦੇ ਹਏ ਕਿਹਾ ਸੀ ਕਿ ਜੇਕਰ ਹਿੰਮਤ ਹੈ ਤਾਂ ਮੈਨੂੰ ਕੋਈ ਰੋਕ ਕੇ ਦਿਖਾਏ। ਹਿਜ਼ਬੁੱਲ ਮੁਜ਼ਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)