ਰੀਓ ਓਲੰਪਿਕ ‘ਚ ਭਾਰਤ ਨੂੰ ਵੱਡਾ ਝਟਕਾ, ਸਾਈਨਾ ਨੇਹਵਾਲ ਬਾਹਰ


ਰੀਓ ਡੀ ਜੇਨੇਰੀਓ, 14 ਅਗਸਤ (ਏਜੰਸੀ) : ਰੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਬੈਡਮਿੰਟਨ ਕੋਰਟ ਤੋਂ ਭਾਰਤ ਲਈ ਸੱਭ ਤੋਂ ਬੁਰੀ ਖਬਰ ਆਈ ਹੈ ਕਿਉਂਕਿ ਤਗਮੇ ਦੀ ਦਾਅਵੇਦਾਰ ਅਤੇ ਵਿਸ਼ਵ ‘ਚ 5ਵਾਂ ਦਰਜਾ ਪ੍ਰਾਪਤ ਸਾਈਨਾ ਨੇਹਵਾਲ ਆਪਣਾ ਮੈਚ ਗੁਆ ਕੇ ਬਾਹਰ ਹੋ ਗਈ। ਸਾਈਨਾ ਨੇਹਵਾਲ ਦਾ ਦੂਜਾ ਗਰੁੱਪ ਮੁਕਾਬਲਾ ਯੁਕ੍ਰੇਨ ਦੀ ਮਾਰੀਆ ਯੂਲਿਤਿਨਾ ਨਾਲ ਹੋਇਆ ਪਰ ਸਾਈਨਾ ਵੀ ਦੇਸ਼ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਸਾਈਨਾ ਨੂੰ ਮਾਰੀਆ ਨੇ ਸਿੱਧੇ ਸੈਟਾਂ ‘ਚ ਹਰਾਇਆ। ਮਾਰੀਆ ਨੇ 19 ਮਿੰਟਾਂ ਤੱਕ ਚੱਲੇ ਪਹਿਲੇ ਸੈਟ ‘ਚ 21-18 ਅਤੇ 20 ਮਿੰਟ ਤੱਕ ਚੱਲੇ ਦੂਜੇ ਸੈਟ ‘ਚ 21-19 ਨਾਲ ਸਾਈਨਾ ਨੂੰ ਹਰਾ ਕੇ ਓਲੰਪਿਕ ਸਿੰਗਲਸ ‘ਚ ਉਨ੍ਹਾਂ ਦੀ ਚੁਣੌਤੀ ਸਮਾਪਤ ਕਰ ਦਿੱਤੀ। ਰੀਓ ‘ਚ ਜਾਰੀ ਓਲੰਪਿਕ 2016 ਦੇ 8ਵੇਂ ਦਿਨ ਅੱਜ ਭਾਰਤ ਨੂੰ ਤਗਮੇ ਦੀ ਉਮੀਦ ਹੈ ਕਿਉਂਕਿ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਅੱਜ ਕਾਂਸੇ ਦੇ ਤਗਮੇ ਲਈ ਮੁਕਾਬਲਾ ਕਰੇਗੀ। ਉਥੇ ਹੀ ਸ਼ੂਟਿੰਗ ‘ਚ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਮੁਕਾਬਲੇ ਵੀ ਜਾਰੀ ਹਨ, ਜਿਸ ‘ਚ ਭਾਰਤ ਵੱਲੋਂ ਗਗਨ ਨਾਰੰਗ ਅਤੇ ਚੈਨ ਸਿੰਘ ਮੈਦਾਨ ‘ਚ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਰੀਓ ਓਲੰਪਿਕ ‘ਚ ਭਾਰਤ ਨੂੰ ਵੱਡਾ ਝਟਕਾ, ਸਾਈਨਾ ਨੇਹਵਾਲ ਬਾਹਰ