ਪਾਕਿ ਨੇ ਭਾਰਤ ਨੂੰ ਭੇਜਿਆ ਕਸ਼ਮੀਰ ‘ਤੇ ਗੱਲਬਾਤ ਦਾ ਸੱਦਾ

Pakistan-tells-Indian-journalists-to-leave-within-a-week

ਇਸਲਾਮਾਬਾਦ, 15 ਅਗਸਤ (ਏਜੰਸੀ) : ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤ ਨੂੰ ਕਸ਼ਮੀਰ ‘ਤੇ ਗੱਲਬਾਤ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਸੁਲਝਾਉਣਾ ਦੋਵਾਂ ਦੇਸ਼ਾਂ ਦਾ ਕੌਮਾਂਤਰੀ ਫਰਜ਼ ਹੈ। ਪਾਕਿਸਤਾਨੀ ਵਿਦੇਸ਼ ਸਕੱਤਰ ਅਜ਼ਾਜ਼ ਚੌਧਰੀ ਨੇ ਇਸਲਾਮਾਬਾਦ ‘ਚ ਭਾਰਤੀ ਹਾਈਕਮਿਸ਼ਨਰ ਗੌਤਮ ਬੰਬਾਵਲੇ ਨੂੰ ਸੱਦਿਆ ਅਤੇ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਸਕੱਤਰ ਸੁਬਰਾਮਣੀਅਮ ਜੈਸ਼ੰਕਰ ਲਈ ਚਿੱਠੀ ਸੌਂਪੀ। ਇਸ ਚਿੱਠੀ ‘ਚ ਜੈਸ਼ੰਕਰ ਨੂੰ ਕਸ਼ਮੀਰ ਮੁੱਦੇ ‘ਤੇ ਗੱਲਬਾਤ ਲਈ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਦੇ ਬੁਲਾਰੇ ਨਫੀਸ ਜਕਾਰੀਆ ਨੇ ਕਿਹਾ ਕਿ ਵਿਦੇਸ਼ ਸਕੱਤਰ ਨੇ ਭਾਰਤੀ ਹਾਈ ਕਮਿਸ਼ਨ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਭਾਰਤੀ ਵਿਦੇਸ਼ ਸਕੱਤਰ ਸੁਬਰਾਮਣੀਅਮ ਜੈਸ਼ੰਕਰ ਨੂੰ ਸੰਬੋਧਿਤ ਇਕ ਪੱਤਰ ਸੌਂਪਿਆ। ਪੱਤਰ ‘ਚ ਜੰਮੂ ਕਸ਼ਮੀਰ ਵਿਵਾਦ ‘ਤੇ ਗੱਲਬਾਤ ਲਈ ਉਨ੍ਹਾਂ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਗਿਆ ਜਿਹੜਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਮੁੱਖ ਕਾਰਨ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਮੀਡੀਆ ਗੱਲਬਾਤ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਸਰਤਾਜ਼ ਅਜ਼ੀਜ਼ ਨੇ ਵੀ ਭਾਰਤ-ਪਾਕਿਸਤਾਨ ਦੀ ਗੱਲਬਾਤ ‘ਤੇ ਜ਼ੋ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਸ਼ਾਸਿਤ ਕਸ਼ਮੀਰ ਕਦੇ ਵੀ ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਰਿਹਾ।

Facebook Comments

POST A COMMENT.

Enable Google Transliteration.(To type in English, press Ctrl+g)