ਇਸਰੋ ਦੇ ਨਾਂ ਇੱਕ ਹੋਰ ਸਫ਼ਲਤਾ, ਸਕ੍ਰੈਮਜੈਟ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ


ਸ੍ਰੀਹਰਿਕੋਟਾ (ਆਂਧਰਾ ਪ੍ਰਦੇਸ਼), 28 ਅਗਸਤ (ਏਜੰਸੀ) : ਇਸਰੋ ਨੇ ਇੱਕ ਹੋਰ ਅਹਿਮ ਪ੍ਰੀਖਣ ਕੀਤਾ ਹੈ। ਐਤਵਾਰ ਸਵੇਰੇ ਛੇ ਵਜੇ ਸਫ਼ਲਤਾਪੂਰਵਕ ਸਕ੍ਰੈਮਜੈਟ ਇੰਜਣ ਦਾ ਪ੍ਰੀਖਣ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਦੇਸਤੀਸ਼ ਧਵਨ ਖੋਜ ਕੇਂਦਰ ਤੋਂ ਤਿੰਨ ਟਨ ਵਜਨ ਦੇ ਸਾਊਂਡਿੰਗ ਰਾਕਟ ਆਰਐਚ-560 ਸੁਪਰਸੌਨਿਕ ਕੰਬਸ਼ਨ ਰੈਮਜੈਟ ਨੇ ਉਡਾਨ ਭਰੀ। ਇਸ ਦੇ ਸਫ਼ਲ ਪ੍ਰੀਖਣ ਸਕ੍ਰੈਮਜੈਟ ਇੰਜਣ ਦੀ ਖਾਸੀਅਤ ਇਹ ਹੈ ਕਿ ਇਸ ਦੀ ਮਦਦ ਨਾਲ ਇੰਧਣ ਵਿੱਚ ਆਕਸੀਡਾਇਜ਼ਰ ਦੀ ਮਾਤਰਾ ਨੂੰ ਘਟਾਇਆ ਜਾ ਸਕੇਗਾ। ਇਸ ਤੋਂ ਬਿਨ੍ਹਾਂ ਸਕ੍ਰੈਮਜੈਟ ਇੰਜਣ ਦੇ ਇੰਧਣ ਦੇ ਨਾਲ ਵਰਤੇ ਜਾਣ ਵਾਲੇ ਆਕਸੀਡਾਇਜ਼ਰ ਦੀ ਮਾਤਰਾ ਨੂੰ ਘਟਾ ਕੇ ਪ੍ਰੀਖਣ ਲਾਗਤ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ। ਨਾਲ ਹੀ ਸਕ੍ਰੈਮਜੈਟ ਇੰਜਣ ਆਕਸੀਜ਼ਨ ਨੂੰ ਦ੍ਰਵਿਤ ਕਰ ਸਕਦਾ ਹੈ ਅਤੇ ਇਸ ਨੂੰ ਰਾਕਟ ਜਾਂ ਜਹਾਜ਼ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ।

ਸਫ਼ਲ ਪ੍ਰੀਖਣ ਤੋਂ ਬਾਅਦ ਇਸਰੋ ਦੇ ਚੇਅਰਮੈਨ ਨੇ ਇਸ ਨੂੰ ਇੱਕ ਵੱਡੀ ਸਫ਼ਲਤਾ ਦੱਸਿਆ। ਸਫ਼ਲ ਪ੍ਰੀਖਣ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਟਵੀਟ ਕਰਕੇ ਇਸਰੋ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਨੇ ਟਵੀਟ ਕੀਤਾ, ”ਸਕ੍ਰੈਮਜੈਟ ਰਾਕਟ ਇੰਜਣ ਦੇ ਸਫ਼ਲਤਾਪੂਰਵਕ ਲਾਂਚ ਲਈ ਇਸਰੋ ਨੂੰ ਬਹੁਤ-ਬਹੁਤ ਵਧਾਈ। ਭਾਰਤ ਨੂੰ ਇਸ ਉਪਲੱਬਧੀ ‘ਤੇ ਮਾਣ ਹੈ।” ਭੂ ਸਮਕਾਲੀ ਸੈਟੇਲਾਈਟ ਚਲਾਓ ਵਾਹਨ (ਜੀਐਸਐਲਵੀ-ਐਮਕੇ) ਦੇ ਨਾਲ ਮੌਸਮ ਸੈਟੇਲਾਈਟ ਇਨਸੈਟ 3ਡੀਆਰ ਦਾ ਪ੍ਰੀਖਣ ਸਤੰਬਰ ਤੱਕ ਲਈ ਟਾਲ ਦਿੱਤਾ ਗਿਆ ਹੈ। ਐਸਡੀਐਸਸੀ ਦੇ ਡਾਇਰੈਕਟਰ ਨੇ ਇਸ ਦੇ ਸਫ਼ਲ ਪ੍ਰੀਖਣ ਬਾਅਦ ਦੱਸਿਆ ਕਿ ਸਕ੍ਰੈਮਜੈਟ ਇੰਜਣ ਦੇ ਪ੍ਰੀਖਣ ਲਈ ਆਰਐਚ-560 ਸਾਊਂਡਿੰਗ ਰਾਕਟ ਦੇ ਪ੍ਰੀਖਣ ਲਈ ਐਤਵਾਰ ਸਵੇਰੇ ਛੇ ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਸਰੋ ਦੇ ਨਾਂ ਇੱਕ ਹੋਰ ਸਫ਼ਲਤਾ, ਸਕ੍ਰੈਮਜੈਟ ਇੰਜਣ ਦਾ ਕੀਤਾ ਸਫ਼ਲ ਪ੍ਰੀਖਣ