ਅਮਰੀਕਾ ਨੇ ਜੀਐਸਟੀ ਨੂੰ ਦੱਸਿਆ ਮੀਲ ਦਾ ਪੱਥਰ

Obama-Modi

ਵਾਸ਼ਿੰਗਟਨ, 30 ਅਗਸਤ (ਏਜੰਸੀ) : ਅਮਰੀਕਾ ਨੇ ਜੀਐਸਟੀ ਬਿਲ ਪਾਸ ਕਰਾਉਣ ਦੀ ਮੋਦੀ ਸਰਕਾਰ ਦੇ ਕਦਮ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਦੇ ਵਿਚ ਕਾਰੋਬਾਰ ਹੋਰ ਵਧੇਗਾ। ਅਮਰੀਕੀ ਕਾਮਰਸ ਸੈਕਟਰੀ ਪੇਨੀ ਪ੍ਰਿਤਜਕਰ 3 ਦਿਨ ਦੇ ਦੌਰੇ ‘ਤੇ ਸੋਮਵਾਰ ਨੂੰ ਨਵੀਂ ਦਿੱਲੀ ਪਹੁੰਚੇਗੀ। ਉਨ੍ਹਾਂ ਨੇ ਐਤਵਾਰ ਨੂੰ ਜੀਐਸਟੀ ਨੂੰ ਮੀਲ ਦਾ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਤੇਜ਼ੀ ਨਾਲ ਵਧਦੀ ਇਕਨੌਮੀ, ਮੋਦੀ ਸਰਕਾਰ ਦੇ ਰਿਫਾਰਮ ਏਜੰਡੇ ਜਿਹੇ ਜੀਐਸਟੀ, ਹਾਲ ਹੀ ਵਿਚ ਪਾਸ ਹੋਏ ਬੈਂਕਰਪਸੀ ਬਿਲ ਅਤੇ ਸੈਕਟਰਾਂ ਵਿਚ ਐਫਡੀਆਈ ਵਿਚ ਢਿੱਲ ਨਾਲ ਸਾਡੇ ਸਾਲਾਂ ਪੁਰਾਣੇ ਇਕੋਨੌਮਿਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਪੇਨੀ ਪ੍ਰਿਤਜਕਰ ਨੇ ਭਾਰਤ ਦੇ ਨਾਲ ਆਰਥਿਕ ਰਿਸ਼ਤਿਆਂ ਨੂੰ ਅੱਗੇ ਵਧਾਉਣ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਦੋਵੇਂ ਦੇਸ਼ ਟਰੇਡ ਅਤੇ ਇਨਵੈਸਟਮੈਂਟ ਦੇ ਅਪਣੇ ਸਬੰਧਾਂ ਨੂੰ ਲੈ ਕੇ ਖੁਸ਼ ਹਨ। 2015 ਵਿਚ ਅਮਰੀਕਾ ਅਤੇ ਭਾਰਤ ਦਾ ਬਾਈਲੈਟਰਲ ਟਰੇਡ 106 ਅਰਬ ਡਾਲਰ ਤੱਕ ਪਹੁੰਚ ਗਿਆ ਹੈ ਜੋ 2005 ਦੇ ਟਰੇਡ ਤੋਂ 37 ਅਰਬ ਡਾਲਜ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਬਿਲ ਪਾਸ ਹੋਣ ਤੋਂ ਬਾਅਦ ਹੁਣ ਅਮਰੀਕੀ ਕੰਪਨੀਆਂ ਨੂੰ ਭਾਰਤ ਵਿਚ ਬਿਜ਼ਨਸ ਕਰਨ ਵਿਚ ਅਸਾਨੀ ਹੋਵੇਗੀ।

ਪ੍ਰਿਤਜਕਰ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੋਵੇਂ ਹੀ ਇਕ ਦੂਜੇ ਦੇ ਇੱਥੇ ਰਿਕਾਰਡ ਪੱਧਰ ‘ਤੇ ਇਨਵੈਸਟਮੈਂਟ ਕਰ ਰਹੇ ਹਨ। 2015 ਵਿਚ ਅਮਰੀਕਾ ਦਾ ਭਾਰਤ ਵਿਚ ਇਨਵੈਸਟਮੈਂਟ 28 ਅਰਬ ਡਾਲਰ ਤੋਂ ਜ਼ਿਆਦਾ ਪਹੁੰਚ ਗਿਆ। ਜਦ ਕਿ ਭਾਰਤ ਦਾ ਅਮਰੀਕਾ ਵਿਚ ਇਨਵੈਸਟਮੈਂਟ 11 ਅਰਬ ਡਾਲਰ ਤੋਂ ਜ਼ਿਆਦਾ ਸੀ। ਅਮਰੀਕਾ ਸਥਿਤ ਭਾਰਤੀ ਕੰਪਨੀਆਂ ਨੇ 52 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਨੂੰ ਨੌਕਰੀ ਵੀ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਪ੍ਰਿਤਜਕਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਇਕੱਠੇ ਮਿਲ ਕੇ ਕਾਫੀ ਕੁਝ ਹਾਸਲ ਕਰਨ ਦੀ ਸਮਰਥਾ ਹੈ। ਖ਼ਾਸ ਕਰਕੇ ਦੋ ਨਵੇਂ ਖੇਤਰਾਂ ਵਿਚ ਜ਼ਿਆਦਾ ਫੋਕਸ ਕੀਤਾ ਜਾ ਸਕਦਾ ਹੈ। ਟਰੈਵਲ ਐਂਡ ਟੂਰਿਜ਼ਮ ਅਤੇ ਸਬ ਨੈਸ਼ਨਲ ਅੰਗੇਜ਼ਮੈਂਟ।

Facebook Comments

POST A COMMENT.

Enable Google Transliteration.(To type in English, press Ctrl+g)