ਕਸ਼ਮੀਰ ‘ਚ ਭੜਕੇਗੀ ਹੋਰ ਹਿੰਸਾ : ਹਾਫ਼ਿਜ਼ ਸਈਦ


ਲਾਹੌਰ, 15 ਜੁਲਾਈ (ਏਜੰਸੀ) : ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਅਤੇ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਮੁਖੀ ਹਾਫਿਜ਼ ਸਈਦ ਨੇ ਇਕ ਵਾਰ ਮੁੜ ਭਾਰਤ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਹੈ। ਉਸ ਨੇ ਕਸ਼ਮੀਰ ਵਿਚ ਹਿੰਸਾ ਵਧਣ ਦੀ ਚਿਤਾਵਨੀ ਦਿੰਦੇ ਹੋਏ ਭਾਰਤ ਅਤੇ ਅਮਰੀਕਾ ਦੇ ਵਿਚ ਗੰਢਤੁੱਪ ਦਾ ਦੋਸ਼ ਲਾਇਆ ਹੈ। ਹਾਫਿਜ਼ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਕਸ਼ਮੀਰ ਵਿਚ ਭਾਰਤ ਵੱਲੋਂ ਜੋ ਦਮਨ ਕੀਤਾ ਜਾ ਰਿਹਾ ਹੈ, ਅਮਰੀਕਾ ਉਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਕੇ ਉਸ ਦਾ ਸਮਰਥਨ ਕਰ ਰਿਹਾ ਹੈ। ਇਸ ਨਾਲ ਭਾਰਤ ਨੂੰ ਸ਼ਹਿ ਮਿਲੀ ਹੈ ਅਤੇ ਇਸੇ ਕਾਰਣ ਕਸ਼ਮੀਰ ਵਿਚ ਹੱਤਿਆਵਾਂ ਅਤੇ ਹਿੰਸਾ ਹੋ ਰਹੀਆਂ ਹਨ ਅਤੇ ਇਹ ਜਾਰੀ ਰਹੇਗਾ। ਹਾਫਿਜ਼ ਨੇ ਇਹ ਵੀ ਕਿਹਾ ਕਿ ਉਹ ਪਾਕਿਸਤਾਨ ਦੀ ਸਰਕਾਰ ‘ਤੇ ਇਹ ਦਬਾਅ ਬਣਾਉਣ ਦੇ ਲਈ ਪੂਰੇ ਦੇਸ਼ ਵਿਚ ਪ੍ਰਦਰਸ਼ਨ ਦੀ ਅਗਵਾਈ ਕਰੇਗਾ ਕਿ ਜੇਕਰ ਪਾਕਿਸਤਾਨ, ਅਮਰੀਕਾ ਨੂੰ ਦਹਾਕੇ ਪੁਰਾਣੇ ਮੁੱਦੇ ‘ਤੇ ਦਖ਼ਲ ਕਰਨ ਦੇ ਲਈ ਨਹੀਂ ਮਨਾ ਸਕਦਾ ਤਾਂ ਉਸ ਨੂੰ ਵਾਸ਼ਿੰਗਟਨ ਨਾਲ ਸਬੰਧ ਖਤਮ ਕਰ ਲੈਣੇ ਚਾਹੀਦੇ। ਦੱਸ ਦੇਈਏ ਕਿ ਸਈਦ ਨੂੰ ਅਮਰੀਕਾ ਨੇ ਅੱਤਵਾਦੀ ਐਲਾਨ ਕੀਤਾ ਹੋਇਆ ਹੈ ਅਤੇ ਉਸ ਦੇ ਸਿਰ ‘ਤੇ ਇਕ ਕਰੋੜ ਡਾਲਰ ਦਾ ਇਨਾਮ ਹੈ। ਮੁੰਬਈ ਵਿਚ 2008 ਵਿਚ ਹੋਏ ਅੱਤਵਾਦੀ ਹਮਲੇ ਦੀ ਸਾਜਿਸ਼ ਲਸ਼ਕਰ ਏ ਤਾਇਬਾ ਨੇ ਰਚੀ ਸੀ ਅਤੇ ਹਾਫਿਜ਼ ਇਸ ਦਾ ਸੰਸਥਾਪਕ ਹੈ। ਉਸ ਨੂੰ 2015 ਵਿਚ ਪਾਕਿਸਤਾਨ ਵਿਚ ਬੈਨ ਕਰ ਦਿੱਤਾ ਗਿਆ ਸੀ, ਲੇਕਿਨ ਉਹ ਆਜ਼ਾਦੀ ਨਾਲ ਘੁੰਮਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕਸ਼ਮੀਰ ‘ਚ ਭੜਕੇਗੀ ਹੋਰ ਹਿੰਸਾ : ਹਾਫ਼ਿਜ਼ ਸਈਦ