ਮਸ਼ਹੂਰ ਮੁੱਕੇਬਾਜ਼ ਮੁਹੰਮਦ ਅਲੀ ਦਾ ਅਮਰੀਕਾ ਦੇ ਹਸਪਤਾਲ ‘ਚ 74 ਸਾਲ ਦੀ ਉਮਰ ‘ਚ ਦੇਹਾਂਤ

ਫੀਨਿਕਸ, 4 ਜੂਨ (ਏਜੰਸੀ) : ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੀ ਮੌਤ ਹੋ ਗਈ ਹੈ। ਫੀਨਿਕਸ ਇਲਾਕੇ ਦੇ ਇਕ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਿਆ। ਵੀਰਵਾਰ ਨੂੰ ਉਨ੍ਹਾਂ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਦੀ ਹਾਲਤ ਦੇ ਬਾਰੇ ਵਿਚ ਦੱਸਿਆ ਸੀ ਕਿ ਪਿਛਲੀ ਵਾਰ ਜਦ ਉਹ ਹਸਪਤਾਲ ਗਏ ਸੀ ਤਦ ਦੀ ਤੁਲਨਾ ਵਿਚ ਇਸ ਬਾਰ ਉਨ੍ਹਾਂ ਦੀ ਸਮੱਸਿਆ ਜ਼ਿਆਦਾ ਗੰਭੀਰ ਸੀ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਅਲੀ ਸਾਹ ਲੈਣ ਵਿਚ ਤਕਲੀਫ਼ ਦੀ ਸਮੱਸਿਆ ਨਾਲ ਜੂਝ ਰਹੇ ਸੀ। ਜੋ ਪਾਰਕਿਸਨ ਦੀ ਉਨ੍ਹਾਂ ਦੀ ਬਿਮਾਰੀ ਦੇ ਕਾਰਨ ਜ਼ਿਆਦਾ ਜਟਿਲ ਹੋ ਗਈ ਸੀ। 1980 ਦੇ ਦਹਾਕੇ ਵਿਚ ਉਨ੍ਹਾਂ ਦੀ ਇਸ ਬਿਮਾਰੀ ਦਾ ਪਤਾ ਚਲਿਆ ਸੀ। ਅਲੀ ਦੇ ਇਕ ਬੁਲਾਰੇ ਬਾਬ ਗੁਨੇਲ ਨੇ ਵੀਰਵਾਰ ਨੂੰ ਸ਼ੁਰੂ ਵਿਚ ਇਕ ਪ੍ਰੈਸ ਨੋਟ ਭੇਜ ਕੇ ਦੱਸਿਆ ਸੀ ਕਿ ਇਸ ਸਾਬਕਾ ਹੈਵੀਵੇਟ ਚੈਂਪੀਅਨ ਦੇ ਸਾਹ ਦੀ ਤਕਲੀਫ਼ ਦੇ ਕਾਰਨ ਇਕ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਗੁਨੇਲ ਨੇ ਕਿਹਾ ਸੀ ਕਿ ਇਸ 74 ਸਾਲਾ ਮੁੱਕੇਬਾਜ਼ ਦੀ ਹਾਲਤ ਠੀਕ ਹੋ ਰਹੀ ਸੀ ਲੇਕਿਨ ਉਨ੍ਹਾਂ ਕੁਝ ਸਮੇਂ ਹਸਪਤਾਲ ਵਿਚ ਬਿਤਾਉਣਾ ਪੈ ਰਿਹਾ ਸੀ। ਪਿਛਲੇ ਕੁਝ ਸਾਲਾਂ ਵਿਚ ਅਲੀ ਨੂੰ ਕਈ ਵਾਰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ 2015 ਦੇ ਸ਼ੁਰੂ ਵਿਚ ਪੇਸ਼ਾਬ ਸਬੰਧੀ ਪ੍ਰੇਸ਼ਾਨੀ ਦੇ ਕਾਰਨ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ ਸੀ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)