ਜੌਲੀ ਐਲਐਲਬੀ-2 ਲਈ ਇੱਕ ਦਿਨ ਦੇ 1 ਕਰੋੜ ਰੁਪਏ ਲੈਣਗੇ ਅਕਸ਼ੇ

ਮੁੰਬਈ, 4 ਜੂਨ (ਏਜੰਸੀ) : ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ‘ਜੌਲੀ ਐਲਐਲਬੀ-2’ ਦੀ ਸ਼ੂਟਿੰਗ ਜੁਲਾਈ ਤੋਂ ਸ਼ੁਰੂ ਕਰਨਗੇ। 62 ਕਰੋੜ ਦੇ ਬਜਟ ਵਾਲੀ ਇਸ ਸੀਕਵਲ ਮੂਵੀ ਵਿੱਚ ਅਕਸ਼ੇ ਕੁਮਾਰ ਦੀ ਫੀਸ 42 ਕਰੋੜ ਰੁਪਏ ਹੋਵੇਗੀ।ਉਹ ਮੂਵੀ ਲਈ ਲਗਾਤਾਰ 42 ਦਿਨ ਸ਼ੂਟਿੰਗ ਕਰਨਗੇ।ਭਾਵ ਇੱਕ ਦਿਨ ਦੀ ਇੱਕ ਕਰੋੜ ਰੁਪਏ ਫੀਸ ਲੈਣਗੇ। ਜ਼ਿਕਰਯੋਗ ਹੈ ਕਿ ਜੌਲੀ ਐਲਐਲਬੀ ਵਿੱਚ ਮੁੱਖ ਕਿਰਦਾਰ ਅਸ਼ਰਦ ਵਾਰਸੀ ਨੇ ਨਿਭਾਇਆ ਸੀ। ਸੀਕਵਲ ਵਿੱਚ ਅਕਸ਼ੇ ਨੇ ਉਨ੍ਹਾਂ ਦੀ ਥਾਂ ਲਈ ਹੈ। ਮੂਵੀ ਦੇ ਡਾਇਰੈਕਟਰ ਸੁਭਾਸ਼ ਕਪੂਰ ਹਨ। ਹਾਲਾਂਕਿ, ਬਾਕੀ ਅਦਾਕਾਰਾਂ ਨੂੰ ਅਜੇ ਫਾਈਨਲ ਨਹੀਂ ਕੀਤਾ ਗਿਆ ਹੈ। ਮੂਵੀ ਦਾ ਬਜਟ 62 ਕਰੋੜ ਰੁਪਏ ਤੈਅ ਹੋਇਆ ਹੈ, ਜਿਸ ਵਿੱਚ ਅਕਸ਼ੇ ਦੀ ਫੀਸ 42 ਕਰੋੜ ਹੈ। ਸੁਭਾਸ਼ ਕਪੂਰ ਦੀ ਇਹ ਮੂਵੀ ਕੋਰਟ ਰੂਮ ਡਰਾਮਾ ਹੈ, ਜਿਸ ਦਾ ਸੈਟ ਕੋਰਟ ਹੀ ਹੋਵੇਗੀ। 50 ਦਿਨ ਦੇ ਇੱਕ ਹੀ ਸ਼ੈਡਿਊਲ ਵਿੱਚ ਮੂਵੀ ਪੂਰੀ ਕੀਤੀ ਜਾਵੇਗੀ। ਇਸ ਵਿੱਚ ਅਕਸ਼ੇ ਨੂੰ 43 ਦਿਨ ਦੇਣੇ ਹਨ।

ਜ਼ਿਕਰਯੋਗ ਹੈ ਕਿ ਅਕਸ਼ੇ ਇਸ ਮੂਵੀ ਵਿੱਚ ਅਰਸ਼ਦ ਦੀ ਥਾਂ ਲੈਣਗੇ। ਇਸ ਮੂਵੀ ਲਈ ਸੈਫ ਅਲੀ ਖਾਨ ਨਾਲ ਵੀ ਗੱਲਬਾਤ ਕੀਤੀ ਗਈ ਸੀ, ਪਰ ਅਕਸ਼ੇ ਨੂੰ ਮੂਵੀ ਦੀ ਕਹਾਣੀ ਪਸੰਦ ਆਈ ਅਤੇ ਉਨ੍ਹਾਂ ਨੇ ਪਹਿਲਾਂ ਹਾਂ ਕਰ ਦਿੱਤੀ। ਇਸ ਮੂਵੀ ਨੂੰ ਬਣਾਉਣ ਦਾ ਬਜਟ ਬਹੁਤ ਸੀਮਤ ਹੈ। ਸਿਨੇਮਾ ਟਰੇਡ ਦੀ ਭਾਸ਼ਾ ਵਿੱਚ ਇਸ ਤਰ੍ਹਾਂ ਦੀਆਂ ਫ਼ਿਲਮਾਂ ਠੇਕੇ ‘ਤੇ ਬਣਾਈਆਂ ਜਾਣ ਵਾਲੀਆਂ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਸਾਲ ਦੀਆਂ ਤਿੰਨ ਫ਼ਿਲਮਾਂ ਅਤੇ ਕੋਈ ਨਾ ਕੋਈ ਟੀਵੀ ਸ਼ੋਅ, ਇਸ਼ਤਿਹਾਰਾਂ ਦੀ ਸ਼ੂਟਿੰਗ, ਇਵੈਂਟਸ ਵਿੱਚ ਰੁਝੇਵੇਂ ਦੇ ਬਾਵਜੂਦ ਅਕਸ਼ੇ ਹਰ ਸਾਲ ਪਰਿਵਾਰ ਨਾਲ ਲੰਬੀ ਛੁੱਟੀ ‘ਤੇ ਜਾਂਦੇ ਹਨ।ਇਸ ਵਾਰ ਉਹ ਪੰਜ ਜੂਨ ਦੇ ਨੇੜੇ-ਤੇੜੇ ਯੂਰਪ ਜਾ ਰਹੇ ਹਨ। ਠੀਕ ਇੱਕ ਮਹੀਨਾਂ ਬਾਅਦ ਪਰਤ ਕੇ ‘ਜੌਲੀ ਐਲਐਲਬੀ-2’ ਦੀ ਸ਼ੂਟਿੰਗ ਸ਼ੁਰੂ ਕਰਨਗੇ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)