ਫ਼ਿਲਮ ‘ਉੱੜਤਾ ਪੰਜਾਬ’ ਤੋਂ ਹਟਾਇਆ ਜਾ ਸਕਦਾ ਹੈ ਸ਼ਬਦ ‘ਪੰਜਾਬ’

ਨਵੀਂ ਦਿੱਲੀ, 5 ਜੂਨ (ਏਜੰਸੀ) : ਜੇਕਰ ਅਸੀਂ ਇਹ ਕਹੀਏ ਕਿ ਉੱੜਤਾ ਪੰਜਾਬ ਸਾਲ 2016 ਦੀ ਸਭ ਤੋਂ ਵੱਡੀ ਵਿਵਾਦਤ ਫਿਲਮ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਸ਼ਾਹਿਦ ਕਪੂਰ, ਕਰੀਨਾ ਕਪੂਰ, ਆਲਿਆ ਅਤੇ ਦਿਲਜੀਤ ਦੀ ਫਿਲਮ ਲਈ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਫਿਲਮ ਵਿਚ ਸੀ ਬੀ ਐਫ ਸੀ ਵੱਲੋਂ 40 ਕਟੌਤੀਆਂ ਕਰਨ ਤੋਂ ਬਾਅਦ ਫਿਲਮ ਦੇ ਸਹਿ ਪ੍ਰੋਡਿਊਸਰ ਅਨੁਰਾਗ ਕਸ਼ੱਅਪ ਨੇ ਟ੍ਰਿਬਿਊਨਲ ਅਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਸੀ। ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਟ੍ਰਿਬਿਊਨਲ ਨੇ ਫਿਲਮਕਾਰਾਂ ਤੋਂ ਮੰਗ ਕੀਤੀ ਹੈ ਕਿ ਫਿਲਮ ਦਾ ਨਾਂ ਉੱੜਤਾ ਪੰਜਾਬ ਵਿਚੋਂ ਪੰਜਾਬ ਸ਼ਬਦ ਕੱਟ ਦਿੱਤਾ ਜਾਵੇ। ਪ੍ਰੋਡਕਸ਼ਨ ਹਾਊਸ ਦੇ ਇਕ ਸੂਤਰ ਮੁਤਾਬਕ ਪਿਛਲੇ ਸ਼ੁੱਕਰਵਾਰ ਟ੍ਰਿਬਿਊਨਲ ਲਈ ਫਿਲਮ ਦੀ ਸਕਰੀਨਿੰਗ ਰੱਖੀ ਗਈ ਸੀ। ਉਨ੍ਹਾਂ ਨੇ ਫਿਲਮ ਦੇਖਣ ਤੋਂ ਬਾਅਦ ਕਿਹਾ ਸੀ ਕਿ ਉਹ ਇਸ ਫਿਲਮ ਲਈ ਸੋਮਵਾਰ ਤੱਕ ਆਪਣੀ ਸਿਫਾਰਿਸ਼ ਭੇਜ ਦੇਣਗੇ ਪਰ ਉਨ੍ਹਾਂ ਨੇ ਡਾਇਰੈਕਟਰ ਨੂੰ ਕਿਹਾ ਕਿ ਫਿਲਮ ਦੇ ਨਾਂ ਵਿਚੋਂ ਪੰਜਾਬ ਸ਼ਬਦ ਕੱਟ ਦਿੱਤਾ ਜਾਵੇ। ਐਨਾ ਹੀ ਨਹੀਨ, ਉਹ ਇਹ ਵੀ ਚਾਹੁੰਦੇ ਸਨ ਕਿ ਫਿਲਮ ਵਿਚ ਪੰਜਾਬ ਨਲਾ ਜੁੜਿਆ ਕੋਈ ਵੀ ਹਵਾਲਾ ਹਟਾ ਦਿੱਤਾ ਜਾਵੇ। ਮੀਡੀਆ ਰਿਪੋਰਟਾਂ ਮੁਤਾਬਕ ਡਰੱਗਸ ਅਤੇ ਅਸ਼ਲੀਲ ਗੱਲਾਂ ਦੀ ਵਰਤੋਂ ਕਾਰਨ ਉੱੜਤਾ ਪੰਜਾਬ ਨੂੰ ਸੈਂਸਰ ਬੋਰਡ ਦੀ ਮਨਜ਼ੂਰੀ ਨਹੀਂ ਮਿਲ ਪਾ ਰਹੀ ਹੈ। ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਨੇੜੇ ਆਉਣ ਵਾਲੀ ਹੈ ਅਤੇ ਵਿਵਾਦ ਹੈ ਕਿ ਵਧਦੇ ਹੀ ਜਾ ਰਿਹਾ ਹੈ।

Leave a Reply

Your email address will not be published.