ਸੂਖਮ ਜਜਬਾਤਾਂ ਦਾ ਅਣਮੁੱਲਾ ਕਲਾਕਾਰ : ਰੂਮੀ ਰਾਜ


ਕਿਸੇ ਸ਼ਾਇਰ ਨੇ ਬੜਾ ਖੁਬਸੂਰਤ ਲਿਖਿਆ ਹੈ ” ਛਿਪੇ ਘੁੰਡ ਵਿਚ ਰੂਪ ਨਾ ਕਵਾਰਾ ਤੇ ਕੱਖਾਂ ਥੱਲੇ ਅੱਗ ਨਾਂ ਛੁਪੇ” ਬਿਲਕੁਲ ਇਸੇ ਤਰਾਂ ਇਨਸਾਨ ਦੇ ਸ਼ੋਕ ਤੇ ਚਾਅ ਕਦੇ ਲੁਕੇ ਛਿਪੇ ਨਹੀਂ ਰਹਿ ਸਕਦੇ ਬਲਕਿ ਇਨਸਾਨ ਮਿਹਨਤੀ , ਦਿ੍ਰੜ ਹੌਸਲੇ ਵਾਲਾ ਤੇ ਸ਼ੰਘਰਸ਼ੀਲ ਹੋਣਾਂ ਚਾਹੀਦਾ ਹੈ ਇਸੇ ਹੀ ਤਰਾਂ ਗੁਰਬਤ ‘ਚੋਂ ਦੀਵੇ ਲੋਅ ਵਰਗੇ ਚਾਨਣ ਵਾਂਗ ਚਮਕਿਆ ਹੈ ਨੌਜਵਾਨ ਕਲਾਕਾਰ ਰਾਜਵੀਰ ਸਿੰਘ ਜਿਸਨੂੰ ਕਲਾ ਦੀ ਦੁਨੀਆਂ ਵਿਚ ਰੂਮੀ ਰਾਜ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਰਾਜ ਰੂਮੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਰੂਮੀ ਰਾਜ ਸੂਖਮ ਜਜਬਾਤਾਂ ਦਾ ਅਣਮੁੱਲਾ ਕਲਾਕਾਰ ਹੈ। ਉਸਦੀ ਮਿਲਣੀ ਵਿਚ ਆਪਣਾ-ਪਣ ਹੈ। ਨਿਰਸਵਾਰਥੀ ਹੋ ਕੇ ਯਾਰਨੇ ਪਾਲਣਾ ਉਸਦਾ ਸ਼ੌਕ ਹੈ। ਪੇਟਿੰਗ ਚਿਤਰਕਾਰੀ ਤੇ ਲਿਖਣ ਕਲਾ ਉਸਦੇ ਪ੍ਰਮੁੱਖ ਸ਼ੌਕ ਹਨ। ਇਸ ਮਿੱਠ ਬੋਲੜੇ ਨੌਜਵਾਨ ਦੀ ਵਿਰਾਸਤ ਜਗਰਾਉਂ ਤਹਿਸੀਲ ਦੇ ਚਰਚਿਤ ਪਿੰਡ ਰੂਮੀ ਦੀ ਹੈ। ਇਹ ਮਾਣਮੱਤਾ ਕਲਾਕਾਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਕੈਪਟਣ ਸੋਹਣ ਸਿੰਘ ਦੇ ਘਰ 16 ਦਸੰਬਰ 1980 ਨੂੰ ਜਨਮਿਆਂ । ਪਿੰਡ ਦੀਆਂ ਗਲੀਆਂ ‘ਚ ਖੇਡਿਆ ਪਲਿਆ ਤੇ ਜਦ ਜਵਾਨ ਹੋਇਆ ਤਾਂ ਉਸਦਾ ਝੁਕਾਅ ਚਿਤਰਕਾਰੀ ਤੇ ਗੀਤਕਾਰੀ ਵੱਲ ਹੋ ਗਿਆ । ਇਸ ਦੌਰਾਨ ਹੀ ਉਸਦਾ ਸੰਪਰਕ ਗੁਰਪ੍ਰੀਤ ਸਿੰਘ ਮਣਕੂ ਤੇ ਜਗਤਾਰ ਕਲਸੀ ਨਾਲ ਹੋਇਆ । ਇਨਾਂ ਦੀ ਰਹਿਨਮਾਈ ਹੇਠ ਰਾਜ ਨੇ ਚਿਤਰਕਾਰੀ ਦੇ ਸੂਖਮ ਭਾਵਾਂ ਨੂੰ ਗਹੁ ਨਾਲ ਦੇਖਿਆ ਪਰਖਿਆ ਤੇ ਗ੍ਰਹਿਣ ਕੀਤਾ। ਇਸ ਦੌਰਾਨ ਉਸਨੇ ਪੇਟਿੰਗ ਦੇ ਕ੍ਰਮਾਵਾਰ ਜਿਲੇ ਪੱਧਰ ਅਤੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲਿਆ ਤੇ ਅਨੇਕਾਂ ਮਾਣ ਸਨਮਾਨ ਹਾਸਿਲ ਕੀਤੇ। ਪੇਟਿੰਗ ਕਲਾ ਦੇ ਨਾਲ -ਨਾਲ ਫੋਟੋਗ੍ਰਾਫੀ ਦੇ ਸ਼ੋਕ ਨੂੰ ਵੀ ਨਾਲੋ- ਨਾਲ ਤੋਰਨ ਵਾਲੇ ਰਾਜ ਨੂੰ ਕਾਲਜ ਸਮੇ ਤੋਂ ਹੀ ਚੰਗੀਆਂ ਕਿਤਾਬਾਂ ਪੜਨ ਦਾ ਬੇਹੱਦ ਸ਼ੋਕ ਰਿਹਾ । ਕਵਿਤਾ ਤੇ ਗੀਤ ਨਾਲ ਉਸਨੂੰ ਅੰਤਾਂ ਦਾ ਮੋਹ ਹੈ। ਸੰਤ ਰਾਮ ਉਦਾਸੀ ,ਅਵਤਾਰ ਸਿੰਘ ਪਾਸ਼ ,ਡਾ ਸੁਰਜੀਤ ਪਾਤਰ,ਗੁਰਭਜਨ ਗਿੱਲ ,ਜਸਵੰਤ ਸਿੰਘ ਜਫਰ ਦੀ ਕਵਿਤਾ ਨਰਿੰਦਰ ਸਿੰਘ ਕਪੂਰ ,ਰਾਮ ਸਰੂਪ ਅਣਖੀ ,ਜਸਵੰਤ ਸਿੰਘ ਕੰਵਲ ਦੀ ਵਾਰਤਕ ਤੇ ਦੇਵ ਥਰੀਕੇ ,ਰਾਜ ਕਾਕੜਾ ਤੇ ਦੇਬੀ ਮਖਸੂਸਪੁਰੀ ਦੀ ਗੀਤਕਾਰੀ ਦਾ ਤਹਿ ਦਿਲੋਂ ਪ੍ਰਸੰਸਕ ਹੁਣ ਗੀਤਕਾਰੀ ਦੇ ਅੰਬਰ ‘ਚ ਉਡਾਰੀਆਂ ਲਾਉਣ ਲਈ ਸੰਘਰਸ਼ੀਲ ਹੈ। ਉੇਹ ਦੱਸਦਾ ਹੈ ਕਿ ਉਸਨੇ ਗੀਤਕਾਰ ਤੇ ਗਾਇਕ ਰਾਜ ਕਾਕੜਾ ਦੀ ਰਹਿਨਮਾਈ ਹੇਠ ਗੀਤਕਾਰੀ ਦੀਆਂ ਬਾਰੀਕੀਆਂ ਨੂੰ ਸਿੱਖਣਾਂ ਸੁਰੂ ਕਰ ਦਿੱਤਾ ਹੈ ਤੇ ਉਸਦੀਆਂ ਆਸਾਂ ਨੂੰ ਬੂਰ ਪੈਣਾਂ ਸੁਰੂ ਹੋ ਗਿਆ ਹੈ। ਰੂਮੀ ਰਾਜ ਦਾ ਨਾਂ ਨਵੀਂ ਪੀੜੀ ਦੇ ਉਨਾਂ ਸੰਘਰਸ਼ੀਲ਼ ਗੀਤਕਾਰਾਂ ਦੀ ਕਤਾਰ ਵਿਚ ਸੁਮਾਰ ਹੋ ਗਿਆ ਹੈ ਜਿਹੜੇ ਸਾਫ ਸੁਥਰੇ ਤੇ ਪਰਿਵਾਰਕ ਗੀਤਾਂ ਨਾਲ ਪਛਾਣ ਬਣਾੳਣ ਲਈ ਨੰਗੇ ਪੈਰਾਂ ਦਾ ਸਫਰ ਕਰਨ ਤੁਰੇ ਹਨ। ਉਸਦਾ ਚਾਅ ਚੱਕਿਆ ਨਹੀਂ ਸੀ ਜਾਂਦਾ ਜਦ ਮਾਂ ਦੇ ਇਸ ਲਾਡਲੇ ਪੁੱਤ ਦਾ ਪਹਿਲਾ ਗੀਤ ਪੰਜਾਬ ਦੇ ਚਰਚਿਤ ਗਾਇਕ ਜੱਸੀ ਹਰਦੀਪ ਦੀ ਅਵਾਜ਼ ਵਿਚ ਰਿਕਾਰਡ ਰੂਪ ‘ਚ ਸਾਹਮਣੇ ਆਇਆ। ਇਸ ਗੀਤ ਦੇ ਬੋਲ” ਥੋੜਾ ਜਿਹਾ ਬਚਾ ਕੇ ਰੱਖ ਤੇਰੇ ਮੇਰੇ ਪਿਆਰ ਨੂੰ” ਨਵੀਂ ਪੀੜੀ ਦੇ ਲੱਚਰ ਗੀਤਕਾਰਾਂ ਨੂੰ ਸੁਨੇਹਾਂ ਭਰਪੂਰ ਸਨ। ਸੰਘਰਸ਼ ਦੇ ਰਾਹ ‘ਤੇ ਤੁਰੇ ਰਾਜ ਨੂੰ ਸਥਾਪਤੀ ਦਾ ਰਾਹ ਤਾਂ ਮਿਲ ਗਿਆ ਬਸ ਲੋੜ ਮਿਹਨਤ ਤੇ ਸੰਘਰਸ਼ ਦੀ ਸੀ । ਇਸਤੋਂ ਬਾਅਦ ਉਸਦੇ ਇਕ ਹੋਰ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਕਬੀਰ ਨੇ ਅਵਾਜ਼ ਦਿੱਤੀ ਤੇ ਇਹ ਗੀਤ”ਨਖਰੇ ਦੀ ਪੱਟੀ ਗੋਰੀਏ” ਫਿਲਮਾਂਕਣ ਰੂਪ’ਚ ਚੈਨਲਾਂ ‘ਤੇ ਚੱਲਿਆ ਤਾਂ ਬੱਚੇ-ਬੱਚੇ ਦੀ ਜੁਬਾਨ ‘ਤੇ ਚੜ ਗਿਆ। ਬਸ ਫਿਰ ਕੀ ਸੀ ਰਾਜ ਦੀ ਕਲਮ ਨੂੰ ਹੋਰ ਚੰਗਾ ਲਿਖਣ ਦਾ ਹੌਸਲਾ ਮਿਲਿਆ ਤੇ ਉਸਨੇ ਮੁੜ ਕੇ ਪਿੱਛੇ ਨਹੀਂ ਦੇਖਿਆ। ਅੱਜਕਲ ਉਸਦਾ ਗੀਤ ਮਜਾਜਣਾਂ”ਇਕ ਹੋਰ ਗਾਇਕ ਰਣਵਿਜੇ ਸਿੰਘ ਦੀ ਅਵਾਜ ‘ਚ ਚੈਨਲਾਂ ‘ਤੇ ਪ੍ਰਸਿੱਧੀ ਖੱਟ ਰਿਹਾ ਹੈ। ਰਾਜ ਨੇ ਬੜੇ ਚਾਅ ਨਾਲ ਦਸਿਆ ਕਿ ਅਗਲੇ ਦਿਨਾਂ ‘ਚ ਉਸਦੇ ਗੀਤ ਦਵਿੰਦਰ ਦੀਪ,ਜੈ ਦੀਪ,ਚਮਕੌਰ ਵੜੈਚ,ਅਮਨਦੀਪ ,ਲੱਕੀ ਕੁਰੈਸ਼ੀ ,ਗਿੱਲ ਹਰੀ ਨੌ ਆਦਿ ਗਾਇਕਾਂ ਦੀ ਅਵਾਜਾਂ ‘ਚ ਸੁਣਨ ਨੂੰ ਮਿਲਣਗੇ। ਇਨਾਂ ਗੀਤਾਂ ਦੀ ਰਿਕਾਡਿੰਗ ਦਾ ਕੰਮ ਮੁਕੰਮਲ ਹੈ ਤੇ ਰਿਲੀਜ ਲਈ ਤਿਆਰ ਹਨ। ਚੰਗੇ ਪਰਿਵਾਰਕ ,ਸਾਫ ਸੁੱਥਰੇ ਗੀਤਾਂ ਰਾਹੀਂ ਸਥਾਪਿਤ ਹੋਣ ਦਾ ਸੁਪਨਾਂ ਲੈਣ ਵਾਲੇ ਰਾਜ ਦਾ ਮੰਨਣਾਂ ਹੈ ਕਿ ਸਭਿਆਚਾਰ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਢਾਅ ਲਾਉਣ ਵਾਲੇ ਗੀਤਾਂ ਨਾਲ ਵਕਤੀ ਤੌਰ ‘ਤੇ ਤਾਂ ਸਫਲਤਾ ਹਾਸਿਲ ਕੀਤੀ ਜਾ ਸਕਦੀ ਪ੍ਰੰਤੂ ਚਿਰਜੀਵੀ ਲੋਕ ਮਨਾਂ ‘ਚ ਵਸਣ ਲਈ ਗੀਤਾਂ ਵਿਚ ਪੰਜਾਬ ਦੇ ਸਭਿਆਚਾਰ ਦਾ ਅਸਲ ਰੰਗ ਹੋਣਾਂ ਜਰੂਰੀ ਹੈ। ਰਾਜ ਦਾ ਆਖਣਾਂ ਹੈ ਕਿ ਗੀਤਾਂ ਵਿਚ ਪੰਜਾਬਣ ਮੁਟਿਆਰ ਦੇ ਜੋਬਨ ਨੂੰ ਅਸਲੀਲ ਤੇ ਭੜਕਾਊ ਢੰਗ ਨਾਲ ਪੇਸ਼ ਕਰਨਾਂ ਸਭਿਆਚਾਰ ਦਾ ਕਤਲ ਕਰਨਾਂ ਹੈ ਜਿਸ ਦੇ ਉਹ ਸਖਤ ਖਿਲਾਫ ਹੈ। ਸਾਨਾਮੱਤੇ ਵਿਰਸੇ ਨੂੰ ਪ੍ਰਣਾਏ ,ਸਭਿਆਚਾਰ ਤੇ ਮਾਂ ਬੋਲੀ ਨੂੰ ਜਿਉਦੀ ਰੱਖਣ ਦੇ ਨਿਰਣੇ ਨਾਲ ਕਲਾ ਦੇ ਪਿੜ ‘ਚ ਉਤਰੇ ਨਵੀਂ ਪੀੜੀ ਦੇ ਇਸ ਸੰਘਰਸ਼ਸੀਲ ਕਲਾਕਾਰ ਨੂੰ ਜਲਦੀ ਮੰਜਿਲ ਮਿਲੇ ਇਹੋ ਹੀ ਦੁਆ ਹੈ।
ਕੁਲਦੀਪ ਸਿੰਘ ਲੋਹਟ
ਪਿੰਡ ਤੇ ਡਾਕ.ਅਖਾੜਾ ਤਹਿ: ਜਗਰਾਉਂ
ਲੁਿਧ: 142026 ਮੋਬਾ.-9876492410


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸੂਖਮ ਜਜਬਾਤਾਂ ਦਾ ਅਣਮੁੱਲਾ ਕਲਾਕਾਰ : ਰੂਮੀ ਰਾਜ