ਬਠਿੰਡਾ, 28 ਜੂਨ (ਏਜੰਸੀ) : ਆਮ ਆਦਮੀ ਪਾਰਟੀ 2017 ‘ਚ ਪੰਜਾਬ ‘ਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ ਪਰ ਹਾਲਾਤ ਇਹ ਹਨ ਕਿ ਆਪ ਦੇ ਨੇਤਾ ਚੋਣਾਂ ਤੋਂ ਪਹਿਲਾਂ ਹੀ ਇਕ-ਦੂਜੇ ਦੀਆਂ ਲੱਤਾਂ ਖਿੱਚ ਕੇ ਟਿਕਟ ਦੀ ਦੌੜ ‘ਚ ਲੱਗੇ ਹੋਏ ਹਨ। ਪਾਰਟੀ ‘ਚ ਧੜਬੰਦੀ ਉਭਰ ਕੇ ਸਾਹਮਣੇ ਆਉਣ ਲੱਗੀ ਹੈ।ਮਾਲਵੇ ‘ਚ ਇਸ ਵੇਲੇ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਧੜੇ ਬਣ ਚੁਕੇ ਹਨ। ਪ੍ਰੋ. ਬਲਜਿੰਦਰ ਕੌਰ ਧੜਾ, ਸੁੱਚਾ ਸਿੰਘ ਛੋਟੇਪੁਰ (ਪੰਜਾਬ ਗਰੁੱਪ) ਅਤੇ ਦਿੱਲੀ ਧੜਾ। ਤਿੰਨੇ ਧੜਿਆਂ ਦੇ ਨੇਤਾ ਆਪਣੇ ਆਪਣੇ ਉਮੀਦਵਾਰਾਂ ਨੂੰ ਟਿਕਟ ਦਿਵਾਉਣ ਦੀ ਹੋੜ ‘ਚ ਲੱਗੇ ਹੋਏ ਹਨ। ਦਿੱਲੀ ਬਨਾਮ ਪੰਜਾਬ ਦਾ ਮਾਮਲਾ ਪੂਰੇ ਮਾਲਵਾ ‘ਚ ਬਣਿਆ ਹੋਇਆ ਹੈ। ਇਹ ਇਕੱਠੇ ਬਠਿੰਡਾ ਹਲਕੇ ਦੀ ਗੱਲ ਹੀ ਨਹੀਂ ਹੈ ਬਲਕਿ ਮਾਲਵਾ ਦੇ ਸਾਰੇ ਹਲਕਿਆਂ ‘ਚ ਲਗਭਗ 15-15 ਉਮੀਦਵਾਰ ਹਨ, ਜਿਨ੍ਹਾਂ ਨੂੰ ਦੋਵਾਂ ਗੁੱਆਂ ਵੱਲੋਂ ਟਿਕਟਾਂ ਦਾ ਭਰੋਸਾ ਦਿੱਤਾ ਗਿਆ ਹੈ। ਸੈਂਟਰਲ ਆਬਜ਼ਰਵਾਂ ਵੱਲੋਂ ਆਪਣੇ ਸਾਥੀਆਂ ਨੂੰ ਟਿਕਟ ਦਿਵਾਉਣ ਲਈ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ, ਉਥੇ ਹੀ ਦੂਜੇ ਗੁੱਟਾਂ ਦੇ ਨੇਤਾਵਾਂ ਨੇ ਵੀ ਹਰ ਗਤੀਵਿਧੀ ‘ਚ ਆਪਣੇ ਉਮੀਦਵਾਰ ਦੀ ਸਰਗਰਮੀ ਵਧਾ ਦਿੱਤੀ ਹੈ।
ਜ਼ਮੀਨੀ ਹਕੀਕਤ ਇਹ ਹੈ ਕਿ ਕੇਂਦਰ ਦੇ ਨੇਤਾ ਜਿਨ੍ਹਾਂ ਉਮੀਦਵਾਰਾਂ ਨੂੰ ਪਸੰਦ ਕਰ ਰਹੇ ਹਨ, ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਨੂੰ ਕਾਰਜਕਰਤਾ ਆਪਣਾ ਨੇਤਾ ਮੰਨਣ ਨੂੰ ਹੀ ਤਿਆਰ ਨਹੀਂ ਹਨ। ਤਿੰਨਾਂ ਹੀ ਗੁੱਟਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਕੋਈ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਆਪ ਨੇਤਾਵਾਂ ਨਾਲ ਪਾ ਰਿਹਾ ਹੈ ਤਾਂ ਕੋਈ ਖੁਦ ਦਾ ਵਜੂਦ ਦਿਖਾਉਣ ਲਈ ਅਖਬਾਰਾਂ ‘ਚ ਪਰਚੇ ਪਵਾ ਰਿਹਾ ਹੈ। ਬਠਿੰਡਾ ਲੋਕ ਸਭਾ ਹਲਕੇ ‘ਚ ਪਰਿਵਾਰ ਜੋੜੋ ਮੁਹਿੰਮ ਤਹਿਤ ਆਪ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਢਾਈ ਲੱਖ ਪਰਿਵਾਰ ਉਨ੍ਹਾਂ ਨਾਲ ਜੁੜ ਚੁਕੇ ਹਨ ਪਰ ਸੋਮਵਾਰ ਨੂੰ ਵਿਧਾਇਕ ੀਜਤ ਮਹਿੰਦਰ ਸਿੱਧੂ ਵਿਰੁੱਧ ਕੀਤੀਆਂ ਜਾਣ ਵਾਲੀਆਂ ‘ਚ ਘੱਟ ਹੀ ਲੋਕ ਇਕੱਠੇ ਹੋਏ।
ਮਈ ਤੱਕ ਉਮੀਦਵਾਰ ਐਲਾਨਣ ਦਾ ਕੀਤਾ ਸੀ ਐਲਾਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਮਾਨਸਾ, ਬਠਿੰਡਾ ਅਤੇ ਫਾਜ਼ਿਲਕਾ ਦੌਰੇ ਦੌਰਾਨ ਮਈ ਮਹੀਨੇ ਤੱਕ ਟਿਕਟਾਂ ਦੀ ਵੰਡ ਕਰਨ ਦਾ ਵਾਅਦਾ ਕੀਤਾ ਸੀ, ਪਰ ਜੂਨ ਵੀ ਖਤਮ ਹੋਣ ਨੂੰ ਹੈ, ਹਾਲੇ ਤੱਕ ਟਿਕਟਾਂ ਦੀ ਵੰਡ ਨਹੀਂ ਕੀਤੀ ਜਾ ਸਕੀ।
Comments 0