ਐੱਨ.ਜੀ.ਟੀ. ਦੀ ਸਖਤੀ ”ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਭਰਿਆ 4.75 ਕਰੋੜ ਦਾ ਜੁਰਮਾਨਾ


ਨਵੀਂ ਦਿੱਲੀ, 6 ਜੂਨ (ਏਜੰਸੀ) : ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ) ਦੇ ਸਖਤ ਰਵੱਈਏ ਤੋਂ ਬਾਅਦ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਨੇ ਦਿੱਲੀ ‘ਚ ਯਮੁਨਾ ਕੰਢੇ ਪ੍ਰੋਗਰਾਮ ਆਯੋਜਨ ਲਈ ਲਗਾਏ ਗਏ ਜੁਰਮਾਨੇ ਦਾ ਬਕਾਇਆ 4.75 ਕਰੋੜ ਦੀ ਰਕਮ ਅਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਸੰਸਥਾ ਨੇ ਡਿਮਾਂਡ ਡਰਾਫਟ ਜ਼ਰੀਏ ਡੀ.ਡੀ.ਏ ਨੂੰ 4.75 ਕਰੋੜ ਦਾ ਜੁਰਮਾਨਾ ਭਰ ਦਿੱਤਾ ਹੈ। ਐੱਨ.ਜੀ.ਟੀ. ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਸੰਸਥਾ ਆਰਟ ਆਰਟ ਆਫ ਲਿਵਿੰਗ ‘ਤੇ 5 ਕਰੋੜ ਦਾ ਜੁਰਮਾਨਾ ਲਗਾਇਆ ਸੀ। ਇਸ ‘ਚੋਂ 25 ਲੱਖ ਰੁਪਏ ਪ੍ਰੋਗਰਾਮ ਤੋਂ ਪਹਿਲਾਂ ਅਦਾ ਕੀਤੇ ਗਏ ਸਨ ਪਰ ਉਦੋਂ ਬਾਕੀ ਦੀ ਰਕਮ ਆਰਟ ਆਫ ਲਿਵਿੰਗ ਨੇ ਨਹੀਂ ਜਮਾ ਕੀਤੀ ਸੀ। ਸ਼੍ਰੀ ਸ਼੍ਰੀ ਦੀ ਸੰਸਥਾ ਨੇ ਬੈਂਕ ਗਾਰੰਟੀ ਦੇ ਜ਼ਰੀਏ ਜੁਰਮਾਨਾ ਅਦਾ ਕਰਨ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਐੱਨ.ਜੀ.ਟੀ. ਨੇ ਖਾਰਜ ਕਰ ਦਿੱਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐੱਨ.ਜੀ.ਟੀ. ਦੀ ਸਖਤੀ ”ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਭਰਿਆ 4.75 ਕਰੋੜ ਦਾ ਜੁਰਮਾਨਾ