ਐਨਐਸਜੀ ਮੈਂਬਰਸ਼ਿਪ ਲਈ ਭਾਰਤ ਨੇ ਕੀਤਾ ਬਿਨੈ, ਅਮਰੀਕਾ ਤੋਂ ਮਦਦ ਦੀ ਦਰਕਾਰ

ਨਵੀਂ ਦਿੱਲੀ, 3 ਜੂਨ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਹਫ਼ਤੇ ਅਮਰੀਕਾ ਸਮੇਤ ਕੁਝ ਹੋਰ ਦੇਸ਼ਾਂ ਦੀ ਯਾਤਰਾ ਕਰਨਗੇ। ਉਨ੍ਹਾਂ ਦੇ ਇਸ ਦੌਰੇ ਤੋਂ ਪਹਿਲਾਂ ਹੀ ਭਾਰਤ ਨੇ ਪ੍ਰਮਾਣੂ ਸਪਲਾਈ ਕਰਤਾ ਸਮੂਹ (ਐਨਐਸਜੀ) ਦੀ ਮੈਂਬਰਸ਼ਿਪ ਲਈ ਬਿਨੈ ਕਰ ਦਿੱਤਾ ਹੈ। ਇਸ ਦੇ ਲਈ ਭਾਰਤ ਨੂੰ ਅਮਰੀਕਾ ਦੇ ਸਮਰਥਨ ਦੀ ਲੋੜ ਹੋਵੇਗੀ। ਉਨ੍ਹਾਂ ਦਾ ਦੌਰਾ 4 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਵਿਆਨਾ ਵਿੱਚ 9-10 ਜੂਨ ਨੂੰ ਐਨਐਸਜੀ ਦੀ ਅਹਿਮ ਬੈਠਕ ਹੈ। ਇਸ ਦਿਨ ਐਨਐਸਜੀ ਟੈਕਨੀਕਲ ਦੀ ਇੱਕ ਕਲੋਜਡ ਡੋਰ ਮੀਟਿੰਗ ਹੋਵੇਗੀ। ਭਾਰਤ ਇਸ ਦੀ ਮੈਂਬਰਸ਼ਿਪ ਲਈ 12 ਮਈ ਨੂੰ ਹੀ ਬਿਨੈ ਕਰ ਚੁੱਕਾ ਹੈ।ਹਾਲਾਂਕਿ ਇਸ ਨੂੰ ਲੈ ਕੇ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਅੜਿੱਕਾ ਲਗਾ ਦਿੱਤਾ ਸੀ।

ਬਿਨੈ ਕਰਨ ਵਿੱਚ ਲੱਗੇ ਸੱਤ ਸਾਲ : ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਇਹ ਸੀਨੀਅਰ ਡਿਪਲੋਮੈਟ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਐਨਐਸਜੀ ਵਿੱਚ ਮੈਂਬਰਸ਼ਿਪ ਲਈ 48 ਦੇਸ਼ਾਂ ਦੇ ਨੇਤਾਵਾਂ ਨਾਲ ਗੱਲ ਕਰ ਰਹੇ ਹਨ। ਭਾਰਤ ਨੂੰ ਐਨਐਸਜੀ ਦੀ ਮੈਂਬਰਸ਼ਿਪ ਲਈ ਅਪਲਾਈ ਕਰਨ ਵਿੱਚ ਸੱਤ ਸਾਲ ਲੱਗ ਗਏ। ਇਸ ਦੇ ਲਈ ਐਨਐਸਜੀ ਸਮੇਤ ਕਈ ਫੋਰਮ ਦੇ ਨਾਲ ਕਈ ਪੱਧਰ ਦੀ ਗੱਲਬਾਤ ਹੋਈ। ਐਨਐਸਜੀ ਵਿੱਚ ਭਾਰਤ ਦੀ ਮੈਂਬਰਸ਼ਿਪ ਦਾ ਚੀਨ ਵਿਰੋਧ ਕਰ ਰਿਹਾ ਹੈ। ਇਸ ਦੇ ਲਈ ਪਾਕਿਸਤਾਨ ਉਸ ਦਾ ਸਾਥ ਦੇ ਰਿਹਾ ਹੈ। ਚੀਨ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਨੂੰ ਤਦ ਤੱਕ ਮੈਂਬਰਸ਼ਿਪ ਨਹੀਂ ਦੇਣੀ ਚਾਹੀਦੀ, ਜਦੋਂ ਤੱਕ ਉਹ ਪ੍ਰਮਾਣੂ ਅਪ੍ਰਸਾਰ ਸੰਧੀ ‘ਤੇ ਦਸਤਖ਼ਤ ਨਹੀਂ ਕਰ ਦਿੰਦਾ।

ਅਪ੍ਰੈਲ ‘ਚ ਸ਼ੁਰੂ ਹੋਈ ਸੀ ਪ੍ਰਕਿਰਿਆ : ਐਨਐਸਜੀ ਵਿੱਚ ਮੈਂਬਰਸ਼ਿਪ ਨੂੰ ਲੈ ਕੇ ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਪ੍ਰਕਿਰਿਆ ਸ਼ੁਰੂ ਹੋਈ ਸੀ। ਭਾਰਤ ਨੇ ਇਸ ਦੇ ਲਈ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਨੂੰ ਦਸਤਾਵੇਜ਼ ਭੇਜੇ ਸਨ। ਇਸ ਦੇ ਲਈ ਭਾਰਤ ਵੱਲੋਂ ਐਨਐਸਜੀ ਦੇ ਗਾਈਡਲਾਈਨ ਦੇ ਮੁਤਾਬਕ ਸਾਰੇ ਨਿਯਮ ਅਤੇ ਕਾਨੂੰਨ ਬਦਲ ਦਿੱਤੇ ਗਏ ਅਤੇ ਫਿਰ 12 ਮਈ ਨੂੰ ਭਾਰਤ ਨੇ ਆਪਣੀ ਅਰਜ਼ੀ ਦਾਖ਼ਲ ਕਰ ਦਿੱਤੀ।ਮਈ ਦੇ ਮਹੀਨੇ ਵਿੱਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚੀਨ ਦਾ ਦੌਰਾ ਕੀਤਾ ਸੀ। 24 ਮਈ ਨੂੰ ਪ੍ਰਣਬ ਮੁਖਰਜੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਡ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਸਾਹਮਣੇ ਇਹ ਮੁੱਦਾ ਚੁੱਕਿਆ। ਹਾਲਾਂਕਿ ਚੀਨ ਨੇ ਇਸ ‘ਤੇ ਕੋਈ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਦੋਵਾਂ ਦੇਸ਼ਾਂ ਦੇ ਇਸ ਮੁੱਦੇ ‘ਤੇ ਗੱਲ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਸੀ।9-10 ਜੂਨ ਨੂੰ ਹੋਣ ਵਾਲੀ ਐਨਐਸਜੀ ਟੈਕਨੀਕਲ ਕਮੇਟੀ ਦੀ ਮੀਟਿੰਗ ਲਈ ਭਾਰਤੀ ਅਧਿਕਾਰੀ ਲਗਾਤਾਰ ਅਮਰੀਕਾ ਨਾਲ ਗੱਲ ਕਰ ਰਹੇ ਹਨ।ਇਸੇ ਮੀਟਿੰਗ ਵਿੱਚ ਭਾਰਤ ਦੀ ਫਾਈਲ ‘ਤੇ ਚਰਚਾ ਹੋਣੀ ਹੈ। ਇਸ ਦਾ ਮਕਸਦ ਬੈਠਕ ਵਿੱਚ ਅਮਰੀਕੀ ਸਮਰਥਨ ਹਾਸਲ ਕਰਨਾ ਹੈ। ਇਸ ਤੋਂ ਬਾਅਦ 24 ਜੂਨ ਨੂੰ ਸਿਓਲ ਵਿੱਚ ਐਨਐਸਜੀ ਪਲੇਨਰੀ ਦੀ ਬੈਠਕ ਹੋਣੀ ਹੈ। ਇਸ ਬੈਠਕ ਵਿੱਚ ਏਜੰਡੇ ‘ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 1974 ਵਿੱਚ ਭਾਰਤ ਨੇ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਸੀ। ਜਿਸ ਤੋਂ ਬਾਅਦ ਐਨਐਸਜੀ ਨੇ ਭਾਰਤ ਦੀ ਪ੍ਰਮਾਣੂ ਸਮੱਗਰੀ ਦੀ ਸਪਲਾਈ ‘ਤੇ ਰੋਕ ਲਗਾ ਦਿੱਤੀ ਸੀ।ਫਿਰ 2005-06 ਵਿੱਚ ਐਨਐਸਜੀ ਨੇ ਭਾਰਤ ਲਈ ਪ੍ਰਮਾਣੂ ਵਪਾਰ ਦੇ ਰਾਹ ਖੋਲ੍ਹੇ।

Leave a Reply

Your email address will not be published. Required fields are marked *

Enable Google Transliteration.(To type in English, press Ctrl+g)