ਅਕਾਲੀ ਦਲ ਦੇ ਘਾਗ ਸਿਆਸਤਦਾਨਾ ਦੀਆਂ ਵਿਦੇਸੀ ਫੇਰੀਆਂ ਸੁਰੂ


ਸ਼ਰਨਜੀਤ ਸਿੰਘ ਢਿੱਲੋਂ ਦਾ ਕੈਲਗਰੀ ਪੁੱਜਣ ਮੌਕੇ ਹਵਾਈ ਅੱਡੇ ਉੱਤੇ ਸਵਾਗਤ

ਕੈਲਗਰੀ (ਹਰਬੰਸ ਬੁੱਟਰ) ਪਤਾ ਨਹੀਂ ਪੰਜਾਬ ਵਿੱਚ ਗਰਮੀ ਜਿਆਦਾ ਹੈ ਜਾਂ ਫਿਰ ਰਾਜਨੀਤਕ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ ,ਸਾਇਦ ਇਸੇ ਕਰਕੇ ਬਹੁਤ ਸਾਰੇ ਰਾਜਨੀਤਕ ਲੀਡਰ ਅੱਜ ਕੱਲ ਵਿਦੇਸੀ ਫੇਰੀਆਂ ਉੱਪਰ ਹਨ। ਅੱਜ ਕੈਲਗਰੀ ਹਵਾਈ ਅੱਡੇ ਉੱਤੇ ਜਦੋਂ ਅਕਾਲੀ ਦਲ ਦੇ ਪੁਰਾਣੇ ਘਾਗ ਸਿਆਸਤਦਾਨ ਸ਼ਰਨਜੀਤ ਸਿੰਘ ਢਿੱਲੋਂ ਪੁੱਜੇ ਤਾਂ ਉਹਨਾਂ ਦਾ ਅਕਾਲੀ ਦਲ ਦੇ ਵਰਕਰਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਭਾਵੇਂ ਇਸ ਫੇਰੀ ਨੂੰ ਉਹਨਾਂ ਦੀ ਨਿੱਜੀ ਫੇਰੀ ਕਿਹਾ ਜਾ ਰਿਹਾ ਹੈ ਪਰ ਅਕਾਲੀ ਦਲ ਦੇ ਵਰਕਰਾਂ ਵੱਲੋਂ ਜਿਸ ਗਰਮਜ਼ੋਸੀ ਨਾਲ ਫੁੱਲਾਂ ਦੇ ਗੁਲਦਸਤੇ ਅਤੇ ਵਰਕਰਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਸੀ, ਉਹ ਸਿਆਸੀ ਮਾਹੌਲ ਹੀ ਸਿਰਜ ਰਹੀ ਸੀ । ਇਸ ਮੌਕੇ ਅਕਾਲੀ ਦਲ ਅਲਬਰਟਾ ਦੇ ਚੇਅਰਮੈਨ ਸ: ਅਮਰਪ੍ਰੀਤ ਸਿੰਘ ਬੈਂਸ, ਪ੍ਰਧਾਨ ਡਾ:ਜੰਗ ਬਹਾਹਦਰ ਸਿੰਘ ਸਿੱਧੂ, ਵਾਈਸ ਪ੍ਰਧਾਨ ਜਤਿੰਦਰ ਲੰਮੇ, ਜਰਮਲ ਘੋਲੀਆ, ਗੁਰਸੇਵਕ ਘੋਲੀਆਂ, ਗੈਰੀ ਗਰੇਵਾਲ, ਸੁਖਦੇਵ ਹੁੰਦਲ, ਨਿਰਮਲ ਗਿੱਲ, ਰਮਨਦੀਪ ਸੰਧੂ, ਸੁਖਵਿੰਦਰ ਸਿੱਧੂ, ਗੁਰਪ੍ਰੀਤ ਸਿੱਧੂ ਰਾਣਾ, ਗੁਰਚਰਨ ਸਿੰਘ ਧਨੋਆ, ਸੁਰਜੀਤ ਸਿੰਘ ਢਿੱਲੋਂ, ਅਤੇ ਹੋਰ ਬਹੁਤ ਸਾਰੇ ਵਰਕਰ ਹਾਜ਼ਿਰ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਕਾਲੀ ਦਲ ਦੇ ਘਾਗ ਸਿਆਸਤਦਾਨਾ ਦੀਆਂ ਵਿਦੇਸੀ ਫੇਰੀਆਂ ਸੁਰੂ