ਐਪਲ ਦੇ ਸੀਈਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ, ਦਿੱਤਾ ਖਾਸ ਤੋਹਫ਼ਾ


ਨਵੀਂ ਦਿੱਲੀ, 21 ਮਈ (ਏਜੰਸੀ) : ਐਪਲ ਦੇ ਸੀਈਓ ਟਿਮ ਕੁਕ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਰਿੰਦਰ ਮੋਦੀ ਮੋਬਾਇਲ ਐਪ’ ਦਾ ਅਪਡੇਟ ਵਰਜਨ ਤੋਹਫ਼ੇ ਵਿੱਚ ਦਿੱਤਾ। ਮੁਲਾਕਾਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, ”ਧੰਨਵਾਦ ਦੋਸਤ ਟਿਮ ਕੁਕ, ਤੁਹਾਡਾ ਸਵਾਗਤ ਹੈ। ਤੁਹਾਡੇ ਵਿਚਾਰ ਅਤੇ ਯਤਨ ਹਮੇਸ਼ਾ ਹੀ ਖੁਸ਼ਹਾਲੀ ਦਿੰਦੇ ਹਨ। ਮੈਂ ਖੁਸ਼ ਹਾਂ ਕਿ ਟਿਮ ਕੁਕ ਨੇ ‘ਨਰਿੰਦਰ ਮੋਦੀ ਮੋਬਾਇਲ ਐਪ’ ਦਾ ਅਪਡੇਟਡ ਵਰਜਨ ਲਾਂਚ ਕੀਤਾ।ਇਸ ਵਰਜਨ ਵਿਚ ਐਪ ਵਿੱਚ ਨਵਾਂ ਸਵੈ ਸੇਵਾ ਨੈਟਵਰਕ ਸ਼ਾਮਲ ਹੈ। ਮੈਂ ਤੁਹਾਨੂੰ ਇਸ ਨਵੀਂ ਸਹੂਲਤ ‘ਮੇਰਾ ਨੈਟਵਰਕ’ ਨੂੰ ਇਕ ਨਜ਼ਰ ਦੇਖਣ ਦੀ ਬੇਨਤੀ ਕਰਦਾ ਹਾਂ, ਜੋ ਕਿ ਤੁਹਾਨੂੰ ਖੁਸ਼ਹਾਲ ਬਣਾਉਣ ਦੀ ਤਾਕਤ ਦਿੰਦਾ ਹੈ। ਇੱਥੋਂ ਤੁਸੀਂ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਖੁਸ਼ੀ ਮਨਾ ਸਕਦੇ ਹਨ। ਨਾਲ ਹੀ ਐਪ ਦੇ ਰੋਜ਼ਾਨਾਂ ਦੇ ਕਾਰਜਾਂ ਦਾ ਲੁਤਫ਼ ਉਠਾ ਸਕਦੇ ਹੋ।” ਇਸ ‘ਤੇ ਐਪਲ ਦੇ ਸੀਈਓ ਟਿਮ ਕੁਕ ਨੇ ਟਵੀਟ ਕਰਕੇ ਕਿਹਾ ਕਿ ਇੱਕ ਚੰਗੀ ਮੁਲਾਕਾਤ ਲਈ ਧੰਨਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ।ਭਾਰਤ ਦੀ ਅਗਲੀ ਯਾਤਰਾ ਵੱਲ ਦੇਖ ਰਿਹਾ ਹਾਂ। ਐਪਲੀਕੇਸ਼ਨ ਲਈ ਸ਼ੁੱਭਕਾਮਨਾਵਾਂ। ਮੰਨਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਕੁਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਐਪਲ ਨੂੰ ਭਾਰਤੀ ਬਾਜ਼ਾਰ ਵਿਚ ਹੱਲਾਸ਼ੇਰੀ ਦੇਣ ਲਈ ਉਕਤ ਵਿਚਾਰ ਰੱਖੇ। ਕੁਕ ਭਾਰਤ ਵਿੱਚ ਸੈਕਿੰਡ ਹੈਂਡ ਆਈਫੋਨ ਵਿਕਰੀ ਦੀ ਇਜਾਜ਼ਤ ਚਾਹੁੰਦੇ ਹਨ।ਪੂਰਨ ਖੁਦਮੁਖਤਿਆਰੀ ਵਾਲੇ ਐਪਲ ਖੋਲ੍ਹਣ ਦੀ ਮਨਜ਼ੂਰੀ ਲੈਣ ‘ਤੇ ਵੀ ਗੌਰ ਹੈ। ਕੁਕ ਚਾਹੁੰਦੇ ਹਨ ਕਿ ਭਾਰਤੀ ਕੰਪਨੀਆਂ ਐਲਟੀਈ ਆਧਾਰਤ ਫੋਨ ਸੇਵਾ ਸ਼ੁਰੂ ਕਰਨ। ਨਾਲ ਹੀ ਕੁਕ ਆਈਓਐਸ ‘ਤੇ ਭਾਰਤੀ ਮੰਗ ਅਨੁਸਾਰ ਐਪਲ ਨੂੰ ਵਿਕਸਤ ਕਰਨਾ ਚਾਹੁੰਦੇ ਹਨ। ਸਰਕਾਰ ਤੋਂ ਸਮਾਰਟ ਫੋਨ ਦਾ ਪ੍ਰਸਾਰ ਤੇ ਵਪਾਰ ਵਧਾਉਣ ਵਿੱਚ ਵੀ ਮਦਦ ਚਾਹੁੰਦੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਐਪਲ ਦੇ ਸੀਈਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ, ਦਿੱਤਾ ਖਾਸ ਤੋਹਫ਼ਾ