ਆਜ਼ਮ ਦੇ ਵਿਰੋਧ ਦੇ ਬਾਵਜੂਦ ਅਮਰ ਸਿੰਘ ਜਾਣਗੇ ਰਾਜਸਭਾ


ਲਖਨਊ, 17 ਮਈ (ਏਜੰਸੀ) : ਅਮਰ ਸਿੰਘ ਬੇਸ਼ੱਕ ਸਮਾਜਵਾਦੀ ਪਾਰਟੀ ‘ਚ ਨਾ ਹੋਣ ਪਰ ਮੁਲਾਇਮ ਸਿੰਘ ਦੇ ਦਿਲ ‘ਚ ਹੈ, ਇਹ ਸਾਬਤ ਹੋ ਗਿਆ ਹੈ। ਆਜ਼ਮ ਖਾਂ ਅਤੇ ਰਾਮ ਗੋਪਾਲ ਦੇ ਵਿਰੋਧ ਦੇ ਬਾਵਜੂਦ ਵੀ ਅਮਰ ਸਿੰਘ ਸਮਾਜਵਾਦੀ ਪਾਰਟੀ ਤੋਂ ਰਾਜਸਭਾ ‘ਚ ਜਾਣਗੇ। ਪਾਰਟੀ ਦੀ ਅੱਜ ਲਖਨਊ ‘ਚ ਸੰਸਦੀ ਦਲ ਦੀ ਬੈਠਕ ‘ਚ ਰਾਜਸਭਾ ਦੇ ਨਾਲ ਵਿਧਾਨ ਪਰਿਸ਼ਦ ਮੈਂਬਰਾਂ ਦਾ ਨਾਂਅ ਤੈਅ ਕੀਤਾ। ਸਮਾਜਵਾਦੀ ਪਾਰਟੀ ਨੇ ਰਾਜਸਭਾ ਮੈਂਬਰ ਲਈ ਬੇਨੀ ਪ੍ਰਸਾਦ ਵਰਮਾ, ਅਮਰ ਸਿੰਘ, ਸੰਜੇ ਸੇਠ, ਸੁਖਰਾਮ ਸਿੰਘ ਯਾਦਵ, ਰੇਵਤੀ ਰਮਣ ਸਿੰਘ, ਅਰਵਿੰਦਰ ਪ੍ਰਤਾਪ ਸਿੰਘ ਅਤੇ ਵਿਸ਼ਮਭਰ ਪ੍ਰਸਾਦ ਨਿਸ਼ਾਦ ਦੇ ਨਾਂਅ ਐਲਾਨੇ। ਪਾਰਟੀ ਨੇ ਵਿਧਾਨ ਪਰਿਸ਼ਦ ਮੈਂਬਰ ਲਈ ਬਲਰਾਮ ਯਾਦਵ, ਸ਼ਤਰੁਦਰ ਪ੍ਰਕਾਸ਼, ਯਸ਼ਵੰਤ ਸਿੰਘ, ਬੁੱਕਲ ਨਵਾਬ, ਰਾਮ ਸੁੰਦਰ ਦਾਸ ਨਿਸ਼ਾਦ, ਜਗਜੀਵਨ ਪ੍ਰਸਾਦ, ਕਮਲੇਸ਼ ਪਾਠਕ ਅਤੇ ਰਣਵਿਜੇ ਸਿੰਘ ਦੇ ਨਾਂਅ ਤੈਅ ਕੀਤੇ ਹਨ।

ਪ੍ਰੈੱਸ ਕਾਨਫਰੰਸ ‘ਚ ਸਮਾਜਵਾਦੀ ਪਾਰਟੀ ਦੇ ਚੋਣ ਮੁਖੀ ਅਤੇ ਮੁੱਖ ਸਕੱਤਰ ਸ਼ਿਵਪਾਲ ਯਾਦਵ ਨੇ ਰਾਜਸਭਾ ਅਤੇ ਵਿਧਾਨ ਪਰਿਸ਼ਦ ਉਮੀਦਵਾਰਾਂ ਦੀ ਅਧਿਕਾਰਿਕ ਘੋਸ਼ਣਾ ਕੀਤੀ।ਸ਼ਿਵਪਾਲ ਯਾਦਵ ਨੇ ਕਿਹਾ ਕਿ ਅਮਰ ਸਿੰਘ ਨੂੰ ਲੈ ਕੇ ਪਾਰਟੀ ‘ਚ ਕੋਈ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸੰਸਦੀ ਦਲ ਦੀ ਬੈਠਕ ‘ਚ ਮੌਜੂਦ ਸੀ। ਉਥੇ ਅਮਰ ਸਿੰਘ ਦੇ ਨਾਂਅ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਇਆ। ਇਸ ਦੇ ਨਾਲ ਹੀ ਬੇਨੀ ਪ੍ਰਸਾਦ ਵਰਮਾ ਦੇ ਨਾਲ ਹੀ ਅਮਰ ਸਿੰਘ ਦੀ ਵੀ ਛੇ ਸਾਲਾਂ ਮਗਰੋਂ ਸਮਾਜਵਾਦੀ ਪਾਰਟੀ ‘ਚ ਵਾਪਸੀ ਹੋ ਗਈ ਹੈ। ਦੱਸਣਯੋਗਹੈ ਕਿ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਸੀਨੀਅਰ ਮੈਂਬਰ ਅਤੇ ਮੁੱਖ ਸਕੱਤਰ ਰਹਿ ਚੁਕੇ ਹਨ। ਉਨ੍ਹਾਂ ਨੇ ਕੋਲਕਾਤਾ ਦੇ ਸੇਂਟ ਜੇਵੀਅਰਸ ਕਾਲਜ ਅਤੇ ਯੂਨੀਵਰਸਿਟੀ ਕਾਲਜ ਆਫ ਲਾ ਤੋਂ ਬੀਏ, ਐਲਐਨਬੀ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਅਮਰ ਸਿੰਘ ਦੇ ਪਰਿਵਾਰ ‘ਚ ਪਤਨੀ ਪੰਕਜਾ ਕੁਮਾਰੀ ਅਤੇ ਦੋ ਧੀਆਂ ਹਨ। ਭਾਰਤੀ ਰਾਜਨੀਤੀ ‘ਚ ਅਮਰ ਸਿੰਘ ਉਸ ਵੇਲੇ ਬੁਲੰਦੀ ‘ਤੇ ਸੀ, ਜਦੋਂ ਯੂਪੀਏ ਸਰਕਾਰ ਦੇ ਅਮਰੀਕਾ ਦੇ ਨਾਲ ਪ੍ਰਸਤਾਵਿਤ ਪ੍ਰਮਾਣੂ ਸਮਝੌਤੇ ਕਾਰਨ ਭਾਰਤੀ ਕੰਮਿਊਨਿਟੀ ਪਾਰਟੀ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਤੇ ਸਰਕਾਰ ਘੱਟ ਗਿਣਤੀ ‘ਚ ਆ ਗਈ ਸੀ। ਉਸ ਵੇਲੇ ਅਮਰ ਸਿੰਘ ਨੇ ਹੀ ਮੁਲਾਇਮ ਸਿੰਘ ਯਾਦਵ ਨੂੰ ਸਮਰਥਨ ਦੇਣ ਲਈ ਰਾਜ਼ੀ ਕੀਤਾ ਸੀ।

ਅਮਰ ਸਿੰਘ ‘ਤੇ ਭ੍ਰਿਸ਼ਟਾਚਾਰ ਦੇ ਕਈ ਵੱਡੇ ਮਾਮਲੇ ‘ਚ ਵੀ ਚੱਲ ਹੇ ਹਨ। ਨਵੰਬਰ 1996 ‘ਚ ਉਹ ਰਾਜਸਭਾ ਦੇ ਮੈਂਬਰ ਚੁਣੇ ਗਏ। 2008 ‘ਚ ਡਾ. ਮਨਮੋਹਨ ਸਿੰਘ ਸਰਕਾਰ ਦੇ ਵਿਸ਼ਵਾਸ ਮਤ ਹਾਸਲ ਕਰਨ ਦੀ ਬਹਿਸ ਦੌਰਾਨ ਅਮਰ ਸਿੰਘ, ਸੁਧਿੰਦਰ ਕੁਲਕਰਣੀ, ਪਾਜਪਾ ਦੇ ਦੋ ਸੰਸਦਾਂ ਅਤੇ ਦੋ ਹੋਰਾਂ ਨੂੰ ਦਿੱਲੀ ਦੀ ਇਕ ਅਦਾਲਤ ਨੇ 2008 ਦੇ ਵੋਟ ਬਦਲੇ ਨੋਟ ਮਾਮਲੇ ‘ਚ ਦੋਸ਼ ਮੁਕਤ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਇਸ ਦੌਰਾਨ ਸੰਸਦ ‘ਚ ਇਕ ਕਰੋੜ ਰੁਪਏ ਦੇ ਨੋਟਾਂ ਦੀਆਂ ਗੱਥੀਆਂ ਦਿਖਾਈਆਂ ਗਈਆਂ ਸੀ। ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਡਾ. ਮਨਮੋਹਨ ਸਿੰਘ ਸਰਕਾਰ ਨੇ ਅਮਰ ਸਿੰਘ ਦੇ ਮਾਧਿਅਮ ਨਾਲ ਉਨ੍ਹਾਂ ਦੇ ਵੋਟ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਛੇ ਸਤੰਬਰ 2011 ਨੂੰ ਅਰਮ ਸਿੰਘ ਭਾਜਪਾ ਦੇ ਦੋ ਸੰਸਦਾਂ ਦੇ ਨਾਲ ਤਿਹਾੜ ਜੇਲ੍ਹ ਭੇਜੇ ਗਏ। ਕੈਸ਼ ਫਾਰ ਵੋਟ ਕਾਂਡ ‘ਚ ਅਮਰ ਸਿੰਘ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ।ਅਮਰ ਸਿੰਘ ਨੇ 6 ਜਨਵਰੀ 2010 ਨੂੰ ਸਮਾਜਵਾਦੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।ਦੋ ਫਰਵਰੀ 2010 ਨੂੰ ਸਪਾ ਮੁਖੀ ਮੁਲਾਇਮ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਬਰਖਾਸਤ ਕਰ ਦਿੱਤਾ। ਅਮਰ ਸਿੰਘ ਕੁੱਝ ਦਿਨਾਂ ਤੱਕ ਰਾਜਨੀਤਕ ਨਾਲੋਂ ਟੁੱਟੇ ਰਹੇ ਪਰ ਕੁੱਝ ਹੀ ਦਿਨਾਂ ਮਗਰੋਂ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ ਅਤੇ ਉਸ ਦਾ ਨਾਂਅ ਰੱਖਿਆ ਰਾਸ਼ਟਰੀ ਲੋਕ ਮੰਚ, ਪਰ ਇਹ ਪਾਰਟੀ ਵੀ ਅਮਰ ਸਿੰਘ ਦਾ ਰਾਜਨੀਤਕ ਦਬਦਬਾ ਨਹੀਂ ਦਿਵਾ ਸਕੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਜ਼ਮ ਦੇ ਵਿਰੋਧ ਦੇ ਬਾਵਜੂਦ ਅਮਰ ਸਿੰਘ ਜਾਣਗੇ ਰਾਜਸਭਾ