ਪ੍ਰੋਫੈਸਰ ਨੇ ਵਿਦਿਆਰਥਣ ਨਾਲ ਕਲਾਸ ਦੀ ਮੇਜ਼ ‘ਤੇ ਬਣਾਏ ਸਰੀਰਕ ਸਬੰਧ, ਵੀਡੀਓ ਵਾਇਰਲ


ਬੀਜਿੰਗ, 25 ਮਈ (ਏਜੰਸੀ) : ਚੀਨ ਦੀ ਜਯਾਂਗਸੂ ਸ਼ਹਿਰ ‘ਚ ਸਥਿਤ ਇਕ ਯੂਨੀਵਰਸਿਟੀ ‘ਚ ਪੜ੍ਹਾਉਣ ਵਾਲੇ ਇਕ ਪ੍ਰੋਫੈਸਰ ਨੇ ਆਪਣੀ ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਏ। ਇਸ ਮਗਰੋਂ ਦੋਵਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਹ ਵੀਡੀਓ ਲਾਈਵਲੀਕਹ ਨਾਂਅ ਦੇ ਸੋਸ਼ਲ ਸਾਈਟ ‘ਤੇ ਅਪਲੋੜ ਕੀਤਾ ਗਿਆ ਹੈ। ਇਸ ‘ਚ ਪ੍ਰੋਫੈਸਰ ਆਪਣੀ ਵਿਦਿਆਰਥਣ ਨਾਲ ਕਲਾਸ ਖਤਮ ਹੋਣ ਮਗਰੋਂ ਜਿਣਸੀ ਸਬੰਧ ਬਣਾਉਂਦਾ ਦਿਖਾਈ ਦੇ ਰਿਹਾ ਹੈ। ਦੋਵੇਂ ਕਲਾਸ ‘ਚ ਪਈ ਇਕ ਮੇਜ਼ ‘ਤੇ ਸੈਕਸ ਕਰ ਰਹੇ ਸੀ। ਕਲਾਸ ‘ਚ ਮੌਜੂਦ ਇਕ ਹੋਰ ਵਿਅਕਤੀ ਨੇ ਚੋਰੀ ਛੁਪੇ ਇਸ ਵੀਡੀਓ ਨੂੰ ਆਪਣੇ ਮੋਬਾਈਲ ਕੈਮਰੇ ਨਾਲ ਬਣਾਇਆ। ਸੱਭ ਤੋਂ ਪਹਿਲਾਂ ਇਹ ਵੀਡੀਓ ਚੀਨ ਦੀ ਸੋਸ਼ਲ ਸਾਈਟ ਵੀਬੋ ‘ਤੇ ਅਪਲੋਡ ਕੀਤਾ ਗਿਆ ਅਤੇ ਉਥੋਂ ਦੀ ਇਹ ਵਾਇਰਲ ਹੋ ਗਿਆ ਹੈ। ਵੀਡੀਓ ਨੂੰ ਸਿਰਫ ਕੁੱਝ ਹੀ ਦਿਨਾਂ ‘ਚ ਹਜ਼ਾਰਾਂ ਸੋਸ਼ਲ ਮੀਡੀਆ ਯੂਜਰਸ ਦੇਖ ਚੁਕੇ ਹਨ। ਵੀਡੀਓ ਵਾਇਰਲ ਹੋਣ ਮਗਰੋਂ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਵੀ ਹਰਕਤ ‘ਚ ਆ ਗਿਆ ਹੈ। ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰੋਫੈਸਰ ਅਤੇ ਵਿਦਿਆਰਥਣ ਦਾ ਇਹ ਸੈਕਸ ਵੀਡੀਓ ਕੁੱਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖਣ ਮਗਰੋਂ ਪਤਾ ਚੱਲ ਰਿਹਾ ਹੈ ਕਿ ਪ੍ਰੋਫੈਸਰ ਨੇ ਵਿਦਿਆਰਥਣ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਨਹੀਂ ਕੀਤੀ ਤੇ ਦੋਵਾਂ ਨੇ ਆਮ ਸਹਿਮਤੀ ਨਾਲ ਸਬੰਧ ਬਣਾਏ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਰਕਤ ‘ਚ ਆਉਂਦਿਆਂ ਹੀ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਕਿਉਂਕਿ ਯੂਨੀਵਰਸਿਟੀ ਕੰਪਲੈਕਸ ਨੂੰ ਜਿਣਸੀ ਸਬੰਧ ਬਣਾਉਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਦੋਵਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।


Like it? Share with your friends!

-1

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰੋਫੈਸਰ ਨੇ ਵਿਦਿਆਰਥਣ ਨਾਲ ਕਲਾਸ ਦੀ ਮੇਜ਼ ‘ਤੇ ਬਣਾਏ ਸਰੀਰਕ ਸਬੰਧ, ਵੀਡੀਓ ਵਾਇਰਲ