ਦਿੱਲੀ ‘ਚ ਏਅਰ ਐਂਬੂਲੈਂਸ ਹਾਦਸਾਗ੍ਰਸਤ, ਵਾਲ਼-ਵਾਲ਼ ਬਚੇ 7 ਮੁਸਾਫਿਰ


ਨਵੀਂ ਦਿੱਲੀ, 24 ਮਈ (ਏਜੰਸੀ) : ਦਿੱਲੀ ਦੇ ਨਜ਼ਫਗੜ ਵਿਚ ਤਕਨੀਕੀ ਖਰਾਬੀ ਕਾਰਨ ਇਕ ਏਅਰ ਐਂਬੂਲੈਂਸ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿਚ ਮਰੀਜ਼ ਅਤੇ ਡਾਕਟਰ ਸਮੇਤ ਸੱਤ ਮੁਸਾਫਿਰ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿਸ ਸਾਰੇ ਮੁਸਾਫਿਰ ਸੁਰੱਖਿਅਤ ਹਨ। ਹਾਲਾਂਕਿ ਉਨ੍ਹਾਂ ਦੇ ਸੱਟਾਂ ਜ਼ਰੂਰੀ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇਹ ਹਵਾਈ ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ। ਜਹਾਜ਼ ਨੂੰ ਮੇਦਾਂਤਾ ਹਸਪਤਾਲ ਲਿਜਾਇਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਹਵਾਈ ਜਹਾਜ਼ ਦੇ ਇੰਜਣ ਵਿਚ ਕੋਈ ਤਕਨੀਕੀ ਨੁਕਸ ਤੋਂ ਬਾਅਦ ਹਵਾਈ ਜਹਾਜ਼ ਨੇ ਇਸ ਨੂੰ ਖੇਤਰ ਵਿਚ ਉਤਾਰਨ ਦਾ ਫੈਸਲਾ ਕੀਤਾ। ਉਤਰਦੇ ਹੋਏ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਲੈਂਡਿੰਗ ਦੌਰਾਨ ਜਹਾਜ਼ ਵਿਚ ਸਵਾਰ ਲੋਕਾਂ ਦੇ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਹਵਾਈ ਜਹਾਜ਼ ਦੇ ਪਾਇਲਟ ਨੇ ਸੂਝਬੂਝ ਦਿਖਾਉਂਦੇ ਹੋਏ ਖੇਤਾਂ ਵਿਚ ਜਹਾਜ਼ ਦੀ ਹਾਦਸਾਗ੍ਰਸਤ ਲੈਂਡਿੰਗ ਕਰਵਾਈ। ਘਟਨਾ ਸਥਾਨ ਉੱਤੇ ਮੌਜੂਦ ਇਕ ਚਸ਼ਮਦੀਦ ਨੇ ਵੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਹਾਜ਼ ਵਿਚ ਸਵਾਰ ਲੋਕ ਸੁਰੱਖਿਅਤ ਬਾਹਰ ਨਿਕਲ ਆਏ। ਉਨ੍ਹਾਂ ਦੱਸਿਆ ਕਿ ਇਕ ਸਮੇਂ ਤਾਂ ਅਜਿਹਾ ਲੱਗਾ ਕਿ ਸਭ ਤੋਂ ਖਤਮ ਹੋ ਜਾਵੇਗਾ। ਜੇਕਰ ਹਾਦਸੇ ਤੋਂ ਬਾਅਦ ਹਵਾਈ ਜਹਾਜ਼ ਅੱਗ ਫੜ ਲੈਂਦਾ ਤਾਂ ਭਿਆਨਕ ਘਟਨਾ ਵਾਪਰ ਸਕਦੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਦਿੱਲੀ ‘ਚ ਏਅਰ ਐਂਬੂਲੈਂਸ ਹਾਦਸਾਗ੍ਰਸਤ, ਵਾਲ਼-ਵਾਲ਼ ਬਚੇ 7 ਮੁਸਾਫਿਰ