ਹੀਰੋਸ਼ੀਮਾ ਯਾਤਰਾ ਜੰਗੀ ਖ਼ਤਰਿਆਂ ਨੂੰ ਘਟਾਉਣ ਲਈ ਅਹਿਮ : ਓਬਾਮਾ


ਇਸੇ-ਸ਼ਿਮਾ, 26 ਮਈ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਹੀਰੋਸ਼ੀਮਾ ਦੀ ਇਤਿਹਾਸਕ ਯਾਤਰਾ ਜੰਗ ਦੇ ਖ਼ਤਰਿਆਂ ਨੂੰ ਘਟਾਉਣ ਤੇ ਸ਼ਾਂਤੀ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਜ਼ਰੂਰਤ ਨੂੰ ਅਹਿਮੀਅਤ ਦੇਵੇਗੀ। ਓਬਾਮਾ ਟੋਕੀਓ ਤੋਂ 300 ਕਿਲੋਮੀਟਰ ਦੂਰ ਦੱਖਣ-ਪੱਛਮ ਵਿੱਚ ਇਸੇ-ਸ਼ਿਮਾ ਵਿੱਚ ਜੀ-7 ਸਿਖ਼ਰ ਵਾਰਤਾ ਵਿੱਚ ਹਿੱਸਾ ਲੈਣ ਆਏ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,‘ ਮੈਂ ਇਕ ਵਾਰ ਫੇਰ ਉਨ੍ਹਾਂ ਅਸਲ ਖ਼ਤਰੇ, ਜੋ ਸਾਹਮਣੇ ਹਨ ਉਨ੍ਹਾਂ ਨੂੰ ਸਮਝਣ ਦੀ ਲੋੜ ’ਤੇ ਜ਼ੋਰ ਦਿੰਦਾ ਹਾਂ।’ ਸ੍ਰੀ ਓਬਾਮਾ ਸ਼ੁੱਕਰਵਾਰ ਨੂੰ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਜਾਣਗੇ ਜਿਹੜੇ ਆਪਣੇ ਅਹੁਦੇ ’ਤੇ ਹੁੰਦਿਆਂ ਹੀਰੋਸ਼ੀਮਾ ਦੀ ਉਸ ਥਾਂ ’ਤੇ ਪੁੱਜਣਗੇ ਜਿਥੇ 6 ਅਗਸਤ 1945 ਵਿੱਚ ਅਮਰੀਕਾ ਨੇ ਦੁਨੀਆਂ ਦਾ ਪਹਿਲਾ ਪਰਮਾਣੂ ਬੰਬ ਸੁੱਟਿਆ ਸੀ। ਇਸ ਬੰਬ ਕਾਰਨ 140000 ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚੋਂ ਬਹੁਤਿਆਂ ਦੀ ਬੰਬ ਡਿੱਗਦੇ ਸਾਰ ਮੌਤ ਹੋ ਗਈ ਤੇ ਹਜ਼ਾਰਾਂ ਅਜਿਹੇ ਸਨ ਜਿਹੜੇ ਹਫ਼ਤਿਆਂ, ਮਹੀਨਿਆਂ ਤੇ ਸਾਲਾਂ ਵਿੱਚ ਰਿੜ੍ਹ ਰਿੜ੍ਹ ਕੇ ਮਰੇ। ਓਬਾਮਾ ਹੀਰੋਸ਼ੀਮਾ ਦੁਖਾਂਤ ਵਿੱਚ ਮਾਰੇ ਗਏ ਲੋਕਾਂ ਦੀ ਯਾਦਗਾਰ ’ਤੇ ਫੁੱਲ ਚੜ੍ਹਾਉਣਗੇ। ਉਥੇ ਭਾਸ਼ਨ ਦੇਣ ਤੋਂ ਬਾਅਦ ਦੁਖਾਂਤ ਵਿੱਚ ਬਚੇ ਬਜ਼ੁਰਗਾਂ ਨੂੰ ਵੀ ਮਿਲਣਗੇ। ਦੂਜੇ ਪਾਸੇ ਜਪਾਨ ਵਿੱਚ ਅਜਿਹਾ ਵਰਗ ਵੀ ਹੈ ਜੋ ਓਬਾਮਾ ਦੀ ਇਸ ਫੇਰੀ ਦਾ ਵਿਰੋਧ ਕਰ ਰਿਹਾ ਹੈ ਤੇ ਉਨ੍ਹਾਂ ਦੀ ਮੰਗ ਹੈ ਕਿ ਅਮਰੀਦਾ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗੇ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲਈ ਰਿਪਬਲਿਕਨ ਉਮੀਦਵਾਰੀ ਦੇ ਦਾਅਵੇਦਾਰ ਡੋਨਲਡ ਟਰੰਪ ਦੇ ਵਿਚਾਰਾਂ ਨਾਲ ਦੁਨੀਆਂ ਦੇ ਨੇਤਾ ਝੰਜੋੜੇ ਗਏ ਹਨ। ਉਨ੍ਹਾਂ ਕਿਹਾ ਕਿ ਟਰੰਪ ਕਦੇ ਮੈਕਸੀਕੋ ਦੀ ਸਰਹੱਦ ’ਤੇ ਕੰਧ ਦੀ ਉਸਾਰੀ ਦੀ ਗੱਲ ਕਰਦਾ ਹੈ ਤੇ ਕਦੇ ਮੁਸਲਮਾਨਾਂ ਨੂੰ ਦੇਸ਼ ਵਿੱਚ ਦਾਖਲ ਨਾ ਹੋਣ ਦੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਹੀਰੋਸ਼ੀਮਾ ਯਾਤਰਾ ਜੰਗੀ ਖ਼ਤਰਿਆਂ ਨੂੰ ਘਟਾਉਣ ਲਈ ਅਹਿਮ : ਓਬਾਮਾ