ਚੰਡੀਗੜ ਨੂੰ ਸਮਾਰਟ ਸਿਟੀ ਬਣਾਉਣ ਦਾ ਐਲਾਨ, 13 ਨਵੇਂ ਸ਼ਹਿਰਾਂ ਦੀ ਸੂਚੀ ਜਾਰੀ

Modi-government-releases-list-of-98-smart-cities

ਨਵੀਂ ਦਿੱਲੀ, 24 ਮਈ (ਏਜੰਸੀ) : ਮੋਦੀ ਸਰਕਾਰ ਨੇ ਚੰਡੀਗੜ ਨੂੰ ਸਮਾਰਟ ਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਸਮਾਰਟ ਸਿਟੀ ਦੀ ਸੂਚੀ ਤੋਂ ਵਾਂਝੇ ਰਹੇ ਸੂਬਿਆਂ ਅਤੇ ਸਿਆਸੀ ਦਲਾਂ ਦੇ ਦਬਾਅ ਤੋਂ ਬਾਅਦ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ 13 ਹੋਰ ਪ੍ਰਸਤਾਵਿਤ ਸਮਾਰਟ ਸਿਟੀ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸ਼ਹਿਰਾਂ ਦੀ ਸੂਚੀ ਫਾਸਟ ਟਰੈਕ ਸਮਾਰਟ ਸਿਟੀ ਮੁਕਾਬਲੇ ਦੇ ਆਧਾਰ ਉੱਤੇ ਜਾਰੀ ਕੀਤੀ ਗਈ ਹੈ। ਇਸ ਨਵੀਂ ਸੂਚੀ ਵਿਚ ਲਖਨਊ ਅਤੇ ਵਾਰੰਗਲ ਟਾਪ ਉੱਤੇ ਹਨ, ਜਦੋਂਕਿ ਸੂਚੀ ਵਿਚ ਝਾਰਖੰਡ ਦੀ ਰਾਜਧਾਨੀ ਰਾਂਚੀ ਅਤੇ ਬਿਹਾਰ ਦਾ ਦੂਜਾ ਪ੍ਰਮੁੱਖ ਸ਼ਹਿਰ ਭਾਗਲਪੁਰ ਵੀ ਥਾਂ ਬਣਾਉਣ ਵਿਚ ਸਫਲ ਹੋਇਆ ਹੈ। ਇਸ ਸੂਚੀ ਵਿਚ ਸ਼ਾਮਲ ਲਖਨਊ, ਵਾਰੰਗਲ, ਧਰਮਸ਼ਾਲਾ, ਚੰਡੀਗੜ੍ਹ, ਰਾਏਪੁਰ, ਨਿਊ ਟਾਊਨ ਕੋਲਕਾਤਾ, ਭਾਗਲਪੁਰ, ਪਣਜੀ, ਪੋਰਟ ਬਲੇਅਰ, ਇੰਫਾਲ, ਰਾਂਚੀ, ਅਗਰਤਲਾ ਅਤੇ ਫਰੀਦਾਬਾਦ ਸ਼ਾਮਲ ਹਨ। ਸਰਕਾਰ ਨੇ 23 ਸ਼ਹਿਰਾਂ ਦੇ ਫਾਸਟ ਟਰੈਕ ਮੁਕਾਬਲੇ ਕਰਵਾਏ, ਜਿਸ ਵਿਚ ਇਹ 13 ਸ਼ਹਿਰ ਜੇਤੂ ਰਹੇ। ਇਹ ਮੁਕਾਬਲਾ 15 ਮਈ ਨੂੰ ਪੂਰੀ ਹੋਈ, ਜਿਸ ਤੋਂ ਬਾਅਦ ਅੱਜ ਸੂਚੀ ਜਾਰੀ ਕੀਤੀ ਗਈ। ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਸ਼ਹਿਰਾਂ ਦੀ ਚੋਣ ਰਾਸ਼ੀ ਦੀ ਵੰਡ, ਸ਼ਹਿਰੀ ਆਬਾਦੀ ਅਤੇ ਹੋਰਨਾਂ ਮਾਪਦੰਡਾਂ ਦੇ ਆਧਾਰ ਉੱਤੇ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਇਸ ਸਾਲ ਸਰਕਾਰ 27 ਹੋਰ ਸ਼ਹਿਰਾਂ ਨੂੰ ਸਮਾਰਟ ਸਿਟੀ ਵਿਚ ਸ਼ਾਮਲ ਕਰੇਗੀ।

Facebook Comments

POST A COMMENT.

Enable Google Transliteration.(To type in English, press Ctrl+g)