ਟਰੰਪ ਨੂੰ ਨਾਮਜ਼ਦਗੀ ਲਈ ਮਿਲੇ ਲੋੜੀਂਦੇ ਡੈਲੀਗੇਟ


ਵਾਸ਼ਿੰਗਟਨ, 26 ਮਈ (ਏਜੰਸੀ) : ਅਮਰੀਕੀ ਰਾਸ਼ਟਰਪਤੀ ਚੋਣ ਵਿਚ ਡੋਨਾਲਡ ਟਰੰਪ ਦਾ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਪਾਰਟੀ ਉਮੀਦਵਾਰ ਬਣਨ ਲਈ ਟਰੰਪ ਨੂੰ ਜਿੰਨੇ ਪ੍ਰਤੀਨਿਧੀਆਂ ਦੀ ਲੋੜ ਸੀ, ਵੀਰਵਾਰ ਨੂੰ ਉਨ੍ਹਾਂ ਨੇ ਇਹ ਜਾਦੂਈ ਅੰਕੜੇ ਨੂੰ ਛੂਹ ਲਿਆ ਹੈ। ਡੈਲੀਗੇਟਸ ਨੂੰ ਲੈ ਕੇ ਜੋ ਕਾਊਂਟਿੰਗ ਕੀਤੀ ਗਈ ਹੈ,ਉਨ੍ਹਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਟਰੰਪ ਸਭ ਤੋਂ ਉੱਪਰ ਹਨ। ਪਾਰਟੀ ਦੇ ਕੁਝ ਆਜ਼ਾਦ ਡੈਲੀਗੇਟਾਂ ਨੇ ਕਿਹਾ ਕਿ ਜੁਲਾਈ ਵਿਚ ਹੋਣ ਵਾਲੀ ਨੈਸ਼ਨਲ ਕਨਵੈਨਸ਼ਨ ਦੌਰਾਨ ਉਹ ਟਰੰਪ ਨੂੰ ਸਮਰਥਨ ਦੇਣਗੇ। ਇਨ੍ਹਾਂ ਵਿਚ ਰਿਪਬਲਿਕਨ ਪਾਰਟੀ ਦੀ ਓਕਲਾਹੋਮਾ ਦੀ ਚੇਅਰਵੂਮੈਨ ਪਾਮ ਪੋਲਾਰਡ ਵੀ ਸ਼ਾਮਲ ਹੈ। ਪੋਲਾਰਡ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਟਰੰਪ) ਸਾਡੇ ਡੈਲੀਗੇਟਾਂ ਦੇ ਉਸ ਹਿੱਸੇ ਦਾ ਸਮਰਥਨ ਪਾ ਲਿਆ ਹੈ ਜੋ ਦੇਸ਼ ਦੀ ਹਾਲ ਹੀ ਦੀ ਸਥਿਤੀ ਤੋਂ ਖੁਸ਼ ਨਹੀਂ ਹਨ। ਮੈਨੂੰ ਟਰੰਪ ਦਾ ਸਮਰਥਨ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ। ਰਿਪਬਲਿਕਨ ਨਾਮਜ਼ਦਗੀ ਹਾਸਿਲ ਕਰਨ ਲਈ ਟਰੰਪ ਨੂੰ 1237 ਡੈਲੀਗੇਟਸ ਦੀ ਲੋੜ ਸੀ ਅਤੇ ਉਨ੍ਹਾਂ ਨੂੰ 1238 ਡੈਲੀਗੇਟਸ ਦਾ ਸਾਥ ਮਿਲ ਚੁੱਕਾ ਹੈ। ਇਹ ਅੰਕੜਾ ਹੋਰ ਵੀ ਵਧਣ ਵਾਲਾ ਹੈ, ਕਿਉਂਕਿ 7 ਜੂਨ ਨੂੰ ਪੰਜ ਸੂਬਿਆਂ ਵਿਚ ਪ੍ਰਾਈਮਰੀ ਹੈ ਅਤੇ ਇਸ ਦੌਰਾਨ 303 ਡੈਲੀਗੇਟਸ ਇਸ ਗੱਲ ਦਾ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਕਿਸ ਦਾ ਸਾਥ ਦੇਣਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟਰੰਪ ਨੂੰ ਨਾਮਜ਼ਦਗੀ ਲਈ ਮਿਲੇ ਲੋੜੀਂਦੇ ਡੈਲੀਗੇਟ