ਯਮੁਨਾ ਦੀ ਸਫਾਈ ਲਈ ਸੀਂਚੇਵਾਲ ਮਾਡਲ ਅਪਣਾਏਗੀ ਦਿੱਲੀ ਸਰਕਾਰ


ਸੀਂਚੇਵਾਲ, 24 ਮਈ (ਏਜੰਸੀ) : ਦਿੱਲੀ ਦੇ ਜਲ ਮੰਤਰੀ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਕਪਿਲ ਮਿਸ਼ਰਾ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ ਯਮੁਨਾ ਨਦੀ ਦੀ ਸਫਾਈ ਲਈ ਪੰਜਾਬ ਵਿਚ ਪਵਿੱਤਰ ਕਾਲੀ ਵੇਈੰ ਨੂੰ ਸਾਫ ਕਰਕੇ ਆਪਣਾ ਲੋਹਾ ਮਨਵਾ ਚੁੱਕੇ ਸੰਤ ਬਲਵੀਰ ਸਿੰਘ ਸੀਂਚੇਵਾਲ ਦੀ ਮਦਦ ਲਵੇਗੀ। ਮਿਸ਼ਰਾ ‘ਆਪ’ ਦੇ ਸਟੇਟ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਦਿੱਲੀ ਜਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸੰਤ ਸੀਂਚੇਵਾਲ ਨੂੰ ਉਚੇਚੇ ਤੌਰ ਤੇ ਮਿਲਣ ਲਈ ਪਿੰਡ ਸੀਂਚੇਵਾਲ ਪਹੁੰਚੇ। ਇੱਥੇ ਸੰਤ ਸੀਂਚੇਵਾਲ ਨੇ ਉਨ੍ਹਾਂ ਨੂੰ ਕਾਲੀ ਵੇਈੰ ਨਦੀ ਦੀ ਸਫਾਈ ਪੂਰੇ ਮਾਡਲ ਅਤੇ ਇਲਾਕੇ ਵਿਚ ਘੱਟ ਕੀਮਤ ਉਤੇ ਵਾਟਰ ਟਰੀਟਮੈਂਟ ਪਲਾਂਟ ਲਗਵਾਉਣ ਬਾਰੇ ਵਿਸਥਾਰ ਵਿਚ ਦੱਸਿਆ। ਇਸ ਮੌਕੇ ਜਲ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਕੁਝ ਸਮਾਂ ਪਹਿਲਾਂ ਹੀ ਸੀਂਚੇਵਾਲ ਦਾ ਦੌਰਾ ਕਰਕੇ ਗਏ ਹਨ ਨੇ ਉਨ੍ਹਾਂ ਨੂੰ ਸੰਤ ਸੀਂਚੇਵਾਲ ਤੋਂ ਯਮੁਨਾ ਦੀ ਸਫਾਈ ਦੇ ਲਈ ਸੁਝਾਅ ਦੇ ਨਿਰਦੇਸ਼ ਦਿੱਤੇ ਸਨ, ਇਸ ਲਈ ਮੈਂ ਆਪਣੀ ਪੂਰੀ ਟੀਮ ਦੇ ਨਾਲ ਸੀਂਚੇਵਾਲ ਮਾਡਲ ਨੂੰ ਸਮਝਣ ਲਈ ਇਥੇ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਯਮੁਨਾ ਦੀ ਸਫਾਈ ਲਈ ਸੀਂਚੇਵਾਲ ਮਾਡਲ ਆਪਣਾਇਆ ਜਾਵੇਗਾ।

ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਵਿਚ ਸੀਂਚੇਵਾਲ ਦੀ ਭੂਮਿਕਾ ਬਾਰੇ ਸ੍ਰੀ ਕਪਿਲ ਮਿਸ਼ਰਾ ਨੇ ਕਿਹਾ ਕਿ ਜੇਕਰ ਇਹ ਮਾਡਲ ਦਿੱਲੀ ਵਿਚ ਸਫਲ ਹੋਇਆ ਤਾਂ ਪੂਰੀ ਦੁਨਿਆ ਨੂੰ ਇਸਨੂੰ ਆਪਣੇ ਆਪਣੇ ਦੇਸ਼ ਵਿਚ ਲਾਗੂ ਕਰਨ ਲਈ ਆਕਰਸ਼ਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਸੰਤ ਸੀਂਚੇਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਦਿੱਲੀ ਜਲ ਬੋਰਡ ਦੀ ਪੁਰੀ ਟੀਮ ਨਾਲ ਬੈਠਕ ਕਰਨ ਲਈ ਦਿੱਲੀ ਆਉਣ ਦਾ ਸੱਦਾ ਦੇਂਦਿਆ ਹੋਇਆ ਮਿਸ਼ਰਾ ਨੇ ਕਿਹਾ ਕਿ ਅਸੀ 2 ਤੋਂ 3 ਸਾਲ ਦੇ ਵਿਚ ਯਮੁਨਾ ਨਦੀ ਨੂੰ ਸਾਫ ਕਰਕੇ ਪੂਰੀ ਦਿੱਲੀ ਨੂੰ ਸਾਫ ਪਾਣੀ ਉਪਲਬੱਧ ਕਰਵਾਉਣ ਦੇ ਲਈ ਯੋਜਨਾ ਬਣਾਈ ਹੈ। ਮਿਸ਼ਰਾ ਨੇ ਦੱਸਿਆ ਕਿ ਮੰਗਲਵਾਰ ਨੂੰ ਉਹ ਕੇਂਦਰੀ ਮੰਤਰੀ ਉਮਾ ਭਾਰਤੀ ਨਾਲ ਮਿਲਣ ਵਾਲੇ ਹਨ ਜਿਨ੍ਹਾਂ ਉਚੇਚੇ ਤੌਰ ਤੇ ਪਿੰਡ ਸੀਂਚੇਵਾਲ ਦਾ ਦੌਰਾ ਕਰਕੇ ਯਮੁਨਾ ਨਦੀ ਦੀ ਸਫਾਈ ਦੇ ਲਈ ਬਾਬਾ ਸੀਂਚੇਵਾਲ ਦੀ ਮਦਦ ਲੈਣ ਦੀ ਵਕਾਲਤ ਕੀਤੀ ਸੀ। ਉਥੇ ਦਿੱਲੀ ਦੇ ਜਲ ਮੰਤਰੀ ਕਪਿਲ ਮਿਸ਼ਰਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕਰਦਿਆਂ ਸੰਤ ਸੀਂਚੇਵਾਲ ਨੇ ਕਿਹਾ ਕਿ ਮੈਂ ਪਾਣੀ ਸਾਫ ਕਰਨ ਅਤੇ ਕੁਦਰਤੀ ਸੰਸਾਧਨਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕਿਤੇ ਵੀ ਜਾਣ ਲਈ ਤਿਆਰ ਹਾਂ। ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣਾ ਸਮਰਥਨ ਦਿੱਤੇ ਜਾਣ ਦੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸੰਤ ਸੀਂਚੇਵਾਲ ਨੇ ਕਿਹਾ ਕਿ ਮੈਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਚੋਣ ਮਨੋਰਥ ਪੱਤਰ ਵਿਚ ਵੱਧ ਰਹੇ ਪ੍ਰਦੂਸ਼ਣ ਦੇ ਮੁੱਦੇ ਨੂੰ ਸ਼ਾਮਲ ਕਰਨ ਅਤੇ ਜੋ ਵੀ ਪਾਰਟੀ ਇਸ ਮੁੱਦੇ ਤੇ ਠੋਸ ਏਜੰਡਾ ਰੱਖੇਗੀ, ਮੇਰਾ ਸਮਰਥਨ ਉਸ ਪਾਰਟੀ ਦੇ ਨਾਲ ਹੋਵੇਗਾ


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਯਮੁਨਾ ਦੀ ਸਫਾਈ ਲਈ ਸੀਂਚੇਵਾਲ ਮਾਡਲ ਅਪਣਾਏਗੀ ਦਿੱਲੀ ਸਰਕਾਰ