“ਬਦਾਮੀ ਰੰਗੀਏ “ਨਾਲ ਚਰਚਾ ‘ਚ ਗੈਰੀ ਧਾਲੀਵਾਲ

ਲੁਧਿਆਣਾ, 23 ਮਈ (ਲੋਹਟ) ਲੋਕ ਨਾਚ ਭੰਗੜੇ ਨਾਲ ਵਿਸ਼ਵ ਬੁਲੰਦੀਆਂ ‘ਤੇ ਪਹੁਚਣ ਵਾਲੇ ਨੌਜਵਾਨ ਗੈਰੀ ਧਾਲੀਵਾਲ ਨੇ ਹੁਣ ਗਾਇਕੀ ਖੇਤਰ ਵਿਚ ਵੀ ਦਸਤਕ ਦਿੱਤੀ ਹੈ। ਪਵਨਦੀਪ ਸਿੰਘ ਅਨੁਸਾਰ “ਗੈਰੀ ਧਾਲੀਵਾਲ” ਦਾ ਇਕ ਗੀਤ “ਬਦਾਮੀ ਰੰਗੀਏ” ਅੱਜਕੱਲ ਨੌਜਵਾਨਾਂ ਦੀ ਪਰਖ ਕਸਵੱਟੀ ‘ਤੇ ਪੂਰਾ ਖਰਾ ਉਤਰ ਰਿਹਾ ਹੈ। ਸੰਗੀਤ ਦੀ ਸਥਾਪਿਤ ਕੰਪਨੀ ਨਿਰਮਾਤਾ ਪਿੰਕੀ ਧਾਲੀਵਾਲ ਦੀ ਅਗਵਾਈ ਹੇਠ ਅਮਰ ਆਡੀਓ ਦੇ ਬੈਨਰ ਹੇਠ ਰਿਲੀਜ ਹੋਏ ਇਸ ਸਿੰਗਲ ਟਰੈਕ ਨੂੰ ਗੁਰਵਿੰਦਰ ਬੱਲ ਨੇ ਕਲਮਬੱਧ ਕੀਤਾ ਹੈ। ਸੰਗੀਤ ਜਨਾਬ ਅਰਪਨ ਬਾਵਾ ਦਾ ਹੈ। ਇਸ ਗੀਤ ਦਾ ਵੀਡੀਓ ਜਲਦ ਹੀ ਟੀ.ਵੀ ਚੈਨਲਾਂ ਦਾ ਸਿੰਗਾਰ ਬਣੇਗਾ।

Leave a Reply

Your email address will not be published.